ਬਖਤਾਵਰ ਸਿੰਘ ਦਿਉਲ

ਪੰਜਾਬੀ ਕਵੀ

ਬਖਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ ਅਤੇ ਕਵੀ ਅਤੇ ਲੇਖਕ ਸੀ। ਆਲੋਚਕ ਉਸਨੂੰ ਆਧੁਨਿਕ ਪੰਜਾਬੀ ਕਵੀਆਂ ਦੀ ਤੀਜੀ ਪੀੜ੍ਹੀ ਦਾ ਪ੍ਰਤੀਨਿਧ ਕਵੀ ਮੰਨਦੇ ਹਨ।[1]

ਬਖਤਾਵਰ ਸਿੰਘ ਦਿਓਲ ਜਗਰਾਉਂ; ਜ਼ਿਲਾ ਲੁਧਿਆਣਾ, ਲਾਗੇ ਪਿੰਡ 'ਸ਼ੇਖਦੌਲਤ' ਤੋਂ ਸੀ। ਬਖਤਾਵਰ ਸਿੰਘ ਦਿਓਲ ਨੇ ਭਾਰਤੀ ਫ਼ੌਜ ਵਿੱਚ ਆਪਣੇ ਸੇਵਾ-ਮੁਕਤ ਹੋਣ ਤੱਕ ਨੌਕਰੀ ਕੀਤੀ। 1947 ਤੋਂ ਲੈ ਕੇ 1991 ਦੌਰਾਨ ਭਰਪੂਰ ਸਾਹਿਤ ਰਚਨਾ ਕੀਤੀ ਤੇ ਪੰਜਾਬੀ ਦੇ ਲਗਭਗ ਸਾਰੇ ਨਾਮਵਰ ਰਸਾਲਿਆੰ ਵਿੱਚ ਛਪਿਆ। ਉਸ ਦੀ ਕਹਾਣੀ ਪੁਨਰ-ਜਨਮ ਸਤੰਬਰ 1954 ਦੇ ਵਿਸ਼ਵ ਕਹਾਣੀ ਮੁਕਾਬਲੇ ਵਿਚ ਤੀਸਰੇ ਸਥਾਨ ਤੇ ਚੁਣੀ ਗਈ ਸੀ ਅਤੇ ਨਕਦ ਇਨਾਮ ਹਾਸਲ ਕੀਤਾ ਸੀ।[2] ਉਸਨੇ ਨਾਟਕ, ਇਕਾਂਗੀ, ਕਾਵਿ-ਨਾਟਕ ਤੇ ਨਾਵਲ ਵੀ ਲਿਖੇ। ਉਹਨਾਂ ਦੇ ਵੱਡੇ ਪੁੱਤਰ ਦਾ ਨਾਂ ਜਗਰਾਜ ਸਿੰਘ ਦਿਓਲ ਹੈ, ਜੋ ਆਰਟਿਸਟ ਨੇ ਤੇ ਫਰੀਦਾਬਾਦ ਰਿਹਾਇਸ਼ ਹੈ। ਛੋਟੇ ਪੁੱਤਰ ਦਾ ਨਾਂ ਮਨਧੀਰ ਸਿੰਘ ਦਿਓਲ ਹੈ ਜੋ ਦਿੱਲੀ ਤੋਂ ਪੰਜਾਬੀ ਦੀ ਪੱਤਰਕਾਰੀ ਕਰਦੇ ਨੇ। ਮਰਹੂਮ ਦਿਓਲ ਸਾਹਿਬ ਦੀਆਂ ਮਹੱਤਵਪੂਰਨ ਰਚਨਾਵਾਂ ਦਾ ਕਿਤਾਬੀ ਰੂਪ ਵਿਚ ਉਹਨਾਂ ਦੇ ਜਿਉਂਦੇ-ਜਿਉਂਦੇ ਹੀ ਆ ਗਈਆਂ ਸਨ। ਉਹਨਾਂ ਦਾ ਇੱਕ ਨਾਵਲੈਟ "...ਚੌਦਾਂ ਨੰਬਰ ਗੰਨ" ਦਿੱਲੀ ਤੋਂ ਛਪਦੇ ਪੰਜਾਬੀ ਮੈਗਜ਼ੀਨ 'ਅਕਸ' ਵਿੱਚ ਛਪਿਆ ਜੋ ਕਿ 'ਅਪਰੇਸ਼ਨ ਬਲਿਉ ਸਟਾਰ' ਬਾਰੇ ਗੱਲ ਕਰਦਾ ਹੈ। ਹੁਣ ਉਸਦੇ ਪੁੱਤਰ ਪੱਤਰਕਾਰ ਮਨਧੀਰ ਸਿੰਘ ਦਿਓਲ ਨੇ ਦੋ ਕਿਤਾਬਾਂ ਵਿੱਚ ਉਸਦੀਆਂ ਸਮੁੱਚੀਆਂ ਕਵਿਤਾਵਾਂ ਅਤੇ ਕਹਾਣੀਆਂ ਨੂੰ ਛਪਵਾਉਣ ਦਾ ਕੰਮ ਕੀਤਾ ਹੈ।[3]

ਕਿਤਾਬਾਂਸੋਧੋ

  • ਦਿਉਲ ਦੀਆਂ ਕਹਾਣੀਆਂ (ਕਹਾਣੀ-ਸੰਗ੍ਰਹਿ)
  • ਦਿਓਲ ਦੀਆਂ ਕਵਿਤਾਵਾਂ (ਕਾਵਿ ਸੰਗ੍ਰਹਿ)
  • ਉਮਰ ਤਮਾਮ (ਨਾਵਲ)
  • ਦਿਓਲ ਦੇ ਨਾਟਕ [4]
  • ਹਿਜਰ ਵਸਲ ਦੀਆਂ ਘੜੀਆਂ (1965)[5]
  • 'ਉਹਦੇ ਮਰਨ ਤੋਂ ਮਗਰੋਂ (1987)[6]

ਹਵਾਲੇਸੋਧੋ