ਬਾਈਂਡਿੰਗ ਸਿਧਾਂਤ
ਵਿਆਕਰਣ ਦੀ ਲੰਬਾਈ ਦੇ ਅਨੁਪਾਤ ਨੂੰ ਪ੍ਰਗਟ ਕਰਨ ਵਾਲੀ ਇਕਾਈ ਨਾਂਵ ਵਾਕੰਸ਼ ਦੇ ਭਾਵ ਅਰਥ ਵਿਆਖਿਆ ਨੂੰ ਨਿਯਮਤ ਕਰਨ ਦਾ ਹਵਾਲਾ ਬਾਈਂਡਿੰਗ ਸਿਧਾਂਤ ਵਿੱਚ ਹੁੰਦਾ ਹੈ। ਬਾਈਂਡਿੰਗ ਸਿਧਾਂਤ (binding theory) ਦਾ ਵੇਰਵਾ ਜਿਸ ਦੀ ਅਸੀਂ ਇਥੇ ਪ੍ਰੋੜ੍ਹਤਾ ਕਰਾਂਗੇ ਮੁੱਖ ਰੂਪ ਵਿੱਚ ਚੋਮਸਕੀ ਦੇ ਕੀਤੇ ਬਾਈਂਡਿੰਗ ਸਿਧਾਂਤ ਦੇ ਕਾਰਜਾਂ ਉੱਤੇ ਆਧਾਰਿਤ ਹੈ।
ਅਜੋਕੇ ਵਾਕ ਵਿਓਂਤ (syntax) ਦੇ ਸਿਧਾਂਤ ਆਪਣੇ ਆਪ ਨੂੰ ਮੁੱਖ ਰੂਪ ਵਿੱਚ ਸ਼ਬਦ ਸ਼੍ਰੇਣੀ ਦੇ ਸਿੱਟੇ ਅਤੇ ਕਾਰਜ ਖੇਤਰ ਅਤੇ ਰੂਪਾਂਤਰਣ ਬਾਰੇ ਕੋਈ ਵਿਸ਼ੇਸ਼ ਚਰਚਾ ਨਾ ਕਰਨ ਨਾਲ ਸਬੰਧਿਤ ਹੈ। ਅਸੀਂ ਵਾਕਾਂ ਦੀ ਵਿਆਖਿਆ ਦੀ ਵਿਸਤ੍ਰਿਤ ਚਰਚਾ ਹੀ ਨਹੀਂ ਸਗੋਂ ਥੀਟਾ ਰੋਲਾਂ ਵਿੱਚ ਸ਼ਾਮਿਲ ਵਿਚਾਰ ਸਮੱਗਰੀ ਦੀ ਵਿਆਖਿਆ ਕਰਾਂਗੇ। ਉਦਾਹਰਣ ਦੇ ਤੌਰ 'ਤੇ ਅਸੀੰ ਹੇਂਠ ਲਿਖੇ ਵਾਕ ਲੈ ਸਕਦੇ ਹਾਂ:-
(1)I like myself.
(2)*He likes myself.
ਦੂਜੇ ਵਾਕ ਵਿੱਚ “myself” ਕਿਵੇਂ ਵਾਪਰ ਸਕਦਾ ਹੈ। ਇਸਦੇ ਨਿਰਖਿਣ ਲਈ ਅਸੀਂ ਹੇਂਠ ਲਿਖੇ ਵਾਕਾਂ ਤੇ ਵਿਚਾਰ ਕਰ ਸਕਦੇ ਹਾਂ:
(3) I talk myself.
(4)I expect myself to win.
ਸਮੱਚੇ ਵਾਕ ਵਿੱਚ “myself” ਦੀ ਲੋੜ ਦੂਜੇ (ਕੋ-ਰੈਫਰੈਂਸੀਅਲ) ਨਾਂਵ ਵਾਕੰਸ਼ ਦੀ ਮੌਜੂਦਗੀ ਵਿੱਚ ਹੋਈ ਹੈ। “myself” ਸਧਾਰਣ ਰੂਪ ਵਿੱਚ ਦੂਜੇ ਇੱਕ ਵਚਨ ਉੱਤਮ ਨਾਂਵ ਵਾਕੰਸ਼ ਤੋਂ ਬਿਨ੍ਹਾ ਸਮਾਨ ਵਾਕ ਵਿੱਚ ਨਹੀਂ ਵਾਪਰੇਗਾ। .
ਚੋਮਸਕੀ ਨੇ ਨਾਂਵ ਵਾਕੰਸ਼ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ।.
