ਬਲਧੀਰ ਮਾਹਲਾ ਪੰਜਾਬੀ ਬੋਲੀ ਦਾ ਗਾਇਕ ਅਤੇ ਗੀਤਕਾਰ ਹੈ। ਗਾਇਕੀ ਦੇ ਆਪਣੇ ਸ਼ਾਨਦਾਰ ਸਫਰ ਦੌਰਾਨ ਮਾਹਲਾ ਸਾਬ ਵਿਦੇਸ਼ਾ 'ਚ ਵੀ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ।'ਕੁੱਕੂ ਰਾਣਾ ਰੋਂਦਾ' ਗੀਤ ਉਹਨਾਂ ਦੀ ਕਲਮ ਦੇ ਬਾਕਮਾਲ ਹੋਣ ਦੀ ਗਵਾਹੀ ਭਰਦਾ ਹੈ।ਮਾਹਲਾ ਸਾਬ ਪੰਜਾਬੀ ਸੰਗੀਤ ਦੇ ਐਸੇ ਇਕਲੌਤੇ ਕਲਾਕਾਰ ਨੇ ਜਿੰਨਾ ਦੇ ਗੀਤ ਲੋਕ ਗੀਤਾਂ ਵਾਂਗ ਮਸ਼ਹੂਰ ਹੋਏ ਹਨ।

ਮਾਹਲਾ ਸਾਬ ਦੇ ਗੀਤ ਆਉਣ ਵਾਲੀਆਂ ਪੀੜੀਆਂ ਲਈ ਪੰਜਾਬੀ ਸਾਹਿਤ ਦੀ ਅਮੀਰੀ ਅਤੇ ਖੂਬਸੂਰਤੀ ਦੀ ਜ਼ਿਉਂਦੀ ਜਾਗਦੀ ਮਿਸਾਲ ਬਣਨਗੇ।ਇਹ ਵੀ ਉਹਨਾਂ ਦੀ ਵੱਡੀ ਪਰਾਪਤੀ ਹੈ ਕਿ ਉਹਨਾਂ ਨੇ ਲੋਕ ਗੀਤਾਂ ਨੂੰ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿੱਚ ਗਾ ਕੇ ਆਮ ਲੋਕਾਂ ਦੀ ਜ਼ੁਬਾਨ 'ਤੇ ਚੜਾਇਆ ਅਤੇ ਬੱਚੇ ਬੱਚੇ ਨੂੰ ਪੰਜਾਬੀ ਬੋਲੀ ਦੀ ਖੂਬਸੂਰਤੀ ਅਤੇ ਅਹਿਮੀਅਤ ਤੋਂ ਜਾਣੂ ਕਰਵਾਇਆ।

ਮਾਹਲਾ ਸਾਬ ਆਪਣੇ ਆਪ ਵਿੱਚ ਸੱਚੇ ਸੁੱਚੇ ਕਿਰਦਾਰ ਦੇ ਐਸੇ ਕਲਾਕਾਰ ਨੇ ਜਿੰਨਾ ਨੇ ਅੱਜ ਦੇ ਚਰਚਿਤ ਬਹੁਤ ਸਾਰੇ ਕਲਾਕਾਰਾਂ ਨੂੰ ਉਹਨਾਂ ਦੀ ਸ਼ੁਰੂਆਤ ਵਿੱਚ ਇੱਕ ਅਗਵਾਈਕਾਰ ਦੇ ਤੌਰ 'ਤੇ ਉਂਗਲ ਫੜ ਕੇ ਤੋਰਿਆ।ਸ਼ਾਂਤ ਰਹਿਣਾ ਅਤੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਰੱਬ ਨੂੰ ਹਾਜ਼ਿਰ ਸਮਝ ਕੇ ਕਰਨਾ ਉਹਨਾਂ ਦੇ ਕਿਰਦਾਰ ਦੀ ਖੂਬਸੂਰਤ ਵਿਸ਼ੇਸ਼ਤਾ ਹੈ।ਨਵੇਂ ਕਲਾਕਾਰਾਂ ਲਈ ਮਾਹਲਾ ਸਾਬ ਉੱਤਮ ਉਦਾਹਰਨ ਨੇ ਜਿੰਨਾਂ ਨੇ ਆਪਣੇ ਸ਼ੁਰੂਆਤੀ ਦੌਰ ਦੀਆਂ ਦੁਸ਼ਵਾਰੀਆਂ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਉਹ ਦਿਨ ਲਿਆਂਦਾ ਜਦੋਂ ਵਿਸ਼ਵ ਪੱਧਰ 'ਤੇ ਮਾਹਲਾ ਸਾਬ ਇੱਕ ਸੱਚੇ-ਸੁੱਚੇ ਪੰਜਾਬੀ ਕਲਾਕਾਰ ਦੇ ਤੌਰ ਜਾਣੇ ਜਾਣ ਲੱਗੇ।ਰੱਬ ਕਰੇ ਪੰਜਾਬੀ ਬੋਲੀ ਦਾ ਇਹ ਸਰਵਣ ਪੁੱਤ ਇਸੇ ਤਰਾਂ ਹੀ ਸਾਨੂੰ ਸਾਰਿਆਂ ਨੂੰ ਆਪਣੇ ਖੂਬਸੂਰਤ ਗੀਤਾਂ ਨਾਲ ਖੁਸ਼ਹਾਲੀ ਬਖਸ਼ਦਾ ਰਹੇ।ਆਮੀਨ!