ਬਲੂਟੁੱਥ ਇੱਕ ਬੇਤਾਰ ਟੈਕਨਾਲੋਜੀ ਮਿਆਰ ਹੈ ਜੋ ਚੱਲ ਅਤੇ ਅਚੱਲ ਜੰਤਰਾਂ ਅਤੇ ਇਮਾਰਤੀ ਨਿੱਜੀ ਇਲਾਕਾ ਜਾਲਾਂ (ਪੈਨ) ਤੋਂ ਘੱਟ ਫ਼ਾਸਲਿਆਂ (2.4-2485 ਗੀ.ਹ. ਦੀ ਆਈ ਐੱਸ ਐੱਮ ਪੱਟੀ ਵਿੱਚ ਨਿੱਕੀਆਂ ਛੱਲ-ਲੰਬਾਈਆਂ ਅਤੇ ਪਾਰਲੀ ਵਾਰਵਾਰਤਾ ਵਾਲ਼ੀਆਂ ਰੇਡੀਓ ਛੱਲਾਂ ਵਰਤ ਕੇ[3]) ਉੱਤੇ ਡਾਟਾ ਦਾ ਵਟਾਂਦਰਾ ਕਰਨ ਲਈ ਵਰਤਿਆ ਜਾਂਦਾ ਹੈ। ਇਹਦੀ ਕਾਢ ਟੈਲੀਕਾਮ ਕੰਪਨੀ ਐਰਿਕਸਨ ਨੇ 1994 ਵਿੱਚ ਕੱਢੀ[4] ਅਤੇ ਅਸਲ ਵਿੱਚ ਇਹਨੂੰ ਆਰ ਐੱਸ-232 ਡਾਟਾ ਤਾਰਾਂ ਦੀ ਥਾਂ ਉੱਤੇ ਤਾਰਹੀਣ ਟੈਕਨਾਲੋਜੀ ਵਜੋਂ ਸਿਰਜਿਆ ਗਿਆ ਸੀ। ਇਹ ਕਈ ਸਾਰੇ ਜੰਤਰਾਂ ਨੂੰ ਜੋੜ ਸਕਦਾ ਹੈ ਜਿਸ ਕਰ ਕੇ ਇਕਮਿਕਕਰਨ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।
ਬਾਹਰਲੇ ਜੋੜਸੋਧੋ