- ਐਨਾਫੋਰਾ
- ਪਰੋਨੋਮੀਨਲ
- ਲੈਕਸੀਕਲ ਨਾਂਵ ਵਾਕੰਸ਼ (ਰੈਫਰੈਂਸੀਅਲ ਐਕਸਪ੍ਰੈਸ਼ਨ)
ਨਾਂਵ ਵਾਕੰਸ਼ ਦੀ ਵਿਆਖਿਆ ਦੇ ਸਿਧਾਂਤ ਜੋ ਕਿ ਅਸੀਂ ਸਿੱਧ ਕਰਨ ਜਾ ਰਹੇ ਹਾਂ, ਉਹ (ਬਾਈਂਡਿੰਗ ਸਿਧਾਂਤ) ਨਾਲ ਹੀ ਸਬੰਧਿਤ ਹੈ।
ਪਹਿਲਾ ਸਿਧਾਂਤ : ਐਨਾਫੋਰਾ
ਸੋਧੋਪਹਿਲਾ ਸਿਧਾਂਤ : ਐਨਾਫੋਰਾ: ਨਿੱਜਵਾਚਕ ਪੜਨਾਂਵ (reflexives & reciprocal) ਉਹ ਸ਼ਬਦ ਹਨ ਜਿੰਨ੍ਹਾਂ ਦਾ ਹਵਾਲਾ (reference) ਉਸੇ ਵਾਕ ਦੇ ਵਿੱਚ ਮੌਜੂਦ ਹੁੰਦਾ ਹੈ। ਇਹ ਹਮੇਸ਼ਾ ਕੋ-ਰੈਫਰੈਂਸੀਅਲ ਰੂਪ ਵਿੱਚ ਹੁੰਦੀ ਹੈ। ਜਿਵੇਂ ਪੰਜਾਬੀ ਵਿੱਚ ‘ਆਪਣੇ ਆਪ’ ਅਤੇ ਅੰਗ੍ਰੇਜੀ ਵਿੱਚ ‘himself’, ‘myself’, yourself’ ‘their selves’ ਆਦਿ। ਉਪਰੋਕਤ ਪਰਿਭਾਸ਼ਾ ਦੀ ਪੁਸ਼ਟੀ ਲਈ ਅਸੀਂ ਹੇਂਠ ਲਿਖੀਆਂ ਉਦਾਹਰਣਾਂ ਤੇ ਵਿਚਾਰ ਕਰਾਂਗੇ।
1. “The doctor introduced John to himself.”
2. “The doctor introduced herself to John”
3. “I like myself”
4. ਮੈਂ ਆਪਣੇ ਆਪ ਪੜ੍ਹਦਾ ਹਾਂ।
5. ਆਪਣੇ ਆਪ ਮੈਂ ਪੜ੍ਹਦਾ ਹਾਂ।
ਉਪਰੋਕਤ ਉਦਾਹਰਣਾਂ ਵਿੱਚ 2 ਅਤੇ 5 ਵਾਕ ਸਵਾਕਰ ਕਰਨ ਯੋਗ ਨਹੀਂ ਜਨ। ਧਿਆਨ ਦੇਣ ਵਾਲੀ ਗੱਲ ਹੈ ਕਿ ਸਾਰਥਕ ਵਾਕਾਂ ਵਿੱਚ ਐਨਾਫ਼ੋਰ ਹਮੇਸ਼ਾ ਨਾਂਵ ਵਾਕੰਸ਼ ਤੇ ਨਿਰਭਰ ਰਹਿੰਦਾ ਹੈ। ਇਹ ਕੋ-ਰੈਫਰੈਂਸੀਅਲ ਨਾਲ ਸਮਝਿਆ ਜਾ ਸਕਦਾ ਹੈ। ਇਥੇ ਸਾਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਸਾਰਥਕ ਵਾਕਾਂ ਵਿੱਚ ਜੇਕਰ ਟਰੀ ਡਾਇਆਗਰਾਮ ਵਿੱਚ ਐਨਾਫੋਰ ਦੀ ਸਥਿਤੀ ਹੇਠਾਂ ਵੱਲ ਹੋਵੇਗੀ ਤਾਂ ਹੀ ਨਾਂਵ ਵਾਕੰਸ਼ ਨੂੰ ਕੋ-ਰੈਫਰੈਂਸੀਅਲ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜੋ ਕਿ ਐਨਾਫੋਰਾ ਦੀ ਵਿਆਖਿਆ ਲਈ ਨਿਰਣਾਕਾਰੀ ਕਾਰਕਾਂ (case) ਨੂੰ ਨਿਰਧਾਰਿਤ ਕਰਦੇ ਹਨ। ਪਰ ਭਾਸ਼ਾ ਵਿਗਿਆਨੀਆਂ ਅਨੁਸਾਰ ਕਿ ਨਿਰਣਾਕਾਰੀ ਸਿਧਾਂਤ ਟਰੀ ਡਾਇਆਗਰਾਮ ਵਿੱਚ ਸ਼ਾਮਿਲ ਹੁੰਦੇ ਹਨ। ਉਹ ਸੀ-ਕਮਾਂਡ ਪਰਿਭਾਸ਼ਿਤ ਕਰਦੇ ਹਨ।
