ਬਾਇਨਰੀ ਸੰਖਿਆ ਪ੍ਰਣਾਲੀ
(ਬਾਇਨਰੀ ਨੰਬਰ ਸਿਸਟਮ ਤੋਂ ਮੋੜਿਆ ਗਿਆ)
ਬਾਇਨਰੀ ਸੰਖਿਆ ਪ੍ਰਣਾਲੀ ਲਗਭਗ ਡੈਸੀਮਲ ਸੰਖਿਆ ਪ੍ਰਣਾਲੀ ਵਰਗਾ ਹੁੰਦਾ ਹੈ। ਇਸ ਵਿੱਚ ਸਿਰਫ਼ ਦੋ ਨੰਬਰ ਹੁੰਦੇ ਹਨ: (0)ਜ਼ੀਰੋ ਅਤੇ (1) ਇੱਕ। ਇਸ ਦਾ 10 ਆਧਾਰ ਦੀ ਬਜਾਏ 2 ਹੁੰਦਾ ਹੈ। ਬਾਇਨਰੀ ਨੰਬਰ ਸਿਸਟਮ ਵਿੱਚ ਸਭ ਤੋ ਵੱਡਾ ਨੰਬਰ (1) ਇੱਕ ਨੂੰ ਮੰਨਿਆ ਜਾਂਦਾ ਹੈ। ਬਾਇਨਰੀ ਨੰਬਰ ਦੇ ਹਰੇਕ ਸਥਾਨ ਨੂੰ ਆਧਾਰ ਦੋ ਦੀ ਪਾਵਰ ਨਾਲ ਦਰਸਾਇਆ ਜਾਂਦਾ ਹੈ। ਇਸ ਵਿੱਚ ਸਭ ਤੋ ਸੱਜੇ ਹੱਥ ਵਾਲਾ ਸਥਾਨ ਇਕਾਈ ਸਥਾਨ (2 ਪਾਵਰ-0), ਦੂਸਰੀ ਸਥਿਤੀ ਵਾਲੇ ਨੰਬਰ ਨੂੰ 2(2 ਪਾਵਰ-1), ਤੀਸਰੀ ਸਥਿਤੀ ਵਾਲੇ ਨੰਬਰ ਨੂੰ 4(2 ਪਾਵਰ-2), ਚੌਥੀ ਸਥਿਤੀ ਵਾਲੇ ਨੰਬਰ ਨੂੰ 8 (2 ਪਾਵਰ-3) ਅਤੇ ਪੰਜਵੀਂ ਸਥਿਤੀ ਵਾਲੇ ਨੰਬਰ ਨੂੰ 16(2 ਪਾਵਰ-4)।