ਫੌਂਟ ਡਾਊਨਲੋਡ ਕਰਨੇ

ਫ਼ੌਂਟ ਡਾਊਨਲੋਡ ਕਰਨੇ

ਸੋਧੋ

ਜਦੋਂ ਤੁਸੀਂ ਫੌਂਟ ਮੁਹੱਈਆ ਕਰਵਾਉਣ ਵਾਲੀ (ਉੱਪਰ ਦਿੱਤੀ ਸੂਚੀ 'ਚੋਂ ਕੋਈ) ਵੈੱਬਸਾਈਟ ਖੋਲ੍ਹ ਲੈਂਦੇ ਹੋ ਤਾਂ ਅਗਲਾ ਕਦਮ ਫ਼ੌਂਟ ਨੂੰ ਡਾਊਨਲੋਡ ਕਰਨਾ ਹੈ। ਹੇਠਾਂ ਡਾਊਨਲੋਡ ਕਰਨ ਦੇ ਪੜਾਅ ਦੱਸੇ ਗਏ ਹਨ

i) ਸਭ ਤੋਂ ਪਹਿਲਾਂ ਫ਼ੌਂਟ ਮੁਹੱਈਆ ਕਰਵਾਉਣ ਵਾਲੀ ਵੈੱਬਸਾਈਟ ਨੂੰ ਖੋਲ੍ਹ ਲਵੋ।

ii) ਫ਼ੌਂਟ ਨਾਲ ਸਬੰਧਿਤ ਲਿੰਕ/ ਪੰਨੇ 'ਤੇ ਜਾ ਕੇ ਫ਼ੌਂਟ ਚਿੰਨ੍ਹ ਜਾਂ ਫ਼ੌਂਟ ਨਾਮ 'ਤੇ ਕਲਿੱਕ ਕਰੋ।

ii) ਇੱਕ ਡਾਇਲਾਗ ਬਾਕਸ (ਵਾਰਤਾਲਾਪ ਬਕਸਾ) ਤੁਹਾਨੂੰ ਫ਼ੌਂਟ ਸੇਵ ਕਰਨ ਬਾਰੇ ਪੁੱਛੇਗਾ। ਇੱਥੋਂ ਲੋੜੀਂਦੀ ਆਪਸ਼ਨ 'ਤੇ ਕਲਿੱਕ ਕਰੋ।

ਧਿਆਨ ਦਿਓ: ਡਾਊਨਲੋਡ ਕੀਤੀਆਂ ਜਾਣ ਵਾਲੀਆਂ ਫ਼ਾਈਲਾਂ ਆਮ ਤੌਰ 'ਤੇ 'My Document' ਵਿਚ  'Downloads' ਨਾਮਕ ਫੋਲਡਰ ਵਿਚ ਸਟੋਰ ਹੁੰਦੀਆਂ ਹਨ। ਕਈ ਵਾਰ ਕੁੱਝ ਇਕੱਠੇ ਫ਼ੌਂਟ ਕੰਪਰੈਸਡ ਜਾਂ ਜ਼ਿਪਡ ਫ਼ੋਲਡਰ ਦੇ ਰੂਪ ਵਿਚ ਡਾਊਨਲੋਡ ਹੋ ਜਾਂਦੇ ਹਨ। ਫ਼ੌਂਟਾਂ ਦੇ ਸਮੂਹ ਨੂੰ ਕੰਪਰੈਸ ਕਰਕੇ ਇੰਟਰਨੈੱਟ 'ਤੇ ਚੜ੍ਹਾਇਆ ਜਾਂਦਾ ਹੈ ਤਾਂ ਜੋ ਇਹ ਘੱਟ ਤੋਂ ਘੱਟ ਥਾਂ ਘੇਰਨ, ਜਲਦੀ ਡਾਊਨਲੋਡ ਹੋ ਜਾਣ ਅਤੇ ਵਾਇਰਸ ਆਦਿ ਤੋਂ ਪ੍ਰਭਾਵਿਤ ਨਾ ਹੋਣ। ਸੋ ਡਾਊਨਲੋਡ ਕਰਨ ਉਪਰੰਤ ਅਜਿਹੇ ਫ਼ੋਲਡਰ ਨੂੰ ਇੱਕ ਆਮ ਫ਼ੋਲਡਰ ਦੇ ਰੂਪ ਵਿਚ ਲਿਆਉਣਾ ਜ਼ਰੂਰੀ ਹੋ ਜਾਂਦਾ ਹੈ । ਜਿੱਪ ਜਾਂ ਕੰਪਰੈੱਸ ਕੀਤੀ ਫ਼ਾਈਲ/ਫ਼ੋਲਡਰ ਨੂੰ ਆਮ ਵਰਤੋਂ ਵਾਲੀ ਫਾਈਲ/ ਫੋਲਡਰ ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਅਨਜ਼ਿਪ ਕਰਨਾ ਜਾਂ ਐਕਸਟ੍ਰੈਕਟ ਕਰਨਾ ਕਿਹਾ ਜਾਂਦਾ ਹੈ । ਇਸ ਕੰਮ ਲਈ ਕੰਪਰੈੱਸ ਕੀਤੀ ਫ਼ਾਈਲ/ਫ਼ੋਲਡਰ ਉੱਤੇ ਰਾਈਟ ਕਲਿੱਕ ਕਰਕੇ 'Extract Here' ਕਮਾਂਡ ਦੀ ਵਰਤੋਂ (ਲੋੜੀਂਦੀਆਂ ਆਪਸ਼ਨਾਂ ਦਾ ਪਾਲਨ ਕਰਕੇ) ਕੀਤੀ ਜਾ ਸਕਦੀ ਹੈ।