“ਸੀ-ਕਮਾਂਡ ਵਿੱਚ ਇੱਕ ਟਰੀ ਡਾਇਆਗਰਾਮ ਦਾ ਕੋਈ ਵੀ X ਕੇਂਦਰੀ ਬਿੰਦੂ ਸ਼ਾਖਾ ਦੇ ਪਹਿਲੇ ਕੇਂਦਰੀ ਬਿੰਦੂ ਦੁਆਰਾ ਪ੍ਰਭਾਵਿਤ ਹੁੰਦਾ ਹੈ ਹੋ X ਨੂੰ ਪ੍ਰਮੁੱਖਤਾ ਦਿੰਦਾ ਹੈ ਜਾਂ X ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਸਮਝਿਆ ਜਾ ਸਕਦਾ ਹੈ ਕਿ X ਦੀ ਆਪਣੀ ਕੋਈ ਸੀ-ਕਮਾਂਡ ਨਹੀਂ ਹੁੰਦੀ ਅਤੇ ਨਾ ਹੀ ਪ੍ਰਭਾਵਪੂਰਣ ਹੁੰਦਾ ਹੈ।
ਐਨਾਫੋਰਾ ਦੀ ਬਿਲਕੁਲ ਸਹੀ ਵਿਆਖਿਆ ਕਰਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜੋ ਕਿ ਦੂਜੇ ਪਾਸੇ ਬਈਂਡਿੰਗ ਦੇ ਕੇਂਦਰੀ ਬਿੰਦੂ ਵੱਲ ਪਾਏ ਜਾਂਦੇ ਹਨ। ਇਸ ਪਰਸਥਿਤੀ ਵਿੱਚ ਅਸੀਂ ਆਪ ਮੁਹਾਰੇ ਹੀ ਖ਼ੁਦ ਨੂੰ ਅਨਿਸ਼ਚਿਤ ਰੂਪ ਰੇਖਾ ਵਿੱਚ ਪਾਉਂਦੇ ਹਾਂ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਉਦਾਹਰਣਾਂ ਵਿੱਚੋਂ ਦੀ ਹੋ ਕੇ ਲੰਘਦੇ ਹਾਂ।
1 I expected myself to like bill.
2 I expect ‘Bill’ to like myself.
ਦੋਹਾਂ ਵਾਕਾਂ ਵਿੱਚ ‘I’ ‘myself’ ਨਾਲ ਬੰਧੇਜਿਤ ਹੈ। ਪਰ ਦੂਜੇ ਵਾਕ ਵਿੱਚ ਇਹ ਬੰਧੇਜੀ (ਬਈਂਡਿੰਗ) ਐਨਾਫ਼ੋਰ ਨੂੰ ਇਸ ਤਰ੍ਹਾਂ ਦੀ ਆਗਿਆ ਨਹੀਂ ਦਿੰਦੀ ਜਦ ਕਿ ਪਹਿਲੇ ਵਾਕ ਵਿੱਚ ਇਸ ਤਰ੍ਹਾਂ ਵਾਪਰਿਆ ਹੈ। ਨਾਂਵ ਵਾਕੰਸ਼, ‘I’ ਕਿਸੇ ਨਾ ਕਿਸੇ ਤਰ੍ਹਾਂ ਪਹਿਲੇ ਵਾਕ ਵਿੱਚ ਐਨਾਫ਼ੋਰ ਨਾਲ ਅਲਪ ਵਿਸਤ੍ਰਿਤ ਹੈ ਪਰ ਦੂਜੇ ਵਾਕ ਵਿੱਚ ਨਹੀ। ਇਥੇ ਅਲਪ ਵਿਸਤ੍ਰਿਤ ਸਬੰਧਿਤ ਵਿਚਾਰ (relevant notion) ਤੇ ਢੁੱਕਵੀਂ ਬਹਿਸ ਹੋਣੀ ਚਾਹਿਦੀ ਹੈ ਪਰ ਇਹ ਪ੍ਰਤੀਤ ਹੁੰਦਾ ਹੈ ਕਿ ਜਦੋਂ ਦੋ ਨਾਂਵ ਵਾਕੰਸ਼ ਹੋਣ (ਸਾਰਿਆਂ ਵਿੱਚ ਜਾਂ ਸਹਿ ਉਪਵਾਕਾਂ ਵਿੱਚ) ਉਹ ਇੱਕ ਦੂਜੇ ਦੇ ਅਲਪ ਵਿਸਤ੍ਰਿਤ ਹੁੰਦੇ ਹਨ ਜਦੋਂ ਇਹ ਇੱਕ ਦੂਜੇ ਦੇ ਸਹਿ ਉਪਵਾਕ ਨਹੀਂ ਹੁੰਦੇ, ਇਹ ਇੱਕ ਦੂਜੇ ਦੇ ਅਲਪ ਵਿਸਤ੍ਰਿਤ ਨਹੀਂ ਹੁੰਦੇ ਬਜਾਇ ਜਦੋਂ ਕਿ ਹੇਂਠਲਾ ਨਾਂਵ ਵਾਕੰਸ਼ ਕਾਲ ਰਹਿਤ ਉਪਵਾਕ ਦਾ ਕਰਤਾ ਹੁੰਦਾ ਹੈ ਅਤੇ ਸਭ ਤੋਂ ਉੱਪਰਲਾ ਨਾਂਵ ਵਾਕੰਸ਼ ਅਗਲੇ ਉਪਵਾਕ ਦੇ ਬਹੁਤ ਨੇੜੇ ਹੁੰਦਾ ਹੈ।
