ਬਾਇਓ ਬਾਲਣ
ਪਰਾਲੀ ਆਦਿ ਖੇਤੀ ਤੌਂ ਪ੍ਰਾਪਤ ਘਾਸਫੂਸ ਤੌਂ ਤਿਆਰ ਕੀਤੇ ਬਾਲਣ ਨੂੰ ਬਾਇਓ ਬਾਲਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਸੰਯੁਕਤ ਰਾਜ ਅਮਰੀਕਾ ਵਿੱਚ ਮਕੀ ਦੀ ਵਰਤੌਂ ਈਥਾਨੋਲ ਯਾ ਡੀਜ਼ਲ ਆਦਿ ਬਾਲਣ ਬਣਾਉਣ ਵਿੱਚ ਬਹੁਤ ਵਧ ਗਈ ਹੈ। ਤਾਂਹੀ ਤਾਂ ਮਕੀ ਦੀ ਖਪਤ ਬਹੁਤ ਵਧ ਗਈ ਹੈ।
ਪਿਛਲੇ ਕੁਝ ਸਮੇਂ ਦੌਰਾਨ ਅਮਰੀਕਾ, ਫਰਾਂਸ, ਜਰਮਨੀ, ਯੂ. ਕੇ, ਚੀਨ, ਹਿੰਦੁਸਤਾਨ, ਕੈਨੇਡਾ ਆਦਿ ਦੇਸਾਂ ਨੇ ਬਾਈਓ-ਫਿਊਲਾਂ ਦੀ ਵਰਤੋਂ ਨੂੰ ਉਤਸਾੰਹਿਤ ਕਰਨ ਲਈ ਕਈ ਕਦਮ ਚੁੱਕੇ ਹਨ। ਉਦਾਹਰਨ ਲਈ ਅਮਰੀਕਾ ਨੇ ਮੱਕੀ ਉਗਾਉਣ ਲਈ ਖੇਤੀ-ਉਤਪਾਦਕਾਂ ਨੂੰ ਅਰਬਾਂ ਡਾਲਰਾਂ ਦੀਆਂ ਸਬਸਿਡੀਆਂ ਦਿੱਤੀਆਂ ਹਨ ਤਾਂ ਕਿ ਮੱਕੀ ਨੂੰ ਐਥਨੌਲ ਬਣਾਉਣ ਲਈ ਵਰਤਿਆ ਜਾ ਸਕੇ। ਇਸ ਦੇ ਨਾਲ ਹੀ ਖਣਿਜ ਸ੍ਰੋਤਾਂ ਤੋਂ ਕੱਢੇ ਪੈਟਰੋਲ ਅਤੇ ਡੀਜ਼ਲ ਵਿੱਚ ਇੱਕ ਨਿਸੰਚਿਤ ਹੱਦ ਤੱਕ ਬਾਇਓ-ਫਿਊਲ ਮਿਲਾਉਣਾ ਕਾਨੂੰਨੀ ਤੌਰ ਉੱਤੇ ਜ਼ਰੂਰੀ ਕਰ ਦਿੱਤਾ ਹੈ। ਅਪ੍ਰੈਲ 2008 ਵਿੱਚ ਯੂ. ਕੇ. ਦੀ ਸਰਕਾਰ ਨੇ ਇਹ ਜ਼ਰੂਰੀ ਬਣਾ ਦਿੱਤਾ ਹੈ ਕਿ ਉੱਥੇ ਵਿਕਣ ਵਾਲੇ ਪੈਟਰੋਲ ਅਤੇ ਡੀਜ਼ਲ ਵਿੱਚ 2.5 ਫੀਸਦੀ ਬਾਇਓ-ਫਿਊਲ (ਐਥਨੌਲ ਅਤੇ ਬਾਇਓ ਡੀਜ਼ਲ) ਮਿਲੇ ਹੋਏ ਹੋਣੇ ਚਾਹੀਦੇ ਹਨ। 28 ਮਈ 2008 ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਇੱਕ ਬਿੱਲ ਪਾਸ ਕੀਤਾ ਹੈ ਕਿ ਸੰਨ 2010 ਤੱਕ ਕੈਨੇਡਾ ਵਿੱਚ ਵਿਕਣ ਵਾਲੇ ਪੈਟਰੋਲ ਵਿੱਚ 5 ਫੀਸਦੀ ਐਥਨੌਲ ਦਾ ਮਿਲੀ ਹੋਣਾ ਜ਼ਰੂਰੀ ਹੈ ਅਤੇ 2012 ਤੱਕ ਕੈਨੇਡਾ ਵਿੱਚ ਵਿਕਣ ਵਾਲੇ ਡੀਜ਼ਲ ਵਿੱਚ 2 ਫੀਸਦੀ ਬਾਇਓ-ਡੀਜ਼ਲ ਮਿਲਿਆ ਹੋਣਾ ਜ਼ਰੂਰੀ ਹੈ। ਸੰਨ 2007 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁੱਸ਼ ਨੇ ਲਾਤੀਨੀ ਅਮਰੀਕੀ ਅਤੇ ਕੈਰੀਬੀਅਨ ਮੁਲਕਾਂ ਦੇ ਆਪਣੇ ਦੌਰੇ ਦੌਰਾਨ ਉੱਥੋਂ ਦੇ ਕਈ ਦੇਸਾਂ ਨੂੰ ਐਥਨੌਲ ਬਣਾਉਣ ਲਈ ਗੰਨਾ ਉਗਾਉਣ ਲਈ ਉਤਸ਼ਾਹਿਤ ਕਰਨ ਲਈ ਵਿੱਤੀ ਅਤੇ ਵਪਾਰਕ ਸਹੂਲਤਾਂ ਦੇਣ ਦੀ ਗੱਲ ਚਲਾਈ ਸੀ। ਰਾਸ਼ਟਰਪਤੀ ਬੁੱਸ਼ ਦਾ ਮਕਸਦ ਇਹ ਹੈ ਕਿ ਇਹ ਮੁਲਕ ਅਮਰੀਕਾ ਨੂੰ ਐਥਨੌਲ ਨਿਰਯਾਤ ਕਰਨ ਵਾਲੇ ਦੇਸੰ ਬਣ ਜਾਣ ਤਾਂ ਕਿ ਅਮਰੀਕਾ ਦੀਆਂ ਊਰਜਾ ਜ਼ਰੂਰਤਾਂ ਪੂਰੀਆਂ ਹੋ ਸਕਣ। ਇਸ ਤਰ੍ਹਾਂ ਹੀ ਮਾਰਚ 2007 ਵਿੱਚ ਅਮਰੀਕਾ, ਚੀਨ, ਹਿੰਦੁਸਤਾਨ, ਬਰਾਜ਼ੀਲ, ਸਾਊਥ ਅਫਰੀਕਾ ਅਤੇ ਯੂਰਪੀਨ ਕਮਿਸ਼ਨ ਨੇ ਵਿਸ਼ਵ-ਪੱਧਰ ਉੱਤੇ ਬਾਇਓ-ਫਿਊਲ ਦਾ ਉਤਪਾਦਨ ਅਤੇ ਵਰਤੋਂ ਵਧਾਉਣ ਲਈ ਇੰਟਰਨੈਸ਼ਨਲ ਬਾਇਓਫਿਊਲਜ਼ ਫੋਰਮ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇਸ ਸਮੇਂ ਹਿੰਦੁਸਤਾਨ ਦੁਨੀਆ ਵਿੱਚ ਐਥਨੌਲ ਪੈਦਾ ਕਰਨ ਵਾਲੇ ਦੇਸਾੰਂ ਵਿੱਚੋਂ ਚੌਥੇ ਨੰਬਰ ਉੱਤੇ ਆਉਂਦਾ ਹੈ ਅਤੇ ਹਿੰਦੁਸਤਾਨ ਸਰਕਾਰ ਦੀ ਨੇੜ ਭਵਿੱਖ ਵਿੱਚ ਆਪਣੀ ਇਸ ਸਮਰੱਥਾ ਨੂੰ ਵਧਾਉਣ ਦੀ ਯੋਜਨਾ ਹੈ।
ਬਾਇਓ ਡੀਜ਼ਲ
ਸੋਧੋਬਾਇਓ ਡੀਜ਼ਲ ਪੈਦਾ ਕਰਨ ਵਾਲਾ ਪੌਦਾ ਜੈਟ੍ਰੋਫ਼ਾ
