ਬਹੁ-ਵਿਆਹ ਸ਼ਬਦ ਅੰਗਰੇਜ਼ੀ ਦੇ ਸ਼ਬਦ ਪੌਲੀਗੈਮੀ ਦਾ ਸਮਾਨਅਰਥੀ ਹੈ। ਬਹੁ-ਵਿਆਹ ਦਾ ਅਰਥ ਇੱਕ ਤੋਂ ਜਿਆਦਾ ਇਨਸਾਨਾ ਨਾਲ ਵਿਆਹ ਕਰਾਉਣਾ। ਇੱਕ ਪਤੀ ਜਾਂ ਇੱਕ ਪਤਨੀ ਸ਼ਬਦ ਵਾਂਗ ਬਹੁ-ਵਿਆਹ ਸ਼ਬਦ ਯਥਾਰਥ ਰੂਪ ਵਿੱਚ ਵਰਤਿਆ ਜਾਂਦਾ ਹੈ। ਭਾਵੇਂ ਰਾਜ ਇਸ ਸਬੰਧ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ ਇਸ ਲਾਗੂ ਕੀਤਾ ਜਾਂਦਾ ਹੈ। ਸਮਾਜ ਸਾਸ਼ਤਰ, ਜੀਵ ਵਿਗਿਆਨ ਅਤੇ ਖੋਜ ਕਰਤਾ ਇਸ ਸ਼ਬਦ ਨੂੰ ਵਿਸ਼ਾਲ ਰੂਪ ਵਿੱਚ ਲੈਂਦੇ ਹਨ ਜਿਸ ਦਾ ਅਰਥ ਬਹੁ ਗਿਣਤੀ ਸੰਭੋਗ ਦਾ ਕੋਈ ਵੀ ਰੂਪ ਹੈ।

ਕਿਸਮਾ

ਸੋਧੋ

ਬਹੁ-ਵਿਆਹ ਦੀਆਂ ਤਿੰਨ ਕਿਸਮਾਂ ਹਨ - ਬਹੁ-ਪਤਨੀ ਵਿਆਹ, ਬਹੁ-ਪਤੀ ਵਿਆਹ, ਅਤੇ ਸਮੂਹ ਜਾਂ ਸੰਯੁਕਤ ਵਿਆਹ।

ਬਹੁ-ਪਤਨੀ ਵਿਆਹ

ਸੋਧੋ

ਬਹੁ-ਪਤਨੀ ਵਿਆਹ ਬਹੁ-ਵਿਆਹ ਦੀ ਕਿਸਮ ਹੈ ਜਿਸ ਵਿੱਚ ਇੱਕ ਆਦਮੀ ਇੱਕੋ ਸਮੇਂ ਇੱਕ ਤੋਂ ਵੱਧ ਪਤਨੀਆਂ ਰੱਖ ਸਕਦਾ ਹੈ। ਆਧੁਨਿਕ ਦੇਸ਼ਾ ਵਿੱਚ ਜਿਥੇ ਬਹੁ-ਵਿਆਹ ਦੀ ਆਗਿਆ ਹੁੰਦੀ ਹੈ ਬਹੁ-ਪਤਨੀ ਵਿਆਹ ਖਾਸ ਤੌਰ 'ਤੇ ਮਨਜੂਰ ਸ਼ੁਦਾ ਹੁੰਦਾ ਹੈ। ਕੁੱਝ ਦੇਸ਼ਾ ਵਿੱਚ ਜਿਥੇ ਬਹੁ-ਵਿਆਹ ਗੈਰ ਕਾਨੂੰਨੀ ਹੈ ਜਾਂ ਕਈ ਵਾਰ ਕਾਨੂੰਨੀ ਮੰਨਿਆਂ ਜਾਂਦਾ ਹੈ ਉਥੇ ਆਦਮੀ ਇੱਕ ਤੋਂ ਜਿ਼ਆਦਾ ਔਰਤਾਂ ਨਾਲ ਸਬੰਧ ਰੱਖਦੇ ਹਨ ਪਰ ਉਹਨਾਂ ਨਾਲ ਵਿਆਹ ਨਹੀਂ ਕਰਵਾਉਦੇ। ਉਸ ਔਰਤ ਦਾ ਦਰਜਾ ਪਤਨੀ ਵਾਲਾ ਨਹੀਂ ਹੁੰਦਾ ਅਤੇ ਅਜਿਹੇ ਰਿਸ਼ਤਿਆਾਂ ਤੋਂ ਪੈਦਾ ਹੋਏ ਬੱਚਿਆ ਨੂੰ ਨਜਾਇਜ਼ ਕਿਹਾ ਜਾਂਦਾ ਹੈ।

ਬਹੁ-ਪਤੀ ਵਿਆਹ

ਸੋਧੋ

ਬਹੁ-ਪਤੀ ਵਿਆਹ ਵਿੱਚ ਇੱਕ ਔਰਤ ਇੱਕ ਸਮੇਂ ਇੱਕ ਤੋਂ ਜਿ਼ਆਦਾ ਪਤੀ ਰੱਖਦੀ ਹੈ। ਇਹ ਬਹੁ-ਵਿਆਹ ਦੀ ਨਿਰਾਲੀ ਕਿਸਮ ਹੈ ਜੋ ਕੇਵਲ ਗਰੀਬ ਪਰਿਵਾਰ ਵਿੱਚ ਹੀ ਨਹੀਂ ਸਗੋਂ ਉਚ ਵਰਗ ਵਿੱਚ ਵੀ ਹੁੰਦਾ ਹੈ ਉਦਾਹਰਨ ਦੇ ਤੌਰ 'ਤੇ ਹਿਮਾਲਿਆਂ ਦੀਆਂ ਪਹਾੜੀਆਂ ਵਿੱਚ ਬਹੁ-ਪਤੀ ਵਿਆਹ ਜਮੀਨ ਦੀ ਘਾਟ ਕਾਰਨ ਕਰਵਾਏ ਜਾਂਦੇ ਹਨ। ਇੱਥੇ ਪਰਿਵਾਰ ਵਿੱਚ ਸਾਰੇ ਭਰਾਵਾਂ ਨੂੰ ਇੱਕ ਪਤਨੀ ਰੱਖਣ ਦੀ ਆਗਿਆ ਹੁੰਦੀ ਹੈ ਤਾ ਕਿ ਉਹਨਾਂ ਦੀ ਜ਼ਮੀਨ ਦੀ ਵੰਡ ਨਾ ਹੋਵੇ। ਜੇਕਰ ਹਰੇਕ ਭਰਾ ਵਿਆਹ ਕਰਵਾਏਗਾ ਤੇ ਬੱਚੇ ਪੈਦਾ ਕਰੇਗਾ ਤਾਂ ਜ਼ਮੀਨ ਬਹੁਤ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੀ ਜਾਵੇਗੀ।

ਸਮੂਹ ਜਾਂ ਸੰਯੁਕਤ ਵਿਆਹ

ਸੋਧੋ

ਇਹ ਬਹੁ-ਵਿਆਹ ਦੀ ਤੀਜੀ ਕਿਸਮ ਹੈ ਜਿਸ ਵਿੱਚ ਇੱਕ ਪਰਿਵਾਰਕ ਇਕਾਈ ਦੇ ਅੰਤਰਗਤ ਦੋ ਤੋਂ ਵੱਧ ਵਿਵਾਹਿਕ ਜੋੜੇ ਹੁੰਦੇ ਹਨ। ਜਿਸ ਵਿਆਹ ਤੋਂ ਪੈਦਾ ਹੋਏ ਬੱਚਿਆ ਦੀ ਪਿੱਤਰੀ ਜਿੰਮੇਵਾਰੀ ਸਮੂਹਿਕ ਹੁੰਦੀ ਹੈ। ਸਮੂਹ ਵਿਆਹ ਇੱਕ ਵਿਆਹ ਦੀ ਨਹੀਂ ਸਗੋ ਬਹੁ-ਵਿਆਹ ਦੀ ਕਿਸਮ ਹੈ।

ਹਵਾਲੇ

ਸੋਧੋ

1.Diouf, Nafi (May 2, 2004). "polygamy hangs on in Africa" The Milwaukee Journal Sentinel. 2.Zeitzen, Miriam Koktvedgaard (2008) Polygamy: A Cross – Cultural Avelysis

Gaota Tcddd Tmota