ਬਰਦਾਰ
ਬਰਦਾਰ ਚੰਡੀਗੜ੍ਹ-ਰੂਪਨਗਰ ਰੋਡ, ਰੰਗੀਲ ਪੁਰ ਤੋਂ 17 ਕੁ ਕਿਲੋਮੀਟਰ ਦੂਰ ਪਹਾੜੀਆਂ ਦੀ ਗੋਦ ਵਿੱਚ ਵਸਿਆ ਰੂਪਨਗਰ ਜ਼ਿਲ੍ਹੇ ਦਾ ਇੱਕ ਇਤਿਹਾਸਕ ਪਿੰਡ ਹੈ। ਵਾਹੀ ਦੌਰਾਨ ਅੱਜ ਵੀ ਪਿੰਡ ਦੀ ਜ਼ਮੀਨ ਵਿੱਚੋਂ ਮਿਲਦੇ ਮਿੱਟੀ ਦੇ ਬਰਤਨ, ਸ਼ਸਤਰ, ਧੇਲੇ, ਦਮੜੀਆਂ ਆਦਿ ਇਸ ਪਿੰਡ ਦੀ ਪੁਰਤਨਤਾ ਅਤੇ ਸੱਭਿਅਤਾ ਦੀ ਬਾਤ ਪਾਉਂਦੇ ਹਨ।