ਬਚਿੱਤਰ ਨਾਟਕ

ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾ ਦੇ ਦਰਬਾਰੀ ਕਵੀਆਂ ਦੀ ਰਚਨਾ

ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਵੀ ਕਿਹਾ ਜਾਂਦਾ ਹੈ। ਪੂਰੇ ਬਚਿੱਤਰ ਨਾਟਕ ਵਿੱਚ ਪਰਮਾਤਮਾ ਦੁਆਰਾ ਪੈਦਾ ਕੀਤੀ ਹੋਈ ਵਚਿੱਤਰ ਸ੍ਰਿਸ਼ਟੀ ਵਿੱਚ ਵਚਿੱਤਰ ਲੀਲਾਵਾਂ ਦਾ ਜ਼ਿਕਰ ਕਰਦੇ ਹੋਏ ਵੱਖ ਵੱਖ ਯੁਗਾਂ ਵਿੱਚ ਪ੍ਰਗਟ ਹੋਏ ਨਾਇਕਾਂ ਦੇ ਕਥਾ ਪ੍ਰਸੰਗ ਹਨ, ਉਥੇ ਸਵੈ-ਜੀਵਨੀ ਵਾਲੇ ਹਿੱਸੇ ਵਿੱਚ ਗੁਰੂ ਸਾਹਿਬਾਨ ਨੇ ਆਪਣੀ ਕਥਾ ਦਾ ਬਖਾਨ ਕੀਤਾ ਹੈ।ਇਸ ਰਚਨਾ ਦੇ ਚੌਦਾਂ ਅਧਿਆਏ ਹਨ ਜਿਹਨਾਂ ਵਿੱਚ 471 ਛੰਦ ਹਨ। ਇਹ ਅਧਿਆਏ ਪੁਰਾਣੇ ਸਮੇਂ ਦੀ ਗੱਲ ਕਰਦੇ ਹਨ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਜ਼ਿਕਰ ਕਰਦੇ ਹਨ। ਬਚਿੱਤਰ ਨਾਟਕ ਦੇ ਛੇਵੇਂ ਅਧਿਆਏ ਵਿੱਚ ਦਸਮ ਪਿਤਾ ਨੇ ਆਪਣੇ ਜਨਮ ਧਾਰਨ ਦਾ ਉਦੇਸ਼ ਅਤੇ ਸੰਸਾਰ ਵਿੱਚ ਕੀਤੇ ਕੰਮਾ ਵੱਲ ਸੰਕੇਤ ਕੀਤਾ ਹੈ। ਚੌਧਵੇਂ ਅਧਿਆਏ ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਨਹੀਂ ਹੋਈ ਸੀ ਉਸ ਸਮੇਂ ਦਾ ਵਿਖਿਆਣ ਕੀਤਾ। ਆਪ ਵੱਲੇ ਲੜੇ ਗਏ ਯੁਧਾਂ ਦਾ ਵਰਨਣ ਕੀਤਾ ਗਿਆ ਹੈ। ਇਹ ਰਚਨਾ ਬ੍ਰਜ਼ ਭਾਸ਼ਾ ਵਿੱਚ ਹੈ।[1][2]

ਹਵਾਲੇ

ਸੋਧੋ