ਨਿੱਜਵਾਚਕ ਪੜਨਾਂਵ (reflexives and reciprocals) : ਅਸੀਂ ਹੁਣ, ‘himself’ ਵਰਗੇ ਨਿੱਜਵਾਚਕ ਪੜਨਾਂਵ ਦੀ ਵਿਆਖਿਆ ‘ਤੇ ਵਿਚਾਰ ਕਰਾਂਗੇ। ਨਿੱਜਵਾਚਕ ਪੜਨਾਂਵ ਸੁੰਤਤਰ ਰੂਪ ਵਿੱਚ ਸੰਬੰਧ ਨਹੀਂ ਜੋੜਦੇ, ਉਹ ਆਪਣੀ ਸੰਬੰਧਿਤ ਵਿਆਖਿਆ ਬੰਧੇਜੀ (bound) ਦੇ ਉੱਤਮ ਗੁਣ, ਪੂਰਵਵਰਤੀ (antecedent) ਦੁਆਰਾ ਪ੍ਰਾਪਤ ਕਰਦੇ ਹਨ। ਦੂਜੀ ਤਰ੍ਹਾਂ ਦੇ ਨਿੱਜਵਾਚਕ ਪੜਨਾਵ reciprocals ਜਿਵੇਂ, each other ਅਤੇ ‘ਇੱਕ ਦੂਜੇ ਨੂੰ’ ਅਨੁਵਾਦਕ ਦੇ ਸਮਾਨ ਨਿਯੰਤ੍ਰਰਣ ਦੇ ਵਿਸ਼ੇ ਵਿੱਚ ਪ੍ਰਗਟ ਹੋ ਸਕਦੇ ਹਨ ਜਿਵੇਂ reflexives ਹੁੰਦੇ ਹਨ।
1 the students attacked each other.
2 The student attacked each other.
3 Each other are ill. *
Reciprocal ਸੁਭਾਵਿਕ ਰੂਪ ਵਿੱਚ ਬਹੁ-ਵਚਨੀ ਹਨ ਅਤੇ ਇਸ ਲਈ ਇਹਨਾਂ ਦੀ ਵਿਆਖਿਆ ਲਈ ਬਹੁ-ਵਚਨੀ ਪੂਰਵ-ਵਰਤੀ (anteecent) ਦੀ ਲੋੜ ਹੈ। ਵਾਕ ਨੰ: 2 ਵਿੱਚ ਇੱਕ ਵਚਨ ਨਾਂਵ ਵਾਕੰਸ਼, ‘the student’, ਸੰਬੰਧਿਤ ਬੰਧੇਜ (relevant ਪਾਬੰਦer) ਲਈ reciprocal ਦੀ ਤਰ੍ਹਾਂ ਭੂਮਿਕਾ ਨਹੀਂ ਕਰ ਸਕਦਾ। ਵਾਕ ਨੰ: 3 ਕੋਈ ਵੀ ਬੰਧੇਜੀ (ਪਾਬੰਦer) ਉੱਪਲਬਧ ਨਹੀਂ ਹੈ। ਵਾਕ ਨੰ: 1 ਵਿੱਚ reciprocal ‘each other’ ਕਰਤਾ ਨਾਂਵ ਵਾਕੰਸ਼ ਦੁਆਰਾ ਬੰਨਿਆ (bound) ਹੁੰਦਾ ਹੈ ਅਤੇ ਇਹ ਵਾਕ ਵਿਆਕਰਣਿਕ ਹੈ।
ਅਸੀਂ ਨਾਂਵ ਵਾਕੰਸ਼ ਨੂੰ ਜੋ ਕਿ ਇਸ ਸੰਦਰਭ ਦੇ ਅਧੀਨ ਹਨ, ਦਾ ਸੰਬੰਧ ਉਸ ਨੂੰ ਇਹ ਆਮ ਹੀ ਨਾਮ ਦੇ ਕੇ ਵਰਤਦੇ ਹਾਂ ਜੋ ਇਸ ਤਰ੍ਹਾਂ ਹਨ: reflexives and reciprocals। ਅਸੀਂ ਸਾਰੇ ਨਾਂਵ ਵਾਕੰਸ਼ ਐਨਾਫੋਰੇ ਦੇ ਸੰਬੰਧ ਦੱਸਣ ਲਈ reflexives ਸਿਧਾਂਤਾਂ ਅਤੇ ਪਰਿਭਾਸ਼ਾਵਾਂ ਨੂੰ ਪ੍ਰਮਾਣਿਤ ਇਸ ਸਾਧਾਰਣ ਨਿਯਮ ਤੋਂ ਨਿਰਣਾ ਕਰ ਸਕਦੇ ਹਾਂ।
ਐਨਾਫੋਰੇ ਦਾ ਮਤਲਬ: ਇੱਕ ਐਨਾਫ਼ੋਰ ਇਸ ਤਰ੍ਹਾਂ ਬੰਨੇ ਹੋਣਾ ਚਾਹੀਦਾ ਹੈ ਉਸ ਵਿੱਚ ਉਸ ਦੇ ਛੋਟੇ ਤੋਂ ਛੋਟੇ ਕਾਰਜ ਖੇਤਰ Governor ਅਤੇ ਲੋੜੀਂਦਾ ਕਰਤਾ (Subject ) ਦਾ ਸ਼ਾਮਿਲ ਹੋਣ ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ “ਇੱਕ ਐਨਾਫ਼ੋਰ ਦਾ ਉਸਦੇ ਬੰਧੇਜੀ ਖੇਤਰ (governing category) ਵਿੱਚ ਬੰਨੇ ਹੋਣਾ ਜਰੂਰੀ ਹੈ।“
ਦੂਜਾ ਸਿਧਾਂਤ: ਪਰੋਨੋਮੀਨਲ
ਸੋਧੋਅਸੀ ਨਾਂਵ ਵਾਕੰਸ਼ ਦੀ ਦੂਜੀ ਕਿਸਮ ਦੀ ਚਰਚਾ ਕਰਾਗੇ ਜੋ ਕਿ ਪਰੋਨੋਮੀਨਲ ਹੈ। ਅਸੀਂ ਪਰੋਨੋਮੀਨਲ ਨੂੰ ਹੇਂਠ ਲਿਖੀਆਂ ਉਦਾਹਰਣਾ ਦੀ ਸਹਾਇਤਾ ਨਾਲ ਵਿਚਾਰ ਕਰ ਸਕਦੇ ਹਾਂ:
