ਬਸਾਈਂ

ਨੇਪਾਲੀ ਨਾਵਲ

ਬਸਾਈਂ ( Nepali: बसाइँ ਸੈਟਲਮੈਂਟ;) ਲਿਲ ਬਹਾਦੁਰ ਛੇਤਰੀ ਦੁਆਰਾ ਲਿਖਿਆ ਗਿਆ 1957 ਦਾ ਨੇਪਾਲੀ ਨਾਵਲ ਹੈ।[1][2] ਇਹ ਸਾਝਾ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਤ੍ਰਿਭੁਵਨ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।[3] ਛੇਤਰੀ, ਇੱਕ ਅਸਾਮੀ ਨੇਪਾਲੀ ਲੇਖਕ ਹੈ, ਜਿਸ ਨੇ ਭਾਰਤ ਵਿੱਚ ਵੱਖ-ਵੱਖ ਨੇਪਾਲੀ ਪਰਵਾਸੀਆਂ ਦੇ ਅਨੁਭਵ ਨੂੰ ਸ਼ਾਮਲ ਕਰਦੇ ਹੋਏ ਇਹ ਕਿਤਾਬ ਲਿਖੀ ਹੈ। ਇਹ ਕਿਤਾਬ ਪਹਾੜੀ ਨੇਪਾਲ ਦੇ ਇੱਕ ਪੇਂਡੂ ਪਿੰਡ ਵਿੱਚ ਰਹਿੰਦੇ ਗਰੀਬ ਕਿਸਾਨ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਅਤੇ ਉਨ੍ਹਾਂ ਹਾਲਾਤਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਹ ਆਪਣੇ ਪਿੰਡ ਤੋਂ ਦੂਰ ਪਰਵਾਸ ਕਰਨ ਲਈ ਮਜ਼ਬੂਰ ਹਨ।[4]

ਬਸਾਈਂ
ਕਿਤਾਬ ਦਾ ਕਵਰ ਪੇਜ
ਲੇਖਕਲਿਲ ਬਹਾਦੁਰ ਛੇਤਰੀ
ਮੂਲ ਸਿਰਲੇਖबसाइँ
ਅਨੁਵਾਦਕਮਾਈਕਲ ਹੱਟ
ਦੇਸ਼ਨੇਪਾਲ
ਭਾਸ਼ਾਨੇਪਾਲੀ
ਪ੍ਰਕਾਸ਼ਕਸਾਝਾ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
1957 (2014 ਵਿਕਰਮ ਸਾਮੰਤ)
ਸਫ਼ੇ62
ਆਈ.ਐਸ.ਬੀ.ਐਨ.9789993328964
ਓ.ਸੀ.ਐਲ.ਸੀ.800708623

ਕਿਤਾਬ ਪੂਰਬੀ ਨੇਪਾਲ ਦੇ ਇੱਕ ਬੇਨਾਮ ਪਹਾੜੀ ਪਿੰਡ ਵਿੱਚ ਸੈੱਟ ਕੀਤੀ ਗਈ ਹੈ। ਧੰਨ ਬਹਾਦੁਰ ਬਸਨੇਤ ਇੱਕ ਗਰੀਬ ਕਿਸਾਨ ਹੈ, ਜੋ ਆਪਣੀ ਪਤਨੀ, ਭੈਣ ਅਤੇ ਇੱਕ ਪੁੱਤਰ ਨਾਲ ਰਹਿੰਦਾ ਹੈ। ਕਿਤਾਬ ਪਿੰਡ ਵਿੱਚ ਉਸਦੇ ਸੰਘਰਸ਼ ਨੂੰ ਦਰਸਾਉਂਦੀ ਹੈ ਅਤੇ ਕਿਵੇਂ ਉਹ ਦੂਜਿਆਂ ਦੁਆਰਾ ਧੋਖਾ ਖਾ ਜਾਂਦਾ ਹੈ। ਕਿਤਾਬ ਉਨ੍ਹਾਂ ਹਾਲਾਤਾਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਤਹਿਤ ਗਰੀਬ ਨੇਪਾਲੀ ਲੋਕਾਂ ਨੂੰ ਰੁਜ਼ਗਾਰ ਲਈ ਆਪਣੇ ਘਰ ਛੱਡ ਕੇ ਭਾਰਤ ਦੀਆਂ ਹੋਰ ਥਾਵਾਂ 'ਤੇ ਜਾਣਾ ਪੈਂਦਾ ਹੈ।[5] ਜਾਤੀ ਅਤੇ ਲਿੰਗ ਵਿਤਕਰਾ, ਗਰੀਬੀ ਅਤੇ ਬੇਇਨਸਾਫ਼ੀ ਇਸ ਪੁਸਤਕ ਦਾ ਮੁੱਖ ਵਿਸ਼ਾ ਹੈ। ਕਿਤਾਬ ਦਰਸਾਉਂਦੀ ਹੈ ਕਿ ਕਿਵੇਂ ਅਮੀਰ ਲੋਕ ਗਰੀਬ ਲੋਕਾਂ ਨੂੰ ਦਬਾਉਂਦੇ ਹਨ ਅਤੇ ਉਨ੍ਹਾਂ ਨੂੰ ਉੱਚਾ ਚੁੱਕਣ ਦੀ ਬਜਾਏ ਗਰੀਬੀ ਵੱਲ ਧੱਕਦੇ ਹਨ।

