ਬਟੇਰਾ ਇਕ ਛੋਟਾ ਜਿਹਾ ਪੰਛੀ ਹੈ ਜੋ ਤਿੱਤਰ ਵਰਗਾ ਹੁੰਦਾ ਹੈ।(ਵਿਸਥਾਰ ਲਈ ਬਟੇਰਾ ਵੇਖੋ) ਪਹਿਲੇ ਸਮਿਆਂ ਵਿਚ ਬਟੇਰਿਆਂ ਦੀ ਲੜਾਈ ਕਰਾਉਣਾ ਲੋਕਾਂ ਦੇ ਮਨੋਰੰਜਨ ਦਾ ਇਕ ਸਾਧਨ ਹੁੰਦਾ ਸੀ। ਬਟੇਰਿਆਂ ਦੀ ਲੜਾਈ ਜਾਲ ਦੇ ਅੰਦਰ ਕਰਵਾਈ ਜਾਂਦੀ ਸੀ। ਬਟੇਰਿਆਂ ਦੀ ਲੜਾਈ ਕਰਾਉਣ ਵਾਲੇ ਨੂੰ ਬਟੇਰੇਬਾਜ਼ ਕਹਿੰਦੇ ਹਨ। ਬਟੇਰੇਬਾਜ਼ ਆਪਣੇ ਬਟੇਰਿਆਂ ਦੇ ਪਿੰਜਰੇ ਲੈ ਕੇ ਇਕ ਦੂਜੇ ਦੇ ਸਾਹਮਣੇ ਥੋੜ੍ਹੀ ਦੂਰੀ 'ਤੇ ਬੈਠ ਜਾਂਦੇ ਸਨ। ਤਮਾਸ਼ਾ ਦੇਖਣ ਵਾਲੇ ਲੋਕ ਇਕੱਠੇ ਹੋ ਜਾਂਦੇ ਸਨ। ਬਟੇਰੇ ਬਾਜ਼ ਫੇਰ ਪਿੰਜਰਿਆਂ ਵਿਚੋਂ ਆਪਣਾ ਆਪਣਾ ਬਟੇਰਾ ਕੱਢ ਕੇ ਲੜਨ ਲਈ ਛੱਡ ਦਿੰਦੇ ਸਨ। ਬਟੇਰੇ ਆਪਸ ਵਿਚ ਚੁੰਝਾਂ ਨਾਲ ਲੜਾਈ ਕਰਦੇ ਸਨ। ਖੰਭ ਖਿਲਾਰਕੇ ਇਕ ਦੂਜੇ 'ਤੇ ਝਪਟਦੇ ਸਨ। ਬਟੇਰੇ ਬਾਜ਼ ਆਪਣੇ-ਆਪਣੇ ਬਟੇਰਿਆਂ ਨੂੰ ਹੌਸਲਾ ਦਿੰਦੇ ਰਹਿੰਦੇ ਸਨ। ਲੜਦੇ ਲੜਦੇ ਬਟੇਰੇ ਲਹੂ-ਲੁਹਾਣ ਹੋ ਜਾਂਦੇ ਸਨ। ਜਿਸ ਦਾ ਬਟੇਰਾ ਭੱਜ ਜਾਂਦਾ ਸੀ, ਉਸ ਨੂੰ ਹਾਰਿਆ ਗਿਆ ਕਰਾਰ ਦਿੱਤਾ ਜਾਂਦਾ ਸੀ। ਬਟੇਰਿਆਂ ਦੀ ਲੜਾਈ ਜ਼ਿਆਦਾ ਮੁਸਲਮਾਨ ਜਾਤੀ ਵਾਲੇ ਕਰਾਉਂਦੇ ਹੁੰਦੇ ਸਨ। ਹੁਣ ਬਹੁਤੇ ਮੁਸਲਮਾਨ ਪਾਕਿਸਤਾਨ ਚਲੇ ਗਏ ਹਨ। ਇਸ ਲਈ ਬਟੇਰਿਆਂ ਦੀ ਲੜਾਈ ਹੁਣ ਘੱਟ ਹੀ ਵੇਖਣ ਨੂੰ ਮਿਲਦੀ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.