ਬਹੁ ਪਤਨੀ ਵਿਆਹ

ਸੋਧੋ

ਜਿਸ ਵਿਆਹ ਵਿੱਚ ਮਰਦ ਇੱਕ ਤੋਂ ਵਧੇਰੇ ਔਰਤਾਂ ਨਾਲ ਵਿਆਹ ਕਰਵਾ ਲੈਂਦਾ ਹੈ ਜਾ ਕਰਵਾਉਂਦਾ ਹੈ ਉਸ ਨੁੂੰੰ ਬਹੁ ਪਤਨੀ ਵਿਆਹ ਆਖਦੇ ਹਨ। ਵਾਰਟਵ ਦੀ ਲਾ ਅਨੁਸਾਰ ਇਕੋਂ ਸਮੇਂ ਇੱਕ ਤੋਂ ਵੱਧ ਜੋੜੀਦਾਰਾਂ ਖਾਸ ਕਰ ਪਤਨੀਆਂ ਰੱਖਣ ਵਾਲੇ ਵਿਆਹ ਨੂੰ ਪਾਲੀਗੈਮੀ ਅਥਵਾ ਬਹੁ ਪਤਨੀ ਵਿਆਹ ਦਾ ਨਾਂ ਦਿੱਤਾ ਜਾਂਦਾ ਹੈ। ਭਾਰਤ ਵਿੱਚ ਇਸ ਕਿਸਮ ਦੇ ਵਿਆਹ ਕਈ ਥਾਵਾਂ ਤੇ ਮਿਲਦੇ ਹਨ ਪਰ ਇਸਲਾਮ ਵਿੱਚ ਬਹੁ ਪਤਨੀ ਵਿਆਹ ਬਹੁ ਮਾਤਰਾ ਵਿੱਚ ਮਿਲਦੇ ਹਨ ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਮੁੱਖ ਕਾਰਨ ਇਸਲਾਮ ਧਰਮ ਵਿੱਚ ਇੱਕ ਤੋਂ ਵਧੇਰੇ ਵਿਆਹ ਦੀ ਆਗਿਆ ਹੈ। ਭਾਰਤ ਵਿੱਚ ਜਿਆਦਾਤਰ ਔਲਾਦ ਨਾ ਹੋਣ ਕਾਰਨ ਦੂਜਾ ਵਿਆਹ ਕੀਤਾ ਜਾਂਦਾ ਹੈ, ਪਰ ਕਈ ਥਾਵਾਂ ਤੇ ਇਸ ਦਾ ਕੋਈ ਵੀ ਕਾਰਨ ਨਾ ਹੋਣ ਕਰ ਕੇ ਸਿਰਫ਼ ਐਸ਼ ਪਰਸਤੀ ਲਈ ਦੂਜਾ ਵਿਆਹ ਕੀਤਾ ਜਾਂਦਾ ਹੈ।

