ਬਲਜੀਤ ਸਿੰਘ ਢਿੱਲੋਂ
ਬਲਜੀਤ ਸਿੰਘ ਢਿੱਲੋਂ (ਜਨਮ 18 ਜੂਨ, 1973) ਇੱਕ ਫੀਲਡ ਹਾਕੀ ਮਿਡਫੀਲਡਰ ਭਾਰਤੀ ਖਿਡਾਰੀ ਹੈ, ਜਿਸਨੇ ਆਪਣੀ ਇੰਟਰਨੈਸ਼ਨਲ ਸ਼ੁਰੂਆਤ ਪੁਰਸ਼ ਰਾਸ਼ਟਰੀ ਟੀਮ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਟੈਸਟ ਲੜੀ 1993 ਦੇ ਦੌਰਾਨ ਕੀਤੀ ਸੀ। ਉਸ ਨੂੰ ਆਮ ਤੌਰ 'ਤੇ ਬੱਲੀ ਕਿਹਾ ਜਾਣ ਲੱਗਿਆ। ਸਿੰਘ ਢਿੱਲੋਂ ਨੇ ਅਟਲਾਂਟਾ, ਜਾਰਜੀਆ ਵਿੱਚ 1996 ਵਿੱਚ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲਿਆ, ਜਿੱਥੇ ਭਾਰਤ ਅੱਠਵੀਂ ਥਾਂ ਤੇ ਰਿਹਾ ਸੀ ਅਤੇ ਲਗਾਤਾਰ ਤਿੰਨ ਹੁਨਾਲੂ ਓਲੰਪਿਕਾਂ ਵਿੱਚ ਆਪਣੇ ਦੇਸ਼ ਦੀ ਪ੍ਰਤੀਨਿੱਧਤਾ ਕੀਤੀ।