1 John has hurt him.
2 John has hurt himself.
ਇਹ ਸਪੱਸ਼ਟ ਹੈ ਕਿ ਪਰੋਨੋਮੀਨਲS ਦੀ ਵਿਆਖਿਆ reflexives ਨਾਲੋਂ ਵੱਖਰੀ ਹੈ। ਵਾਕ ਨੰ: 1 ਵਿੱਚ ਪੜਨਾਂਵ ‘him’ ਦਾ ਵਿਸਤ੍ਰਿਤ ਸਬੰਧ ਕਰਤਾ ਨਾਂਵ ਵਾਕੰਸ਼ ‘John’ ਨਾਲੋਂ ਵੱਖਰਾ ਹੈ। ਜਦਕਿ ਵਾਕ ਨੰ: 2 ਵਿੱਚ ਨਿੱਜਵਾਚਕ ਪੜਨਾਂਵ (reflexive) ਦਾ ‘John’ ਦੀ ਮੌਜੂਦਗੀ ਦੁਆਰਾ ਦਿੱਤੇ ਸੰਕੇਤ ਨਾਲ ਸੰਬੰਧ ਹੈ। ਜਦਕਿ ਵਾਕ ਨੰ: 1 ਵਿੱਚ ਨਿੱਜਵਾਚਕ ਪੜਨਾਂਵ ਬੰਧੇਜੀ (reflexive bound) ਹੈ ਅਤੇ ਪੜਨਾਂਵ ਮੁਕਤ ਹੈ। ਇਥੇ ਪਹਿਲਾ ਪ੍ਰਸ਼ਨ ਤਾਂ ਇਹ ਹੈ ਕਿ ਜਿਸ ਕਾਰਜ ਖੇਤਰ ਵਿੱਚ ਪੜਨਾਂਵ ਮੁਕਤ ਹਨ, ਉਹਨਾਂ ਦੀ ਪਛਾਣ ਉੱਥੇ ਹੁੰਦੀ ਹੈ, ਜਿਥੋਂ ਐਨਾਫੋਰੇ ਬਾਊਂਡ ਹਨ। ਜਿਵੇਂ ਕਿ ਅਧਿਕਾਰਕ ਖੇਤਰ (governing category) ਜਿਵੇਂ ਕਿ ਅਸੀਂ ਉੱਪਰ ਅਧਿਕਾਰਕ ਖੇਤਰ ਦਾ ਵਰਣਨ ਕੀਤਾ ਹੈ।
ਜੇਕਰ ਬੰਧੇਜੀ (ਬਈਂਡਿੰਗ) ਕਾਰਜ ਖੇਤਰ ਇੱਕੋ ਸ਼੍ਰੇਣੀ ਦੇ ਹਨ ਤਾਂ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਅਸੀਂ ਪੂਰਵਵਰਤੀ ਦੁਆਰਾ ਨਿੱਜਵਾਚਕ ਪੜਨਾਂਵੀ ਬੰਧੇਜ ਲੱਭਦੇ ਹਾਂ ਤਾਂ ਸਾਨੂੰ ਓਹੀ ਸਥਿਤੀ ਵਿੱਚ ਉਹ ਪੜਨਾਂਵ ਵੀ ਲੱਭਣਾ ਚਾਹੀਦਾ ਹੈ ਜੋ ਕਿ X ਸਥਿਤੀ ਵਿੱਚ ਨਾਂਵ ਵਾਕੰਸ਼ ਦੁਆਰਾ ਬੰਨਿਆ ਨਾ ਜਾਂਦਾ ਹੋਵੇ। ਇਸ ਤੋ ਇਲਾਵਾ ਉਹਨਾਂ ਸੂਰਤਾਂ ਵਿੱਚ ਜਿੱਥੇ ਨਿੱਜਵਾਚਕ ਪੜਨਾਂਵ ਅਣਵਿਆਕਰਣਕ ਹਨ ਕਿਉਂਕਿ ਉਹਨਾਂ ਦੇ ਬੰਧੇਜੀ ਕਾਰਜ ਖੇਤਰ ਵਿੱਚ ਪੜਨਾਂਵ ਉਸ ਵੇਲੇ ਤੱਕ ਸੰਭਵ ਹੁੰਦੇ ਹਨ, ਜਦੋਂ ਤੱਕ ਪੂਰਵਵਰਤੀ ਉਹਨਾਂ ਵਿੱਚ ਉੱਪਲਬਧ ਨਾ ਹੋਣ। ਇਹ ਵੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਪੜਨਾਂਵ ਨੂੰ ਕਿਸੇ ਪੂਰਵਵਰਤੀ ਦੀ ਲੋੜ ਨਹੀਂ ਹੁੰਦੀ।
ਪਰੋਨੋਮੀਨਲ ਦਾ ਮਤਲਬ: ਪੜਨਾਂਵ ਨੂੰ ਆਪਣੀ ਅਧਿਕਾਰਕ ਖੇਤਰ ਵਿੱਚ ਮੁਕਤ ਤੌਰ 'ਤੇ ਵਿਚਰਨਾ ਚਾਹੀਦਾ ਹੈ। ਜਿੱਥੇ ਅਧਿਕਾਰਕ ਖੇਤਰ ਹੁੰਦਾ ਹੈ ਉੱਥੇ ਪੜਨਾਂਵ ਦੇ ਛੋਟੇ ਤੋਂ ਛੋਟੇ ਕਾਰਜ ਸ਼ਾਮਿਲ ਹੁੰਦੇ ਹਨ। ਪਰੋਨੋਮੀਨਲ ਹਮੇਸ਼ਾ ਆਪਣੇ ਅਧਿਕਾਰਕ ਖੇਤਰ ਦੇ ਕਰਤਾ ਨਾਲ ਹੀ ਬੰਨ੍ਹਿਆ ਹੁੰਦਾ ਹੈ। ਜਿੱਥੇ ਇਸਦਾ ਅਧਿਕਾਰ ਨਹੀਂ ਹੁੰਦਾ ਉੱਥੇ ਪੜਨਾਂਵ ਮਕਤ ਰੂਪ ਵਿੱਚ ਵਿਚਰਦਾ ਹੈ।
ਤੀਜਾ ਸਿਧਾਂਤ: ਰੈਫਰੈਂਸੀਅਲ ਐਕਸਪ੍ਰੈਸ਼ਨ ਜਾਂ ਲੈਕਸੀਕਲ ਨਾਂਵ ਵਾਕੰਸ਼
ਸੋਧੋਰੈਫਰੈਂਸੀਅਲ ਐਕਸਪ੍ਰੈਸ਼ਨ ਜਾਂ ਆਰ- ਐਕਸਪ੍ਰੈਸ਼ਨਜ ਤੀਜੀ ਸ਼੍ਰੇਣੀ ਦੇ ਨਾਂਵ ਵਾਕੰਸ਼ ਦਾ ਅੰਸ਼/ਅੰਗ ਹੁੰਦੇ ਹਨ। ਉਹਨਾਂ ਦੇ ਨਾਮ ਨਿਹਿਤ ਰੈਫਰੈਂਸੀਅਲ ਦੇ ਤੱਤਾਂ ਵੱਲ ਸੰਕੇਤ ਕਰਦੇ ਹਨ: ਅਜਿਹੀਆਂ ਅਭਿਵਿਅਕਤਾਂ ਜਿਵੇਂ ਕਿ ‘ John, ਅਤੇ ‘the detective’ ਬ੍ਰਹਿਮੰਡ ਦੇ ਪ੍ਰਵਚਨ ਵਿਚੋਂ ਹਵਾਲੇ ਦੀ ਚੋਣ ਕਰਦੇ ਹਨ। ਆਰ- ਐਕਸਪ੍ਰੈਸ਼ਨ ਦਾ ਸੁੰਤਤਰ ਰੂਪ ਵਿੱਚ ਹਵਾਲਾ ਹੁੰਦਾ ਹੈ, ਉਹਨਾਂ ਨੂੰ ਕਿਸੇ ਪੂਰਵਵਰਤੀ ਦੀ ਲੋੜ ਨਹੀਂ ਹੁੰਦੀ। ਦਰਅਸਲ ਉਹ ਕਿਸੇ ਦੂਜੇ ਤੱਤ/ਮੂਲ ਤੱਤ ਤੌਂ ਬੰਧੇਜ (ਪਾਬੰਦ) ਦੀ ਸਹਿ ਹੋਂਦ ਨਹੀਂ ਰੱਖ ਸਕਦੇ। ਇਸ ਦੀਆਂ ਸੰਬੰਧਿਤ ਉਦਾਹਰਣਾਂ ਹੇਂਠ ਲਿਖੀਆਂ ਹਨ:
1 “John attacked him”
2 “John says that he is leaving.”
3 “he says that John is leaving.”
