ਬਲਬੀਰ ਸਿੰਘ ਸੀਚੇਵਾਲ

ਵਾਤਾਵਰਣਵਾਦੀ

ਸੰਤ ਬਲਬੀਰ ਸਿੰਘ ਪੰਜਾਬ ਤੋਂ ਭਾਰਤ ਦੇ ਰਾਜ ਸਭਾ ਦੇ ਸਾਂਸਦ ਹਨ ਨਾਲ ਹੀ ਆਪ ਜੀ ਇੱਕ ਸਮਾਜਿਕ ਵਾਤਾਵਰਣ ਕਾਰਜਕਰਤਾ ਹਨ। ਉਹਨਾਂ ਨੇ ਪੰਜਾਬ ਦੀ ਕਾਲੀ ਵੇਈਂ ਨਾਂ ਦੀ ਨਦੀ, ਜੋ ਕਿ ਪ੍ਰਦੂਸ਼ਿਤ ਹੋ ਚੁੱਕੀ ਸੀ, ਨੂੰ ਸਾਫ਼ ਕੀਤਾ।[1]

ਬਲਬੀਰ ਸਿੰਘ ਸੀਚੇਵਾਲ
ਜਨਮ (1962-02-02) 2 ਫਰਵਰੀ 1962 (ਉਮਰ 62)
ਸੀਚੇਵਾਲ, Jalandhar district,
ਪੰਜਾਬ
ਰਾਸ਼ਟਰੀਅਤਾਭਾਰਤੀ
ਪੇਸ਼ਾRiver conservationist
ਲਈ ਪ੍ਰਸਿੱਧCommunity-based conservation

ਜੀਵਨ

ਸੋਧੋ

ਉਨ੍ਹਾ ਨੇ ਆਪਣੀ ਮੁਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਨਿਹਾਲੁਵਾਲ ਤੋਂ ਕਰਨ ਉਪਰੰਤ ਉਨ੍ਹਾ ਨੇ D.A.V ਕਾਲਜ ਨਕੋਦਰ, ਜਲੰਧਰ ਤੋਂ ਉੱਚ ਪੜ੍ਹਾਈ ਪਾਸ ਕੀਤੀ।

ਕਾਰਜ

ਸੋਧੋ

ਸੀਚੇਵਾਲ ਜੀ ਨੇ ਗੁਰੂ ਨਾਨਕ ਦੇਵ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਸਫ਼ਾਈ ਕੀਤੀ, ਪਾਣੀਆਂ ਦੀ ਸਫਾਈ ਲਈ ਸ਼ੁਰੂ ਕੀਤਾ ਗਿਆ ਉਨ੍ਹਾ ਦਾ ਅੰਦੋਲਨ ਕਾਫੀ ਸਫਲਤਾ ਨਾਲ ਚੱਲ ਰਿਹਾ ਹੈ। ਇਸਦੇ ਨਾਲ - ਨਾਲ ਸੰਤ ਬਲਬੀਰ ਸਿੰਘ ਨੇ ਰੁੱਖ-ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖ-ਭਾਲ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਰਮਲ ਕੁਟੀਆ ਵਿੱਚ 24 ਘੰਟੇ ਬਿਜਲੀ ਦੀ ਸਪਲਾਈ ਦਾ ਪ੍ਰਬੰਧ ਕਰਵਾਇਆ।

ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਜਿੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਪ੍ਰਭਾਵਿਤ ਲੋਕਾਂ ਲਈ ਮੁੱਢਲੀ ਮਦਦ ਮੁਹੱਈਆ ਕਰਵਾਈ ਉੱਥੇ ਹੀ ਉਨ੍ਹਾਂ ਦਰਿਆਵਾਂ ਦੇ ਟੁੱਟ ਚੁੱਕੇ ਬੰਨ੍ਹਾਂ ਨੂੰ ਕੁਝ ਦਿਨਾਂ ਵਿਚ ਬੰਨ੍ਹ ਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ।

ਹਵਾਲੇ

ਸੋਧੋ
  1. "ਸੰਤ ਬਲਬੀਰ ਸਿੰਘ ਸੀਚੇਵਾਲ". Retrieved 20 ਫ਼ਰਵਰੀ 2016.

ਬਾਹਰੀ ਕੜੀਆਂ

ਸੋਧੋ