ਲੱਖਾਂ ਸਾਲ ਪਹਿਲਾਂ ਧਰਤੀ ਦੇ ਗਰਭ ਵਿੱਚ ਸਮਾਏ ਹੋਏ ਜੰਗਲ, ਜੀਤ-ਜੰਤੂ, ਜੋ ਹੁਣ ਪਥਰਾਟ ਦਾ ਰੂਪ ਧਾਰਨ ਕਰ ਚੁੱਕੇ ਹਨ-ਉਹਨਾਂ ਵਿਚੋਂ ਪ੍ਰਮੁੱਖ ਹੈ ਡੀਜ਼ਲ ਅਤੇ ਪੈਟਰੋਲ। ਆਦਿ-ਮਾਨਵ ਤੋਂ ਲੈ ਕੇ ਆਧੁਨਿਕ ਮਨੁੱਖ ਤੱਕ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਜੰਗਲਾਂ ਵਿੱਚ ਪੱਥਰ ਨਾਲ ਪੱਥਰ ਰਗੜ ਕੇ ਅੱਗ ਬਾਲਣ ਤੋਂ ਲੈ ਕੇ ਅੱਜ ਦੇ ਇਲੈਕਟ੍ਰੋਨਿਕ ਯੁੱਗ ਤੱਕ ਮਨੁੱਖ ਨੇ ਬਹੁਤ ਸਾਰੀਆਂ ਨਵੀਆਂ ਤਕਨੀਕਾਂ, ਨਵੇਂ ਉਪਕਰਣਾਂ ਦੀ ਖੋਜ ਕੀਤੀ ਹੈ, ਜਿਸ ਕਾਰਨ ਮਨੁੱਖ ਅੱਜ ਧਰਤੀ ਦਾ ਬਾਦਸ਼ਾਹ ਬਣ ਬੈਠਾ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਗੱਡਿਆਂ ਤੋਂ ਲੈ ਕੇ ਹੁਣ ਅਤਿ-ਆਧੁਨਿਕ ਅਰਾਮਦਾਇਕ ਇੱਕ ਤੋਂ ਇੱਕ ਵਧੀਆ ਕਿਸਮਾਂ ਦੇ ਵਾਹਨ ਤਿਆਰ ਹਨ, ਬਸ ਲੋੜ ਹੈ ਉਹਨਾਂ ਦੇ ਇੰਜਣ ਦੀ ਟੈਂਕੀ ਪੈਟਰੋਲ ਜਾਂ ਡੀਜ਼ਲ ਨਾਲ ਭਰਨ ਦੀ। ਇਸ ਤਰੱਕੀ ਦੀ ਦੌੜ ਵਿੱਚ ਵਿਗਿਆਨੀਆਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕਦੇ ਨਾ ਕਦੇ ਤਾਂ ਇਹ ਪਥਰਾਟ ਰੂਪੀ ਊਰਜਾ, ਜੋ ਅੱਜ ਅਸੀਂ ਡੀਜ਼ਲ ਤੇ ਪੈਟਰੋਲ ਦੇ ਰੂਪ ਵਿੱਚ ਵਰਤ ਰਹੇ ਹਾਂ, ਖ਼ਤਮ ਹੋ ਜਾਵੇਗੀ ਤਾਂ ਇਸਦਾ ਬਦਲ ਕੀ ਹੋਵੇਗਾ? ਆਪਣੀ ਮਿਹਨਤ ਦੇ ਸਦਕੇ ਸਾਇੰਸਦਾਨਾਂ ਨੇ ਕੁਝ ਅਜਿਹੀਆਂ ਨਵੀਆਂ ਵਿਧੀਆਂ ਵਿਕਸਤ ਕੀਤੀਆਂ ਹਨ, ਜਿਹਨਾਂ ਵਿੱਚ ਕੁਝ ਖਾਸ ਪੌਦਿਆਂ ਨੂੰ ਵਰਤ ਕੇ ਬਾਇਓਡੀਜ਼ਲ ਭਾਵ ਪੌਦਿਆਂ ਤੋਂ ਡੀਜ਼ਲ ਤਿਆਰ ਕੀਤਾ ਜਾ ਸਕੇਗਾ। ਬਾਇਓਡੀਜ਼ਲ ਦੀ ਗੱਲ ਅਸਲ ਵਿੱਚ ਐਨੀ ਨਵੀਂ ਵੀ ਨਹੀਂ ਹੈ, ਸਗੋਂ 1885 ਵਿੱਚ ਡਾਕਟਰ ਰੁਡੋਲਫ਼ ਡੀਜ਼ਲ ਨੇ ਜੋ ਪਹਿਲਾਂ ਡੀਜ਼ਲ ਇੰਜਣ ਬਣਾਇਆ ਸੀ, ਵਿੱਚ ਊਰਜਾ ਦਾ ਮੁੱਖ ਸ੍ਰੋਤ ਬਨਸਪਤੀ ਤੇਲ ਹੀ ਸੀ। ਭਾਰਤੀ ਸਾਇੰਸਦਾਨਾਂ ਨੇ ਇੱਕ ਨਵੀਂ ਹੀ ਖੋਜ ਕੀਤੀ ਹੈ-ਭਾਰਤ ਵਿੱਚ ਪਾਏ ਜਾਂਦੇ 'ਜੈਟ੍ਰੋਫ਼ਾ‘ ਨਾਂ ਦੇ ਪੌਦੇ ਤੋਂ ਬਾਇਓਡੀਜ਼ਲ ਬਣਾ ਕੇ। ਜੈਟ੍ਰੋਫ਼ਾ ਇੱਕ ਬਹੁਤ ਹੀ ਮੁੱਲਵਾਨ ਪੌਦਾ ਹੈ। ਇਸਨੂੰ ਉਗਾਉਣਾ ਸੌਖਾ ਹੀ ਨਹੀਂ, ਸਗੋਂ ਵਾਧੂ ਪਈ ਬੰਜਰ ਜ਼ਮੀਨ ‘ਤੇ ਵੀ ਇਸਨੂੰ ਅਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਸਦਾ ਬੀਜ ਵੀ ਕੋਈ ਮਹਿੰਗਾ ਨਹੀਂ ਮਿਲਦਾ। ਇਸ ਤੋਂ ਤਿਆਰ ਕੀਤਾ ਬਾਇਓਡੀਜ਼ਲ ਵਾਤਾਵਰਣ ਅਨੁਕੂਲ ਹੈ। ਇਹ ਕਾਰਬਨਡਾਈਆਕਸਾਈਡ ਨਾ ਮਾਤਰ ਹੀ ਪੈਦਾ ਕਰਦਾ ਹੈ। ਬਾਇਓਡੀਜ਼ਲ ਪ੍ਰਦੂਸ਼ਣ ਕਣਾਂ ਨੂੰ 40-60 ਫੀਸਦੀ, ਅਣ-ਜਲੇ ਹਾਈਡ੍ਰੋਕਾਰਬਨਾਂ ਨੂੰ 68 ਫੀਸਦੀ, ਕਾਰਬਨ ਮੋਨੋਆਕਸਾਈਡ ਨੂੰ 44-50 ਫੀਸਦੀ, ਸਲਫੇਟ ਨੂੰ 100 ਫੀਸਦੀ ਅਤੇ ਕੈਂਸਰ ਪੈਦਾ ਕਰਨ ਵਾਲੇ ਨਾਈਟ੍ਰੇਟਾਂ ਨੂੰ 90 ਫੀਸਦੀ ਤੱਕ ਘਟਾ ਦਿੰਦਾ ਹੈ। ਇਸ ਤਰ੍ਹਾਂ ਇਹ ਬਾਇਓਡੀਜ਼ਲ ਪ੍ਰਦੂਸ਼ਣ ਨੂੰ ਘੱਟ ਕਰਨ ‘ਚ ਸਹਾਇਤਾ ਕਰੇਗਾ। ਜੈਟ੍ਰੋਫ਼ਾ ਪੌਦੇ ਦੇ ਦੂਜੇ ਭਾਗ ਵੀ ਵਿਅਰਥ ਨਹੀਂ ਜਾਂਦੇ, ਸਗੋਂ ਇਸ ਪੌਦੇ ਦੀ ਬਾਹਰਲੀ ਪਰਤ ਤੋਂ ਗੂੜ੍ਹੇ ਨੀਲੇ ਰੰਗ ਦੀ ਡਾਈ ਅਤੇ ਵੈਕਸ ਬਣਾਏ ਜਾ ਸਕਦੇ ਹਨ। ਇਸਦੇ ਤਣੇ ਤੋਂ ਲੱਕੜ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਜੜ੍ਹਾਂ ਤੋਂ ਪੀਲੇ ਰੰਗ ਦੀ ਡਾਈ ਬਣਾਈ ਜਾ ਸਕਦੀ ਹੈ। ਇਸ ਪੌਦੇ ਦੇ ਫੁੱਲ ਕਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਇਸਦੇ ਪੱਤਿਆਂ ਨੂੰ ਜ਼ਖ਼ਮਾਂ ‘ਤੇ ਬੰਨ੍ਹਿਆ ਜਾ ਸਕਦਾ ਹੈ। ਆਪਣੇ ਦੇਸ਼ ਦਾ ਵਾਤਾਵਰਣ ਅਤੇ ਮਿੱਟੀ ਜੈਟ੍ਰੋਫ਼ਾ ਨੂੰ ਉਗਾਉਣ ਲਈ ਬਿਲਕੁਲ ਸਹੀ ਹਨ। ਬਸ ਲੋੜ ਹੈ ਬਾਇਓਡੀਜ਼ਲ ਪੈਦਾ ਕਰਨ ਵਾਲੀਆਂ ਤਕਨੀਕਾਂ ਨੂੰ ਹੋਰ ਵਿਕਸਤ ਕਰਨ ਦੀ ਅਤੇ ਕਿਸਾਨ ਭਰਾਵਾਂ ਨੂੰ ਇਸ ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਦੀ ਹੱਲਾਸ਼ੇਰੀ ਦੇਣ ਦੀ ਤਾਂ ਕਿ ਦੇਸ਼ ਦੇ ਕਿਸਾਨ ਵੀ ਖੁਸ਼ਹਾਲ ਹੋਣ ਅਤੇ ਊਰਜਾ ਦੇ ਪੱਖ ਤੋਂ ਦੇਸ਼ ਵੀ ਖੁਸ਼ਹਾਲ ਹੋਵੇ।
ਡੀਵਨ ਆਇਲ ਦਾ ਬਾਇਓ ਡੀਜ਼ਲ ਪਲਾਂਟ ਜੈਟ੍ਰੋਫ਼ਾ ਵਿੱਚ ਨਿਵੇਸ਼
ਸੋਧੋਬਾਇਓ ਡੀਜ਼ਲ ਉਤਪਾਦਕ ਡੀ ਵਨ ਆਇਲਸ ਨੇ ਦੇਸ਼ ਵਿੱਚ ਆਪਣੇ ਵਿਸਥਾਰ ਦੀ ਯੋਜਨਾ ਦੇ ਅਧੀਨ ਅਗਲੇ ਸਾਲ ਤੱਕ 40 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।
ਵਿਸਥਾਰ ਯੋਜਨਾ ਦੇ ਅਧੀਨ ਉਪਰੋਕਤ ਕੰਪਨੀ ਤੇਲ ਰਿਫਾਇਨਰੀ ਸਥਾਪਿਤ ਕਰਨ ਦੇ ਇਲਾਵਾ ਜੇਤਰੋਫਾ ਦੇ ਬੀਜਾਂ ਨੂੰ ਪ੍ਰਾਪਤ ਕਰੇਗੀ. ਪਰਿਯੋਜਨਾਵਾਂ ਦੇ ਮੁਤਾਬਿਕ ਬ੍ਰਿਟੇਨ ਸਥਿਤ ਕੰਪਨੀ 10000-20000 ਟਨ ਜੇਤਰੋਫਾ ਆਇਲ ਦਾ ਉਤਪਾਦਨ ਕਰੇਗੀ.
ਜਿਸਦੇ ਨਾਲ ਫਾਸਿਲ ਫਿਊਅਲ ਵਿੱਚ ਮਿਲਾਕੇ ਜਲਾਉਣ ਵਾਲੇ ਈਂਧਨ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ.
ਡੀ ਵਨ ਆਇਲਸ ਇੰਡੀਆ ਪ੍ਰਾਇਵੇਟ ਲਿਮਿਟੇਡ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸਰਜੂ ਸਿੰਘ ਨੇ ਪੀਟੀਆਈ ਨੂੰ ਦੱਸਿਆ ਕੰਪਨੀ ਅਗਲੇ ਸਾਲ ਰਿਫਾਇਨਰੀ ਸਥਾਪਿਤ ਕਰਨ ਦੇ ਇਲਾਵਾ ਕਿਸਾਨਾਂ ਤੋਂ ਜੇਤਰੋਫਾ ਦੇ ਬੀਜ਼ਾਂ ਨੂੰ ਖਰੀਦਣ ਦਾ ਕੰਮ ਸ਼ੁਰੂ ਕਰੇਗੀ.
