ਬਲੈਕ ਵਿਡੋ (2021 ਫ਼ਿਲਮ)
ਬਲੈਕ ਵਿਡੋ 2021 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੀ ਕਿਰਦਾਰ ਬਲੈਕ ਵਿਡੋ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਇਹ ਫ਼ਿਲਮ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਹੈ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ 24ਵੀਂ ਫ਼ਿਲਮ ਹੈ। ਕੇਟ ਸ਼ੋਰਟਲੈਂਡ ਵੱਲੋਂ ਨਿਰਦੇਸ਼ਤ, ਇਸ ਫ਼ਿਲਮ ਦਾ ਸਕਰੀਨਪਲੇਅ ਐਰਿਕ ਪੀਅਰਸਨ ਨੇ ਕੀਤਾ ਹੈ। ਫ਼ਿਲਮ ਵਿੱਚ ਸਕਾਰਲੈੱਟ ਜੋਹੈਨਸਨ ਨੇ ਨਟੈਸ਼ਾ ਰੋਮੈਨੌਫ / ਬਲੈਕ ਵਿਡੋ ਦਾ ਕਿਰਦਾਰ ਕੀਤਾ ਹੈ ਅਤੇ ਨਾਲ ਹੀ ਨਾਲ ਫ਼ਿਲਮ ਵਿੱਚ ਫਲੋਰੈਂਸ ਪੱਗ੍ਹ, ਡੇਵਿਡ ਹਾਰਬਰ, ਓ-ਟੀ ਫੈਗਬੈੱਨਲਾ, ਓਲਗਾ ਕੁਰੀਲੈਂਕਾ, ਵਿਲੀਅਮ ਹਰਟ, ਰੇ ਵਿੰਸਟਨ, ਅਤੇ ਰੇਚਲ ਵੇਸਜ਼। ਇਸਦੀ ਕਹਾਣੀ ਕੈਪਟਨ ਅਮੈਰਿਕਾ: ਸਿਵਿਲ ਵੌਰ (2016) ਤੋਂ ਬਾਅਦ ਦੀ ਹੈ, ਅਤੇ ਫ਼ਿਲਮ ਵਿੱਚ ਰੋਮੈਨੌਫ਼ ਨੂੰ ਆਪਣੇ ਅਤੀਤ ਨਾਲ ਨਾ ਚਾਹੁੰਦੇ ਹੋਏ ਵੀ ਟੱਕਰਨਾ ਪੈਂਦਾ ਹੈ।
ਬਲੈਕ ਵਿਡੋ ਦਾ ਪ੍ਰੀਮੀਅਰ ਦੁਨੀਆ ਦੇ ਕਈ ਇਲਾਕਿਆਂ ਵਿੱਚ 29 ਜੂਨ, 2021 ਨੂੰ ਹੋਇਆ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਡਿਜ਼ਨੀ+ ਉੱਤੇ 9 ਜੁਲਾਈ, 2021 ਨੂੰ ਜਾਰੀ ਕੀਤੀ ਗਈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦੀ ਪਹਿਲੀ ਫ਼ਿਲਮ ਹੈ, ਅਤੇ ਇਹ ਕੁੱਲ 3 ਵਾਰ ਜਾਰੀ ਹੋਣ ਤੋਂ ਖੁੰਝਦੀ ਰਹੀ ਜਿਸ ਦਾ ਕਾਰਣ ਕੋਵਿਡ-19 ਮਹਾਂਮਾਰੀ ਸੀ।
ਸਾਰ