ਪਾਤਰ

ਸੋਧੋ
  • ਧੰਨ ਬਹਾਦੁਰ ਬਸਨੇਤ 'ਧਨੇ', ਕਿਤਾਬ ਦਾ ਮੁੱਖ ਪਾਤਰ ਨੇਪਾਲ ਦੇ ਪੇਂਡੂ ਖੇਤਰ ਦਾ ਇੱਕ ਗਰੀਬ ਕਿਸਾਨ ਹੈ।
  • ਝੁਮਾਵਤੀ ਬਸਨੇਤ, ਧੰਨੇ ਦੀ ਛੋਟੀ ਭੈਣ
  • ਮੈਨਾ, ਧੰਨੇ ਦੀ ਪਤਨੀ
  • ਧੰਨੇ ਅਤੇ ਮੈਨਾ ਦਾ ਨਿਆਣਾ ਬੱਚਾ
  • ਬੁਧੋ ਬੈਦਾਰ, ਇੱਕ ਸ਼ਾਹੂਕਾਰ
  • ਰਿਕੁਤੇ, ਗੁਆਂਢੀ ਪਿੰਡ ਦਾ ਇੱਕ ਭਾਰਤੀ ਗੋਰਖਾ ਰੰਗਰੂਟ
  • ਠੁੱਲੀ, ਝੁਮਾ ਦਾ ਦੋਸਤ
  • ਮੁਖੀਆ, ਪਿੰਡ ਦਾ ਮੁਖੀ
  • ਮੋਟੇ ਕਾਰਕੀ, ਧੰਨੇ ਦਾ ਸਹਾਇਕ ਦੋਸਤ
  • ਲੇਊਟ ਦਮਾਈ, ਧੰਨੇ ਦੇ ਪਿੰਡ ਦਾ ਇੱਕ ਪਿੰਡ ਵਾਸੀ
  • ਨੰਦੇ ਧਾਕਲ, ਇੱਕ ਪਿੰਡ ਵਾਸੀ
  • ਲੁਇੰਟਲ , ਇੱਕ ਅਮੀਰ ਜ਼ਿਮੀਂਦਾਰ
  • ਸਾਨੇ ਘਰਤੀ, ਲੁਇੰਟਲ ਦਾ ਨੌਕਰ
  • ਬੁਧੇ ਕਾਮੀ, ਇੱਕ ਪਿੰਡ ਵਾਸੀ

ਅਨੁਕੂਲਨ ਅਤੇ ਅਨੁਵਾਦ

ਸੋਧੋ

ਇਸ ਨਾਵਲ ਨੂੰ 2003 ਵਿੱਚ ਸੁਭਾਸ਼ ਗਜੂਰੇਲ ਦੁਆਰਾ ਇੱਕ ਨੇਪਾਲੀ ਫ਼ਿਲਮ ਵਿੱਚ ਰੂਪਾਂਤਰਿਤ ਕੀਤਾ ਗਿਆ ਸੀ।[6] ਇਹ ਫ਼ਿਲਮ ਸਰਬੋਤਮ ਅੰਤਰਰਾਸ਼ਟਰੀ ਫੀਚਰ ਫ਼ਿਲਮ ਲਈ ਅਕੈਡਮੀ ਅਵਾਰਡ ਲਈ ਨੇਪਾਲ ਦੀ ਅਧਿਕਾਰਤ ਐਂਟਰੀ ਸੀ, ਹਾਲਾਂਕਿ ਫ਼ਿਲਮ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਸੀ।[7]

ਮਾਈਕਲ ਹੱਟ ਦੁਆਰਾ ਨਾਵਲ ਦਾ ਅੰਗਰੇਜ਼ੀ ਵਿੱਚ ਅਨੁਵਾਦ ਮਾਊਂਟੇਨਜ਼ ਪੇਂਟਡ ਵਿਦ ਟਰਮੇਰਿਕ ਵਜੋਂ ਕੀਤਾ ਗਿਆ ਸੀ।[8]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "I feel like I've come home". Nepali Times. Archived from the original on 22 May 2018. Retrieved 4 November 2021.
  2. Online, T. H. T. (2021-11-09). "Eminent writer of Nepali language Lil Bahadur Chhetri conferred Padma Shri". The Himalayan Times (in ਅੰਗਰੇਜ਼ੀ). Retrieved 2021-11-09.
  3. "Not lost in translation". Nepali Times. Archived from the original on 8 May 2019. Retrieved 4 November 2021.
  4. नागरिक. "बसाइँ उपन्यास कसरी शोषण–दमनको कथा ?". nagariknews.nagariknetwork.com (in ਨੇਪਾਲੀ). Retrieved 2021-12-06.
  5. "From Nepal, a Himalayan pastoral". Taipei Times. 18 May 2008. Archived from the original on 29 May 2008. Retrieved 4 November 2021.
  6. "कृतिमाथि फिल्म : कहाँ चुक्छन् नेपाली निर्देशक ?". Online Khabar (in ਅੰਗਰੇਜ਼ੀ (ਅਮਰੀਕੀ)). Retrieved 2021-12-06.
  7. "झुल्केला त ओस्कारमा सेतो सूर्य ?". झुल्केला त ओस्कारमा सेतो सूर्य ? (in ਅੰਗਰੇਜ਼ੀ). Retrieved 2021-12-06.
  8. Joshi, Kriti (21 February 2019). "Professor Michael Hutt stresses on the significance of translation of literary creation". The Himalayan Times (in ਅੰਗਰੇਜ਼ੀ). Retrieved 4 November 2021.