ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਸੰਭਾਲ ਪਰਵਾਰ ਦੁਆਰਾ ਹੀ ਕੀਤੀ ਜਾਂਦੀ ਹੈ।ਪਰ ਹੌਲੀ ਹੌਲੀ ਬਦਲਦੀਆਂ ਕਦਰਾਂ ਕੀਮਤਾਂ ਕਾਰਨ,ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਯਾ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਾਰਨ ਬਜੁਰਗਾਂ ਦੀ ਸੰਭਾਲ ਨਹੀਂ ਬਜੁਰਗ਼ ਨਾਲ ਦੁਰਵਿਵਹਾਰ ਯਾ ਉਹਨਾਂ ਦਾ ਸ਼ੋਸਣ ਵਧਦਾ ਜਾ ਰਿਹਾ ਹੈ।ਹਾਲਾਕਿ ਭਾਰਤ ਦੀ ਵਿਸ਼ੇਸਤਾ ਉਸ ਦੇ ਪਰਵਾਰਕ ਢਾਂਚੇ ਕਰਕੇ ਹੀ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈ ਅਤੇ ਅੱਜ ਦੇ ਸਮਾਜਿਕ ਵਿਗਿਆਨ ਦੇ ਸ਼ਾਸਤ੍ਰੀਆਂ ਦਾ ਇਹ ਮਹੱਤਵਪੂਰਨ ਅਧਿਅਨ ਵਿਸ਼ਾ ਹੋਣਾ ਚਾਹੀਦਾ ਹੈ।

ਪੱਛਮੀ ਮੁਲਕਾਂ ਵਿੱਚ ਬਜੁਰਗਾਂ ਸੰਬੰਧੀ ਕਨੂੰਨਸੋਧੋ

ਪੱਛਮੀ ਮੁਲਕਾਂ ਵਿੱਚ ਬਜੁਰਗਾਂ ਦਿ ਸੁਰੱਖਿਆ ਲਈ ਕਈ ਹੈਲਪਲਾਈਨ ਬਣਾਈਆਂ ਗਈਆਂ ਹਨ।[1] ਇਸ ਲੇਖ ਦੇ ਹਵਾਲਿਆਂ ਵਿੱਚ ਕੁਝ ਇਸ ਬਾਰੇ ਪੰਜਾਬੀ ਵਿੱਚ ਜਾਣਕਾਰੀ ਦਿੱਤੀ ਗਈ ਹੈ। ਭਾਰਤੀ ਸਮਾਜ ਤੇ ਕਨੂੰਨ ਵਿਵੱਸਥਾ ਵਿੱਚ ਅਜਿਹੇ ਕੁਝ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

ਬਿਰਧ ਆਸ਼ਰਮ ਤੇ ਬਜ਼ੁਰਗਾਂ ਲਈ ਭਾਰਤੀ ਕਨੂੰਨਸੋਧੋ

ਬਜ਼ੁਰਗਾਂ ਲਈ ਸਰਕਾਰਾਂ ਨੇ ਜਾਂ ਕੁਝ ਟਰੱਸਟਾਂ ਨੇ ਬਿਰਧ ਆਸ਼ਰਮ ਜਾਂ ਸੀਨੀਅਰ ਸਿਟੀਜ਼ਨ ਹੋਮ ਵੀ ਖੋਲ੍ਹ ਰੱਖੇ ਹਨ, ਜਿੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਸਮੇਤ ਸਾਥੀ ਵੀ ਮਿਲ ਜਾਂਦੇ ਹਨ। ਉਹ ਉਥੇ ਆਪਣਾ ਜੀਵਨ ਖ਼ੁਸ਼ੀ ਨਾਲ ਬਤੀਤ ਕਰ ਸਕਦੇ ਹਨ। ਇਹ ਠੀਕ ਹੈ ਕਿ ਉੱਥੇ ਉਹਨਾਂ ਨੂੰ ਕੁਝ ਸੁੱਖ-ਸਹੂਲਤਾਂ, ਸਿਹਤ ਸਬੰਧੀ ਸੇਵਾਵਾਂ ਆਦਿ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਉਹ ਮਜਬੂਰੀ ਵੱਸ ਉਥੇ ਰਹਿੰਦੇ ਵੀ ਹਨ। ਚਲੋ ਇਕੱਲੇ ਘਰ ਵਿੱਚ ਕੈਦ ਹੋਣ ਨਾਲੋਂ ਤਾਂ ਇਹ ਵਧੀਆ ਉਪਰਾਲੇ ਹਨ ਕਿਉਂਕਿ ਉਥੇ ਉਹਨਾਂ ਨੂੰ ਦੇਖਣ ਸੁਣਨ ਵਾਲਾ ਕੋਈ ਤਾਂ ਹੈ।

ਪੰਜਾਬ ਵਿੱਚ ਵੀ ਪੱਛਮੀ ਦੇਸ਼ਾਂ ਦੀ ਤਰਜ਼ ’ਤੇ ਧੜਾਧੜ ਖੁੱਲ੍ਹ ਰਹੇ ਬਿਰਧ ਆਸ਼ਰਮ ਔਲਾਦ ਦੀ ਮਾੜੀ ਮਾਨਸਿਕਤਾ ਦੀ ਪੋਲ ਖੋਲ੍ਹਦੇ ਹਨ। ਭਾਰਤ ਦੀ ਕੇਂਦਰ ਸਰਕਾਰ ਨੇ ਵੀ ਬਜ਼ੁਰਗਾਂ ਦੀ ਸੇਵਾ-ਸੰਭਾਲ ਲਾਜ਼ਮੀ ਬਣਾਉਣ ਵਾਸਤੇ ਇੱਕ ਕਾਨੂੰਨ ਬਣਾਇਆ ਹੈ। ਪਰ ਕਾਨੂੰਨ ਵੀ ਓਨਾ ਚਿਰ ਕਾਰਗਰ ਸਾਬਤ ਨਹੀਂ ਹੋ ਸਕਦਾ, ਜਿੰਨਾ ਚਿਰ ਮਾਨਸਿਕਤਾ ਨਹੀਂ ਬਦਲਦੀ।