ਫ਼ੌਂਟ ਇੰਸਟਾਲ ਕਰਨੇ[1]

ਸੋਧੋ

ਫੌਂਟਾਂ ਨੂੰ ਜਿੱਪ ਜਾਂ ਕੰਪਰੈੱਸ ਕੀਤੇ ਰੂਪ 'ਚ ਬਾਹਰ ਕੱਢਣ ਉਪਰੰਤ ਇੰਸਟਾਲ ਕੀਤਾ ਵਾਲੀ ਜਾਂਦਾ ਹੈ। ਫ਼ੌਂਟ ਇੰਸਟਾਲ ਕਰਨ ਦੇ ਕ੍ਰਮਵਾਰ ਸਟੈੱਪ ਹੇਠਾਂ ਦਿੱਤੇ ਗਏ ਹਨ:

ਸਭ ਤੋਂ ਪਹਿਲਾਂ ਉਸ ਫ਼ੋਲਡਰ ਵਿਚ ਜਾਓ ਜਿੱਥੇ ਤੁਹਾਡੀ ਪਸੰਦ ਦੇ ਪੰਜਾਬੀ ਫੌਂਟ ਪਏ ਹਨ। ਜੇਕਰ ਫ਼ੌਂਟ 'Download' ਨਾਂ ਦੇ ਫ਼ੋਲਡਰ ਵਿਚ ਪਏ ਹਨ ਤਾਂ ਪਹਿਲਾਂ ਉਸ ਨੂੰ ਖੋਲ੍ਹੋ। ਹੁਣ ਫ਼ੌਂਟ ਜਾਂ ਫ਼ੌਂਟਾਂ ਨੂੰ ਕਾਪੀ (ਐਡਿਟ ਮੀਨੂੰ > ਕਾਪੀ ਕਮਾਂਡ ਜਾਂ ਕੀ-ਬੋਰਡ  ਤੋਂ Ctrl+C ਕਮਾਂਡ) ਕਰ ਲਓ। 

ਹੁਣ ਕੰਟਰੋਲ ਪੈਨਲ ਦੇ ਫ਼ੌਂਟ ਨਾਮ ਦੇ ਵਿਕਲਪ ਨੂੰ (ਸਟਾਰਟ ਬਟਣ > ਕੰਟਰੋਲ ਪੈਨਲ > ਫ਼ੌਂਟਸ) ਖੋਲ੍ਹੋ। "ਫ਼ੌਂਟਸ" ਨੂੰ ਖੋਲ੍ਹ ਕੇ ਪੇਸਟ (ਐਡਿਟ ਮੀਨੂੰ > ਪੇਸਟ ਕਮਾਂਡ ਜਾਂ ਕੀ-ਬੋਰਡ ਤੋਂ Ctrl+V) ਕਮਾਂਡ ਲੈ ਲਵੋ। ਫ਼ੌਂਟ ਇੰਸਟਾਲ ਹੋ ਜਾਣਗੇ। ਹੁਣ ਤੁਸੀਂ ਐੱਮਐੱਸ ਵਰਡ ਜਾਂ ਕਿਸੇ ਹੋਰ ਵਰਡ ਪ੍ਰੋਸੈੱਸਰ ਵਿਚ ਇਨ੍ਹਾਂ ਨੂੰ ਵਰਤ ਕੇ ਟਾਈਪ ਦਾ ਕੰਮ ਕਰ ਸਕਦੇ ਹੋ।

  1. {{cite book}}: Empty citation (help)