ਬਲੀਜੀਤ
ਪੰਜਾਬੀ ਲੇਖਕ
ਬਲੀਜੀਤ ਪੰਜਾਬੀ ਕਹਾਣੀਕਾਰ ਹੈ। ਬਲੀਜੀਤ ਦਾ ਜਨਮ 15 ਮਾਰਚ 1962 ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਲਖਮੀਪੁਰ ਵਿੱਚ ਹੋਇਆ। ਉਹਦੀਆਂ ਕਹਾਣੀਆਂ ਹਿੰਦੀ ਵਿੱਚ ਵੀ ਅਨੁਵਾਦ ਹੋਈਆਂ ਹਨ। ਬਲੀਜੀਤ ਨੂੰ ਮਾਨਵਵਾਦੀ ਰਚਨਾ ਮੰਚ, ਜਲੰਧਰ ਪੰਜਾਬ, ਵੱਲੋਂ ਸਾਲ 2019 ਦਾ 'ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ' ਦਿੱਤਾ ਗਿਆ। ਉਸ ਨੂੰ ਸਾਲ-2022 ਦਾ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਉਸ ਦੀ ਕਹਾਣੀ 'ਨੂਣ' ਲਈ ਪ੍ਰੀਤਨਗਰ ਵਿੱਚ ਦਿੱਤਾ ਗਿਆ। ਉਸ ਨੂੰ ਆਪਣੇ ਤੀਸਰੇ ਕਹਾਣੀ ਸੰਗ੍ਹਹਿ 'ਉੱਚੀਆਂ ਆਵਾਜਾਂ' ਲਈ ਸਾਲ 2023 ਦਾ ਦਸ ਹਜ਼ਾਰ ਕਨੇਡੀਅਨ ਡਾਲਰ ਦਾ ਦੂਜੇ ਸਥਾਨ ਦਾ ਢਾਹਾਂ ਪੁਰਸਕਾਰ ਬ੍ਰਿਟਿਸ਼ ਕੋਲੰਬੀਆ ਵਿੱਚ ਦਿੱਤਾ ਗਿਆ।
ਰੁਜ਼ਗਾਰ ਮੁਤੱਲਕ ਉਹ ਪੰਜਾਬ ਸਰਕਾਰ ਦੇ ਬੋਰਡ, ਕਾਰਪੋਰੇਸ਼ਨ, ਵਿੱਚ ਵੱਖ ਵੱਖ ਆਹੁਦਿਆਂ ਤੇ ਸੇਵਾ ਕਰਦੇ ਬਤੌਰ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਰੀਦਕੋਟ ਰਿਟਾਇਰ ਹੋਏ।[1][2]
ਕਹਾਣੀ-ਸੰਗ੍ਰਹਿ
ਸੋਧੋ- "ਉੱਚੀਆਂ ਆਵਾਜ਼ਾਂ" (2022)
- "इबारतें" (2019)
- "ਇਬਾਰਤਾਂ" (2010)
- "ਸੌ ਗੱਲਾਂ" (2006)
ਹਵਾਲੇ
ਸੋਧੋ- ↑ https://www.punjabijagran.com/lifestyle/sahit-and-sabhyachar-a-common-peoples-story-presented-in-a-unique-style-9218587.html
- ↑ mediology (2023-03-21). "ਕਹਾਣੀਕਾਰ ਬਲੀਜੀਤ ਨੂੰ ਮਿਲਿਆ ਉਰਮਿਲਾ ਆਨੰਦ ਪੁਰਸਕਾਰ". punjabitribuneonline.com (in ਅੰਗਰੇਜ਼ੀ (ਅਮਰੀਕੀ)). Retrieved 2023-07-29.