ਬਜ਼ੁਰਗ ਤਾਂ ਚਾਹੁੰਦੇ ਹਨ ਕੋਈ ਸਾਡੇ ਨਾਲ ਗੱਲਾਂ ਕਰੇ, ਕੋਈ ਸਾਨੂੰ ਮਾਂ-ਬਾਪ, ਨਾਨਾ-ਨਾਨੀ, ਚਾਚਾ-ਚਾਚੀ, ਤਾਇਆ-ਤਾਈ ਕਹੇ ਪਰ ਇਹ ਚੀਜ਼ਾਂ ਕਾਨੂੰਨ ਨਹੀਂ ਦਿਵਾ ਸਕਦਾ।ਅੱਜ-ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਇਆ ਦੀ ਅੰਨ੍ਹੀ ਦੌੜ ਨੇ ਇਨਸਾਨ ਲਈ ਰਿਸ਼ਤਿਆਂ ਦੀ ਕੋਈ ਅਹਿਮੀਅਤ ਹੀ ਨਹੀਂ ਛੱਡੀ। ਦੁਨੀਆਂ ਨੂੰ ਭਾਰਤ ਦੀਆਂ ਮੌਲਿਕ ਕਦਰਾਂ ਕੀਮਤਾਂ ਜਿਹਨਾਂ ਲਈ ਤੜਪ ਇਥੌਂ ਦੇ ਲੋਕ ਗੀਤਾਂ ਵਿੱਚ ਸਾਫ਼ ਦਿਖਾਈ ਦੇਂਦੀ ਹੈ ਸਾਂਭਣ ਤੇ ਅਮਲ ਵਿੱਚ ਲਿਆਣ ਦੀ ਲੋੜ ਹੈ ਨਾ ਕਿ ਪੱਛਮੀ ਤਰਾਂ ਤੇ ਇਨ੍ਹਾਂ ਨੂੰ ਵਿਗਾੜਣ ਦੀ।

ਪੰਜਾਬੀ ਵਿੱਚ ਪਰਵਾਰਕ ਸੰਬੰਧਾਂ ਬਾਰੇ ਲੋਕ ਗੀਤਸੋਧੋ

ਪੰਜਾਬੀ ਦੇ ਲੋਕ ਗੀਤ ਜਿਵੇਂ “ਤਿੰਨ ਰੰਗ ਨਹੀਉਂ ਲਭਣੇ, ਹੁਸਨ,ਜਵਾਨੀ,ਮਾਪੇ” ਨੂੰ ਸੰਭਾਲਣ ਅਤੇ ਅਜਿਹੇ ਹੋਰ ਪ੍ਰਚੱਲਤ ਕਰਨ ਦੀ ਲੋੜ ਹੈ। ਇਕ ਹੋਰ ਗੀਤ,ਇੰਦਰਜੀਤ ਹਸਨਪੁਰੀ ਦਾ ਕਲਾਮ

“ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਗੇ,
ਓਸੇ ਮੌਤੇ ਆਪ ਮਰੋਗੇ-ਮੈਨੂੰ ਕੀ?”

ਹਵਾਲੇਸੋਧੋ

ਪਿਛਲੀ ਉਮਰ ਵਿੱਚ ਬਜ਼ੁਰਗਾਂ ਨਾਲ ਦੁਰਵਿਵਹਾਰ ਰੋਕਣ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਮਦਦ ਪਰਵਾਰਕ ਸੰਭਾਲ ਕਰਣ ਵਾਲਿਆਂ ਲਈ ਜਾਣਕਾਰੀ ਬਜ਼ੁਰਗਾ ਦਾ ਆਰਥਕ ਸ਼ੋਸਣ

ਬਜ਼ੁਰਗਾਂ ਦੀ ਸੁਰੱਖਿਆ ਬਾਰੇ ਕੈਨੇਡਾ ਸਰਕਾਰ ਦੀ ਪੰਜਾਬੀ ਵਿੱਚ ਜਾਣਕਾਰੀ

ਕਿਥੌਂ ਲੱਭੀਏ ਸਰਵਣ ਪੁੱਤਾਂ ਨੂੰ ਵਧ ਰਹੇ ਬਿਰਧ ਆਸ਼ਰਮ ਇੱਕ ਕਲੰਕ ਬਜ਼ੁਰਗਾਂ ਬਿਨ ਸੁੰਨੇ ਵਿਹੜੇ ਸੀਨੀਅਰ ਸਿਟੀਜ਼ਨ ਐਕਟ 2007 ਸੀਨੀਅਰ ਸਿਟੀਜ਼ਨ ਐਕਟ ਤੇ ਇੱਕ ਝਾਤ

  1. http://www.yorkscollege.com/DrKumar/Abuse%੨੦of%੨੦adults%੨੦punjabi.pdf