ਬਣਮਾਣਸ ਤੇ ਲੂੰਬੜੀ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 81 ਨੰਬਰ ਤੇ ਹੈ।[1]

A 19ਵੀਂ ਸਦੀ ਦਾ ਇੱਕ ਜਾਪਾਨੀ ਕਲਾਕ੍ਰਿਤੀ, ਨੱਚਦਾ ਬਾਂਦਰ

ਕਹਾਣੀ ਅਤੇ ਵਿਸਤਾਰ

ਸੋਧੋ

ਜਾਨਵਰ ਆਪਣੇ ਲਈ ਇੱਕ ਰਾਜਾ ਰਾਜੇ ਦੀ ਚੋਣ ਕਰਨ ਲਈ ਸਮਾਗਮ ਕਰਦੇ ਹਨ ਅਤੇ ਇੱਕ ਬਣਮਾਣਸ ਦੇ ਭੰਗੜੇ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਸਿਰ ਤੇ ਤਾਜ ਪਹਿਨਾ ਦਿੰਦੇ ਹਨ। ਇੱਕ ਲੂੰਬੜ ਵੀ ਪ੍ਰਤੀਯੋਗੀਆਂ ਵਿੱਚ ਸੀ ਅਤੇ ਹੁਣ ਦਰਬਾਰੀ ਦੀ ਭੂਮਿਕਾ ਨਿਭਾਉਂਦਾ ਸੀ। ਉਹ ਬਾਂਦਰ ਨੂੰ ਇੱਕ ਤਰਫ ਲੈ ਜਾਂਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਉਹਦੀ ਸ਼ਾਹੀ ਭੁੱਖ ਦੀ ਤ੍ਰਿਪਤੀ ਲਈ ਉਸਨੂੰ ਕੁੱਝ ਮਿਲ ਗਿਆ ਹੈ ਅਤੇ ਉਸਨੂੰ ਇੱਕ ਜਾਲ ਵੱਲ ਲੈ ਜਾਂਦਾ ਹੈ। ਜਦੋਂ ਭਰਮਾਇਆ ਬਾਂਦਰ ਜਾਲ ਵਿੱਚ ਫਸ ਜਾਂਦਾ ਹੈ, ਉਹ ਲੂੰਬੜ ਤੇ ਧੋਖੇ ਦਾ ਇਲਜ਼ਾਮ ਲਗਾਉਂਦਾ ਹੈ। ਉੱਤਰ ਮਿਲਦਾ ਹੈ ਕਿ ਇਤਨਾ ਭੋਲਾ ਅਤੇ ਲਾਲਚੀ ਕੋਈ ਵੀ ਹਕੂਮਤ ਕਰਨ ਦੇ ਲਾਇਕ ਨਹੀਂ ਹੁੰਦਾ। ਕਹਾਣੀ ਦਾ ਨੈਤਿਕ ਨਤੀਜਾ ਇਹ ਹੈ ਹਕੂਮਤ ਕਰਨ ਦੀ ਕਾਮਨਾ ਦੇ ਪਹਿਲੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਸਿੱਖਣਾ ਚਾਹੀਦਾ ਹੈ।

ਹਵਾਲੇ

ਸੋਧੋ