ਸੋਧੋਫ਼ਿਲਮ ਵਿੱਚ ਨਟੈਸ਼ਾ ਰੋਮੈਨੌਫ਼ ਉਰਫ਼ ਬਲੈਕ ਵਿਡੋ ਨੂੰ ਜਦੋਂ ਇੱਕ ਖੂਫ਼ੀਆ ਸਾਜ਼ਿਸ਼ ਬਾਰੇ ਪਤਾ ਲੱਗਦਾ ਹੈ ਤਾਂ ਉਸ ਨੂੰ ਆਪਣੇ ਰਹੱਸਮਈ ਅਤੀਤ ਨਾਲ ਖਹਿਣਾ ਪੈਂਦਾ ਹੈ। ਜਿਚਰ ਉਸਦਾ ਪਿੱਛਾ ਇੱਕ ਬਹੁਤ ਹੀ ਤਗੜੀ ਫੋਰਸ ਵੱਲੋਂ ਕੀਤਾ ਜਾ ਰਿਹਾ ਹੁੰਦਾ ਹੈ ਜੋ ਉਸ ਨੂੰ ਥੱਲੇ ਲਾਹੁਣਾ ਚਾਹੁੰਦੀ ਹੈ।
ਅਦਾਕਾਰ ਅਤੇ ਕਿਰਦਾਰ
ਸੋਧੋ- ਸਕਾਰਲੈੱਟ ਜੋਹੈਨਸਨ - ਨਟੈਸ਼ਾ ਰੋਮੈਨੌਫ / ਬਲੈਕ ਵਿਡੋ
- ਫਲੋਰੈਂਸ ਪੱਗ੍ਹ - ਯੇਲੈਨਾ ਬੇਲੋਵਾ / ਬਲੈਕ ਵਿਡੋ
- ਡੇਵਿਡ ਹਾਰਬਰ - ਅਲੈਕਸੀ ਸ਼ਔਲਟੈਕੋਵ / ਰੈੱਡ ਗਾਰਡੀਅਨ
- ਓ-ਟੀ ਫੈਗਬੈੱਨਲਾ - ਰਿੱਕ ਮੇਸਨ
- ਓਲਗਾ ਕੁਰੀਲੈਂਕਾ - ਐਂਟੋਨੀਆ ਡਰੇਕੋਵ / ਟਾਸਕਮਾਸਟਰ
- ਵਿਲੀਅਮ ਹਰਟ - ਥੇਡੀਅਸ ਰੌਸ
- ਰੇ ਵਿੰਸਟਨ - ਡਰੇਕੋਵ
- ਰੇਚਲ ਵੇਸਜ਼ - ਮੈਲਿਨਾ ਵੋਸਟੋਕੌਫ / ਬਲੈਕ ਵਿਡੋ
ਸੰਗੀਤ
ਸੋਧੋਜਨਵਰੀ 2020 ਵਿੱਚ ਐਲਾਨਿਆ ਗਿਆ ਸੀ ਕਿ ਅਲੈਕਜ਼ੈਂਡਰ ਡੈੱਸਪਲੈਟ ਫ਼ਿਲਮ ਲਈ ਸੰਗੀਤ ਬਣਾਉਣਗੇ।
ਰਿਲੀਜ਼
ਸੋਧੋਥੀਏਟਰਾਂ ਵਿੱਚ
ਸੋਧੋਬਲੈਕ ਵਿਡੋ ਲੰਡਨ, ਲੌਸ ਐਂਜਲਸ, ਮੈੱਲਬਰਨ, ਨਿਊ ਯਾਰਕ ਸ਼ਹਿਰ ਵਿੱਚ ਅਤੇ ਕਈ ਹੋਰ ਥਾਂਵਾਂ 'ਤੇ 29 ਜੂਨ, 2021 ਨੂੰ ਪ੍ਰੀਮੀਅਰ ਹੋਈ ਸੀ। ਸੰਯੁਕਤ ਰਾਜ ਅਮਰੀਕਾ ਵਿੱਚ ਇਸ ਨੂੰ 9 ਜੁਲਾਈ, 2021 ਨੂੰ ਥੀਏਟਰਾਂ ਅਤੇ ਡਿਜ਼ਨੀ+ ਉੱਤੇ ਜਾਰੀ ਕੀਤਾ ਗਿਆ ਸੀ।
ਹੋਮ ਮੀਡੀਆ
ਸੋਧੋਬਲੈਕ ਵਿਡੋ ਡਿਜਿਟਲ ਰੂਪ ਵਿੱਚ 10 ਅਗਸਤ, 2021 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਉਪਲਬਧ ਹੋਈ, ਅਤੇ ਅਲਟਰਾ ਐੱਚਡੀ ਬਲੂ-ਰੇ, ਬਲੂ-ਰੇ, ਅਤੇ ਡੀਵੀਡੀ ਦੇ ਰੂਪ ਵਿੱਚ 14 ਸਤੰਬਰ, 2021 ਨੂੰ ਜਾਰੀ ਹੋਈ।