ਇਸ ਵਿੱਚ 40 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਸਿੰਘ ਨੇ ਕਿਹਾ ਇਸ ਸਾਲ ਕੰਪਨੀ ਨੇ ਇੱਕ ਲੱਖ ਹੈਕਟੇਅਰ ਜ਼ਮੀਨ ਉੱਤੇ ਖੇਤੀ ਕਰਨ ਦੀ ਯੋਜਨਾ ਬਣਾਈ ਹੈ।
ਬਰਿਟਿਸ਼ ਪੈਟਰੋਲੀਅਮ ਤੇ ਡੀ ਵਨ ਆਇਲਜ਼ ਲਿ: ਦੇ ਸੰਗਠਨ ਨੇ ਪੂਰੀ ਦੁਨੀਆ ਵਿੱਚ 1 ਮਿਲੀਅਨ ਹੈਕਟੇਅਰ ਖੇਤਰ ਵਿੱਚ ਜੈਟ੍ਰੋਫਾਂ ਪੌਧੇ ਉਗਾਉਣਾ ਨਿਰਧਾਰਿਤ ਕੀਤਾ ਹੈ ਜਿਸ ਵਿਚੌਂ 30% ਖੇਤਰ ਭਾਰਤ ਵਿੱਚ ਨਿਰਧਾਰਿਤ ਹੈ।ਇਹ ਖੇਤਰ ਉੱਤਰ ਪੂਰਬੀ ਤੇ ਦੱਖਣੀ ਭਾਰਤ ਵਿੱਚ ਵਿਲੀਅਮਸਨ ਮੈਗੋਰ ਚਾਹ ਕੰਪਨੀ ਤੇ ਮੋਹਨ ਬਰੈਵਰੀਜ਼ ਦੇ ਸੰਗਠਨ ਨਾਲ ਨਿਰਧਾਰਿਤ ਹੋਏ ਹਨ।
ਕੌਮੀ ਨਵਿਆਉਣ ਯੋਗ ਊਰਜਾ ਸੰਸਥਾਨ
ਸੋਧੋ13 ਦਸੰਬਰ 2008 ਨੂੰ ਲੋਕ ਸਭਾ ਵਿੱਚ ਦਿੱਤੇ ਰਾਜ ਮੰਤਰੀ,ਨਵਿਆਉਣ ਯੋਗ ਊਰਜਾ,ਵਜ਼ਾਰਤ ਮੁਤਾਬਕ ਭਾਰਤ ਦੇ ਪੰਜਾਬ ਰਾਜ ਵਿੱਚ ਕਪੂਰਥਲੇ ਵਿਖੇ ਇੱਕ ਕੌਮੀ ਨਵਿਆਉਣ ਯੋਗ ਊਰਜਾ ਸੰਸਥਾਨ ਸਥਾਪਿਤ ਕਰਨ ਦੀ ਮੰਜੂਰੀ ਭਾਰਤ ਦੀ ਕੇਂਦਰ ਸਰਕਾਰ ਨੇ ਦਿੱਤੀ ਹੈ ਤੇ ਇਸ ਲਈ 37.79 ਕਰੌੜ ਰੁਪਏ ਦੀ ਗਰਾਂਟ ਮੰਜੂਰ ਕੀਤੀ ਹੈ। ਇਹ ਸੰਸਥਾਨ ਬਾਇਓ ਗੈਸ,ਬਾੲਓ ਡੀਜ਼ਲ ਵਰਗੇ ਬਾਇਓ ਊਰਜਾ ਦੇ ਖੇਤਰ ਵਿੱਚ ਵਿਕਾਸ,ਟੈਸਟਿੰਗ ਅਤੇ ਮਾਨਕੀਕਰਨ ਗਤੀਵਿਧੀਆਂ ਵਿੱਚ ਗਤੀਸ਼ੀਲ ਹੋਵੇਗਾ।
ਇਹ ਵਿਗਿਆਨ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |