ਫੰਕਟਰ
ਗਣਿਤ ਵਿੱਚ, ਇੱਕ ਫੰਕਟਰ ਕੈਟੇਗਰੀਆਂ ਦਰਮਿਆਨ ਮੈਪਿੰਗ ਦੀ ਇੱਕ ਕਿਸਮ ਹੁੰਦੀ ਹੈ ਜੋ ਕੈਟੇਗਰੀ ਥਿਊਰੀ ਵਿੱਚ ਲਾਗੂ ਕੀਤੀ ਜਾਂਦੀ ਹੈ। ਫੰਕਟਰਾਂ ਨੂੰ ਕੈਟੇਗਰੀਆਂ ਦਰਮਿਆਨ ਹੋਮੋਮੌਰਫਿਜ਼ਮ ਦੇ ਤੌਰ 'ਤੇ ਸੋਚਿਆ ਜਾ ਸਕਦਾ ਹੈ। ਛੋਟੀਆਂ ਕੈਟੇਗਰੀਆਂ ਦੀ ਕੈਟੇਗਰੀ ਵਿੱਚ, ਫੰਕਟਰਾਂ ਨੂੰ ਹੋਰ ਵੀ ਸਧਾਰਨ ਤੌਰ 'ਤੇ ਮੌਰਫਿਜ਼ਮਾਂ ਦੇ ਤੌਰ 'ਤੇ ਸੋਚਿਆ ਜਾ ਸਕਦਾ ਹੈ।
ਫੰਕਟਰਾਂ ਨੂੰ ਪਹਿਲਾਂ ਅਲਜਬਰਿਕ ਟੌਪੌਲੌਜੀ ਵਿੱਚ ਵਿਚਾਰਿਆ ਜਾਂਦਾ ਸੀ।, ਜਿੱਥੇ ਅਲਜਬਰਿਕ ਚੀਜ਼ਾਂ (ਮੁਢਲੇ ਗਰੁੱਪਾਂ ਵਾਂਗ) ਟੌਪੌਲੌਜੀਕਲ ਸਪੇਸਾਂ ਨਾਲ ਜੁੜੀਆਂ ਹੁੰਦੀਆਂ ਹਨ, ਅਤੇ ਅਲਜਬਰਿਕ ਹੋਮੋਮੌਰਫਿਜ਼ਮਾਂ ਨਿਰੰਤਰ ਮੈਪਾਂ (ਨਕਸ਼ਿਆਂ) ਨਾਲ ਸਬੰਧਤ ਹੁੰਦੀਆਂ ਹਨ। ਅੱਜਕੱਲ, ਫੰਕਟਰਾਂ ਨੂੰ ਮਾਡਰਨ ਗਣਿਤ ਵਿੱਚ ਬਹੁਤ ਸਾਰੀਆਂ ਕੈਟੇਗਰੀਆਂ ਨਾਲ ਸਬੰਧਤ ਮੰਨਿਆ ਜਾਣ ਲੱਗ ਪਿਆ ਹੈ। ਇਸ ਤਰ੍ਹਾਂ, ਫੰਕਟਰ ਆਮ ਤੌਰ 'ਤੇ ਗਣਿਤ ਦੇ ਉਹਨਾਂ ਖੇਤਰਾਂ ਵਿੱਚ ਲਾਗੂ ਹੁੰਦੇ ਹਨ ਜਿਹਨਾਂ ਦਾ ਕੈਟੇਗਰੀ ਥਿਊਰੀ ਨਾਲ ਸਾਰਾਂਸ਼ ਬਣਾਇਆ ਜਾ ਸਕੇ।
ਸ਼ਬਦ “ਫੰਕਟਰ” ਗਣਿਤ ਸ਼ਾਸਤਰੀਆਂ ਦੁਆਰਾ ਫਿਲਾਸਫਰ ਰਡਲਫ ਕਾਰਨੈਪ ਕੋਲੋਂ ਉਧਾਰਾ ਲਿਆ ਗਿਆ ਸੀ, ਜਿਸਨੇ ਇਸ ਸ਼ਬਦ ਨੂੰ ਭਾਸ਼ਾ ਦੇ ਸੰਦਰਭ ਵਿੱਚ ਵਰਤਿਆ ਸੀ: ਦੇਖੋ ਫੰਕਸ਼ਨ ਵਰਲਡ।