4 His brother likes John very much.”
ਇਹਨਾਂ ਅਨੁਸਾਰ ਵਾਕ ਨੰ: 1 ਵਿੱਚ ਪੜਨਾਂਵ ‘him’ ਅਤੇ ਆਰ-ਐਕਸਪ੍ਰੈਸ਼ਨ ‘john’ ਦੇ ਵੱਖਰੇ-ਵੱਖਰੇ ਰੈਫਰੈਂਟ ਹੋਣ ਦੇ ਸਧਾਰਣ ਕਾਰਣ ਹਨ। ਦੋਵੇਂ ਹੀ ਮੁਕਤ ਹਨ। ਵਾਕ ਨੰ:2 ਵਿੱਚ ਪੜਨਾਂਵ “he” ਬੰਧੇਜੀ ਹੈ। ‘john’ ਦੇ ਕਾਰਣ ‘he’ ਅਧਿਕਾਰਕ ਖੇਤਰ ਤੋਂ ਬਾਹਰ ਹੈ। ਜਿੱਥੇ ਪਰੋਨੋਮੀਨਲ ਦਾ ਕਾਰਜ ਖੇਤਰ ਮੁਕਤ ਹੈ। ਜੋਂ ਨਾਂਵ ਵਾਕੰਸ਼ ‘John’ ਪੜਨਾਂਵ ‘he’ਨੂੰ ਪਾਬੰਦ ਕਰਦਾ ਹੈ ਤਾਂ ਵਿਪ੍ਖਤਾ ਦਾ ਪ੍ਰਭਾਵ ਨਹੀਂ ਰਹਿੰਦਾ। ‘’he’ ‘John’ ਨੂੰ ਸੀ-ਕਮਾਂਡ ਨਹੀਂ ਕਰਦਾ, ਇਸ ਲਈ ਇੱਥੋਂ ਤੱਕ ਕਿ ਜੇਕਰ ਦੋ ਨਾਂਵ ਵਾਕੰਸ਼ ਕੋ-ਇੰਡੈਕਸ ਹੋਣ ਤਾਂ ਸਾਡੀ ਬੰਧੇਜ (ਬਈਂਡਿੰਗ) ਦੀ ਪਰਿਭਾਸ਼ਾ ਦੇ ਅਨੁਸਾਰ ‘he’ ‘john’ ਨੂੰ ਬੰਧੇਜ (bound) ਨਹੀਂ ਕਰਦਾ, ‘john’ ਮੁਕਤਾ ਹੁੰਦਾ ਹੈ। ਵਾਕ ਨੰ: 3, ਵਾਕ ਨੰ: 2 ਦੀ ਤੁਲਨਾ ਵਿੱਚ ਪੜਨਾਂਵ ਦੀ ਜੁਗਤ ਅਤੇ ਆਰ-ਐਕਸਪ੍ਰੈਸ਼ਨ ਇੱਕ ਦੂਜੇ ਦੇ ਵਿਪਰੀਤ ਹੁੰਦੇ ਹਨ। ਇਸ ਉਦਾਹਰਣ ਵਿੱਚ ‘he’ ਅਤੇ ‘John’ ਦਾ ਇਕੋ ਜਿਹਾ ਹਵਾਲਾ ਨਹੀਂ ਹੈ। ‘HE’ ‘john’ ਦੇ ਸੰਬੰਧ ਅਨੁਸਾਰ ਉਸ ਤੋਂਨ ਇੱਕ ਵੱਖਰੀ ਹੋਂਦ ਨਿਯੁਕਤ ਕਰਦਾ ਹੈ। ਜੇਕਰ ‘head’ ‘john’ ਇਸ ਉਦਾਹਰਣ ਵਿੱਚ ਕੋ-ਇੰਡੈਕਸ ਹੈ ਤਾਂ ਨਾਂਵ ਵਾਕੰਸ਼ ‘John’ ਪੜਨਾਂਵ ਦੇ ਦੁਆਰਾ ਬੰਧੇਜ (bound) ਕੀਤਾ ਜਾਵੇਗਾ।
ਇਸ ਤੋਂ ਅੱਗੇ ਵਾਕ ਨੰ: 3 ਦਾ ਵਿਸਥਾਰ ਉਹ ਸਿੱਧ ਕਰਦਾ ਹੈ ਕਿ ਆਰ-ਐਕਸਪ੍ਰੈਸ਼ਨ ਦੇ ਸੰਦਰਭ ਵਿੱਚ ਕੋਈ ਵਿਚਾਰ ਸੱਮਗਰੀ ਜੋ ਕਿ ਸੰਭਾਵਤ ਬੰਧੇਜੀ ਬਾਰੇ ਦੱਸੇ, ਉਹ ਬੰਧੇਜਤਾ ਪ੍ਰਤੀਬੰਧਿਤ ਹੈ।
