ਬਾਠ
ਬਾਠ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਨਥਾਣਾ ਦੇ ਅਧੀਨ ਆਉਂਦਾ ਹੈ।[1][2]
ਬਾਠ | |
---|---|
ਸਮਾਂ ਖੇਤਰ | ਯੂਟੀਸੀ+5:30 |
ਵਾਹਨ ਰਜਿਸਟ੍ਰੇਸ਼ਨ | PB 03, PB 40 |
ਇਤਿਹਾਸ
ਸੋਧੋਇਹ ਬਾਖ਼ਤਰ ਵਾਲੇ ਸ਼ੱਕਾਂ ਦੀ ਬੰਸ ਵਿਚੋਂ ਹਨ। ਇਹ ਪੰਜਾਬ ਵਿੱਚ 175 ਪੂਰਬ ਈਸਵੀ ਦੇ ਲਗਭਗ ਆਏ। ਇਸ ਬੰਸ ਦਾ ਪ੍ਰਸਿੱਧ ਦੇਵਮਿੱਤਰ ਹੋਇਆ ਹੈ। ਉਸ ਦੀ ਰਾਜਧਾਨੀ ਲਵਪੁਰ ਸੀ। ਉਸ ਦਾ ਰਾਜ ਬਿਆਸਾ ਪ੍ਰਚਲਿਤ ਹੋ ਗਿਆ। ਪਹਿਲਾਂ ਪਹਿਲ ਇਸ ਕਬੀਲੇ ਦਾ ਨਾਮਬੱਟ ਸੀ ਫਿਰ ਹੌਲੀ ਹੌਲੀ ਬਾਠ ਪ੍ਰਚਲਿਤ ਹੋ ਗਿਆ। ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ ਵੀ ਮਿਲੇ ਹਨ। ਬਾਠ ਚੰਦਰ ਬੰਸੀ ਹਨ। ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡਕੇ ਜੱਟ ਜਾਤੀ ਵਿੱਚ ਵਿਆਹ ਕਰਾ ਲਿਆ ਸੀ। ਇਹ ਆਪਣੀਆਂ 20 ਮੂੰਹੀਆਂ ਵਿੱਚ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਸਨ। ਬਾਠ ਗੋਤ ਦੇ ਜੱਟ ਪਹਿਲਾਂ ਲਾਹੌਰ ਦੇ ਹੁਡਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ। ਮਿੰਟਗੁੰਮਰੀ ਖੇਤਰ ਦੇ ਕੁਝ ਬਾਠ ਮੁਸਲਮਾਨ ਬਣ ਗਏ ਸਨ।
ਸਾਂਦਲ ਬਾਰ ਵਿੱਚ ਬਾਠਾਂ ਦੇ ਪ੍ਰਸਿੱਧ ਪਿੰਡ ਬਾਠ ਤੇ ਭਗਵਾਂ ਸਨ। ਕੁਝ ਬਾਠ ਮਾਝੇ ਤੋਂ ਚੱਲ ਕੇ ਕਪੂਰਥਲਾ ਖੇਤਰ ਵਿੱਚ ਆਬਾਦ ਹੋ ਗਏ ਸਨ। ਮਾਲਵੇ ਵਿੱਚ ਵੀ ਬਾਠ ਭਾਈਚਾਰੇ ਦੇ ਲੋਕ ਬਹੁਤ ਹਨ। ਬਾਠ ਗੋਤ ਦਾ ਇੱਕ ਉੱਘਾ ਪਿੰਡ ਬਾਠ ਸੰਗਰੂਰ ਜ਼ਿਲ੍ਹੇ ਵਿੱਚ ਵੀ ਹੈ। ਪੰਜਾਬ ਵਿੱਚ ਬਾਠ ਨਾਮ ਦੇ ਕਈ ਪਿੰਡ ਹਨ। ਲੁਧਿਆਣੇ ਵਿੱਚ ਰਾਜੇਵਾਲ, ਨੂਰਪੁਰ, ਕੁਲੇਵਾਲ, ਮਾਣਕੀ ਤੇ ਬਾਠ ਕਲਾਂ ਆਦਿ ਪਿੰਡਾਂ ਵਿੱਚ ਵੀ ਬਾਠ ਭਾਈਚਾਰੇ ਦੇ ਕਾਫ਼ੀ ਜੱਟ ਵਸਦੇ ਹਨ। ਫਿਰੋਜ਼ਪੁਰ, ਬਠਿੰਡਾ, ਮਾਨਸਾ ਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਬਾਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਕੁਝ ਬਾਠ ਜੱਟ ਰੋਪੜ ਜ਼ਿਲ੍ਹੇ ਵਿੱਚ ਵੀ ਹਨ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਬਾਠਾਂ ਕਲਾਂ ਪਿੰਡ ਵੀ ਬਾਠ ਜੱਟਾਂ ਦਾ ਬਹੁਤ ਉੱਘਾ ਪਿੰਡ ਹੈ।
ਪੰਜਾਬ ਵਿੱਚ ਬਾਠ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਬਾਠ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਦੇ ਬਾਠ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਬਾਠ ਜੱਟ ਮੁਸਲਮਾਨ ਹਨ। ਬਾਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਬਹੁਤ ਉੱਨਤੀ ਕੀਤੀ ਹੈ।
ਹਵਾਲੇ
ਸੋਧੋ- ↑ "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ Villages in Bathinda District, Punjab state