ਕਾਰਨ

ਸੋਧੋ
  • ਪੁੱਤਰ-ਪ੍ਰਾਪਤੀ ਦਾ ਨਾ ਹੋਣਾ ਜਦੋਂ ਪਹਿਲੀ ਵਿਆਹੀ ਔਰਤ ਦੇ ਕੋਈ ਪੁਤਰ ਨਹੀਂ ਹੁੰਦਾ ਤਾਂ ਦੂਜਾ ਵਿਆਹ ਕਰਵਾ ਲਿਆ ਜਾਂਦਾ ਹੈੈ। ਕਿਉਂਕਿ ਪੁੱਤਰ ਨੂੰ ਹੀ ਵਾਰਿਸ ਸਮਝਿਆ ਜਾਂਦਾ ਹੈ ਜਿਸ ਕਾਰਨ ਉਸ ਦੀ ਪ੍ਰਾਪਤੀ ਨਾ ਹੋਣ ਤੇ ਨਿਰਾਸ਼ਾ ਦਾ ਆਲਮ ਪੈਦਾ ਹੋ ਜਾਂਦਾ ਸੀ ਜਿਸ ਕਾਰਨ ਪਰਿਵਾਰ ਵਾਲੇ ਵਾਰਿਸ ਦੀ ਪ੍ਰਾਪਤੀ ਲਈ ਮੁੰਡੇ ਦਾ ਦੂਜਾ ਵਿਆਹ ਕਰ ਦਿੰਦੇ ਸੀ।
  • ਕਾਮ ਭਾਵ ਦੀ ਲਾਲਸਾ ਲਈ 'ਮਾਨਵੀ ਵਿਆਹ' ਕਿਤਾਬ ਵਿੱਚ ਵੈਸਟਨ ਮਾਰਕ ਨੇ ਦੱਸਿਆ ਹੈ ਕਿ ਇਸਤਰੀ ਦੇ ਗਰਭ ਅਵਸਥਾ ਧਾਰਣ ਕਰਨ ਤੋਂ ਲੈ ਕੇ ਬੱਚੇ ਦੇ ਦੁੱਧ ਨਾ ਛੱਡਣ ਤੱਕ ਇਸਤਰੀ ਨਾਲ ਸੰਭੋਗ ਨਹੀਂ ਕਰਨਾ ਚਾਹੀਦਾ ਇਸ ਸਮੇਂ ਐਨੇ ਲੰਮੇ ਸਮੇਂ ਦੇ ਵਾਕਫੇ ਦੌਰਾਨ ਦੂਜਾ ਵਿਆਹ ਕਰਵਾ ਲਿਆ ਜਾਂਦਾ ਸੀ। ਰੂੜ੍ਹ ਵਿਚਾਰ ਹੋਣ ਕਰ ਕੇ ਮਰਦ ਸਮਝਦੇ ਹਨ ਕਿ ਇਸਤਰੀ ਬੱਚਾ ਪੈਦਾ ਕਰਨ ਤੋਂ ਬਾਦ ਜਲਦੀ ਬੁਢੀ ਹੋ ਜਾਂਦੀ ਹੈ। ਜਿਸ ਕਾਰਨ ਉਹ ਕਾਮ ਦੀ ਪ੍ਰਾਪਤੀ ਲਈ ਦੂਜਾ ਵਿਆਹ ਕਰਵਾ ਲੈਂਦੇ ਸਨ।
  • ਸਮਾਜ ਵਿੱਚ ਦਰਜਾ ਉੱਚਾ ਕਰਨ ਲਈ ਬਹੁਤ ਸਾਰੇ ਸਮਾਜਾ ਵਿੱਚ ਇੱਕ ਵਿਆਹ ਗਰੀਬੀ ਦਾ ਚਿੰਨ੍ਹ ਮੰਨਿਆ ਜਾਂਦਾ ਹੈੈ। ਬਹੁਤ ਵੱਡੇ ਅਮੀਰ ਆਪਣੀ ਸ਼਼ਾਨ ਵਧਾਉਣ ਲਈ ਦੂਜਾ ਵਿਆਾਹ ਕਰਵਾ ਲੈਂਦੇ ਸਨ। ਵੈਸਟਰ ਮੈਰਕ ਅਨੁਸਾਰ ਕਿ ਜਾਂਗਲੀ ਜਾਤੀਆਂ ਵਿੱਚ ਗਰੀਬ ਵਿਅਕਤੀ ਇੱਕ ਹੀ ਇਸਤਰੀ ਰੱਖ ਸਕਦਾ ਹੈ ਅਤੇ ਅਮੀਰ ਆਦਮੀਆਂ ਨੂੰ ਅਨੇਕ ਇਸਤਰੀਆਂ ਰੱਖਣੀਆਂ ਚਾਹੀਦੀਆਂ ਹਨ। ਭਾਰਤ ਵਿੱਚ ਅਮੀਰਾ ਦਾ ਬਹੁ ਪਤਨੀ ਵਿਆਹ ਹੋਣਾ ਇਸ ਸਮਾਜ ਵਿੱਚ ਵੱਡੇ ਹੋਣ ਦੀ ਨਿਸਾਨੀ ਮੰਨਿਆਂ ਜਾਂਦਾ ਹੈ

ਹਵਾਲੇ

ਸੋਧੋ