ਵਾਕ ਨੰ: 4 ਵਿੱਚ ਦੋਵੇਂ ਪੜਨਾਂਵ ‘his’ ਅਤੇ ਆਰ-ਐਕਸਪ੍ਰੈਸ਼ਨ ਸਮਾਨ ਵਾਕ ਵਿੱਚ ਵਿਚਰਦੇ ਹਨ ਅਤੇ ਕੋਰੈਫਰੈਂਸੀਅਲਿਟੀ ਸੰਭਵ ਹੈ ਇਸ ਤਰ੍ਹਾਂ ਪਾਠਕ ਸਿੱਧ ਕਰ ਸਕਦਾ ਹੈ ਕਿ ਵਿਆਕਰਣਤਾ ਦੀ ਇਹ ਉਦਹਾਰਣ “himself’ ‘ਪੂਰਵ ਸੂਚਿਤ’ ਕਰਨ ਲਈ ਹੈ। ‘his’ ਪੜਨਾਂਵ ਆਰ-ਐਕਸਪ੍ਰੈਸ਼ਨ ਨੂੰ ਨਹੀਂ ਬੰਨ੍ਹਦੀ ਇਸ ਲਈ ਇਹ ਉਸ ‘ਤੇ ਸੀ-ਕਮਾਂਡ ਨਹੀਂ ਕਰਦੀ। ਨਾਂਵ ਵਾਕੰਸ਼ ‘his brother’ ਸ਼ਪੱਸ਼ਟ ਰੂਪ ਵਿੱਚ ‘john’ ਨਾਂਵ ਵਾਕੰਸ ਨੂੰ ਬੰਨ੍ਹਦਾ (ਪਾਬੰਦ) ਨਹੀਂ।
ਉਪਰੋਕਤ ਉਦਹਾਰਣਾਂ ਤੋਂ ਅਸੀਂ ਇਹ ਸਿੱਟਾ ਕਢੱਦੇ ਹਾਂ ਕਿ ਆਰ-ਐਕਸਪ੍ਰੈਸ਼ਨ ਕਿਸੇ ਸਹਿ ਹੋਂਦ ਨੂੰ ਨਹੀਂ ਵਿਕਸਤ ਕਰਦੇ। A-ਬਈਂਡਿੰਗ: ਸਥਾਨਕ ਰੂਪ ਵਿੱਚ ਮੁਕਤ ਹੋਣੇ ਚਾਹੀਦੇ ਹਨ। ਪਰ ਆਪਣੇ ਅਧਿਕਾਰਕ ਖੇਤਰ ਦੇ ਬਾਹਰ ਮੁੱਖੀ ਬੰਧੇਜੀ ਹੋਣੇ ਚਾਹੀਦੇ ਹਨ। ਆਰ-ਐਕਸਪ੍ਰੈਸ਼ਨ ਹਰ ਥਾਂ ਮੁਕਤ ਹੋਣੇ ਚਾਹੀਦੇ ਹਨ।
ਸਮੁੱਚੇ ਰੂਪ ਬਾਈਂਡਿੰਗ ਸਿਧਾਂਤ ਮੁੱਖ ਰੂਪ ਵਿੱਚ ਨਾਂਵ ਵਾਕੰਸ਼ਾਂ ਦੇ ਕਿਸਮਾਂ ਦੀ ਸਿਧਾਂਤ ਹੈ ਅਤੇ ਇਹ ਨਾਂਵ ਵਾਕੰਸ਼ਾਂ ਨੂੰ ਸਥਾਨਕ ਰੂਪ ਵਿੱਚ ਬੰਨ੍ਹਦੀ ਹੈ। ਇਹਨਾਂ ਨੂੰ ਅਸੀਂ ਤਿੰਨ ਭਾਗ਼ਾਂ ਵਿੱਚ ਵੰਡ ਸਕਦੇ ਹਾਂ-
- ਐਨਾਫੋਰੇ- ਜਿਹੜੇ ਕਿ ਮੁਕਤ ਰੂਪ ਵਿੱਚ ਵਿਚਰਦੇ ਹਨ।
- ਪਰੋਨੋਮੀਨਲ- ਜਿਹੜੇ ਬੰਧੇਜੀ ਵੀ ਹੁੰਦੇ ਹਨ ਅਤੇ ਮੁਕਤ ਵੀ।
- ਲੈਕਸੀਕਲ ਨਾਂਵ ਵਾਕੰਸ਼ ਜਾਂ ਆਰ-ਐਕਸਪ੍ਰੈਸ਼ਨ- ਜਿਹੜੇ ਹਰ ਥਾਂ ਤੇ ਮੁਕਤ ਰੂਪ ਵਿੱਚ ਵਿਚਰ ਸਕਦੇ ਹਨ ਅਤੇ ਸਥਾਨਿਕ ਰੂਪ ਵਿੱਚ ਨਹੀਂ।
ਬਾਈਂਡਿੰਗ ਸਿਧਾਂਤ ਇਹਨਾਂ ਸਾਰਿਆਂ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਦਾ ਵਰਣਾਤਮਕ ਵੇਰਵਾ ਪ੍ਰਦਾਨ ਕਰਦਾ ਹੈ।
references
ਸੋਧੋChomsky, N. (1981). Lectures on Government and Binding.
Palwinder singh(2013) M.PHil Thesis. Binding relations in Punjabi. Punjabi University Patiala
Harjeet Singh(2013) M.Phil Thesis. Anaphoric Relation in Punjabi. Jawaharlal Nehru University Delhi.