ਬਲੈਕ ਪੈਂਥਰ (ਫ਼ਿਲਮ)


ਬਲੈਕ ਪੈਂਥਰ ਇੱਕ 2018 ਦੀ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਬਲੈਕ ਪੈਂਥਰ ਉੱਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਇਹ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੀ 18ਵੀਂ ਫ਼ਿਲਮ ਹੈ। ਇਝ ਫ਼ਿਲਮ ਰਾਇਅਨ ਕੂਗਲਰ ਵਲੋਂ ਨਿਰਦੇਸ਼ਤ ਅਤੇ ਸਕਰੀਨਪਲੇਅ ਕੂਗਲਰ ਨੇ ਜੋ ਰੌਬਰਟ ਕੋਲ ਨਾਲ਼ ਰਲ਼ ਕੇ ਕੀਤੀ ਹੈ। ਫ਼ਿਲਮ ਵਿੱਚ ਚੈਡਵਿਕ ਬੋਸਮੈਨ ਨੇ ਟ'ਚਾਲਾ/ਬਲੈਕ ਪੈਂਥਰ ਦਾ ਕਿਰਦਾਰ ਕੀਤਾ ਹੈ ਅਤੇ ਨਾਲ਼-ਨਾਲ਼ ਫ਼ਿਲਮ ਵਿੱਚ ਮਾਇਕਲ ਬੀ. ਜੌਰਡਨ, ਲੁਪਿਤਾ ਨਯੌਂਗ'ਓ, ਦਨਾਇ ਗੁਰੀਰਾ, ਮਾਰਟਿਨ ਫ੍ਰੀਮੈਨ, ਡੇਨਿਅਲ ਕਲੂਯਾ, ਲੇਤਿਤਾ ਰਾਇਟ, ਵਿੰਸਟਨ ਡਿਊਕ, ਐਂਜੇਲਾ ਬੈਸੈੱਟ, ਫੌਰੈੱਸਟ ਵਿਟਾਕਰ, ਅਤੇ ਐਂਡੀ ਸੈੱਰਕਿਸ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ, ਟ'ਚਾਲਾ ਨੂੰ ਉਸ ਦੇ ਪਿਓ ਦੀ ਮੌਤ ਤੋਂ ਬਾਅਦ ਵਕਾਂਡਾ ਦਾ ਰਾਜਾ ਬਣਾ ਦਿੱਤਾ ਜਾਂਦਾ ਹੈ, ਪਰ ਕਿਲਮੌਂਗਰ (ਮਾਇਕਲ ਬੀ. ਜੌਰਡਨ) ਉਸ ਨੂੰ ਲਲਕਾਰਦਾ ਹੈ ਜੋ ਕਿ ਵਕਾਂਡਾ ਨੂੰ ਇੱਕ ਲੁਕੇ ਹੋਏ ਦੇਸ਼ ਦੀ ਬਜਾਏ ਸਾਰੀ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦਾ ਹੈ।