ਬਾਬਕ (ਮੌਤ 1642), ਇੱਕ ਸਿੱਖ ਰਬਾਬ ਜਾਂ ਸੰਗੀਤਕਾਰ ਸੀ, ਜਿਸਨੇ ਗੁਰੂ ਹਰਗੋਬਿੰਦ ਦੀ ਸੰਗਤ ਕੀਤੀ ਅਤੇ ਸਵੇਰ ਅਤੇ ਸ਼ਾਮ ਨੂੰ ਪਵਿੱਤਰ ਬਾਣੀ ਦਾ ਪਾਠ ਕੀਤਾ। ਉਹ ਜਨਮ ਤੋਂ ਮੁਸਲਮਾਨ ਸੀ। ਉਸਦਾ ਨਾਂ ਬਾਬਕ, ਫਾਰਸੀ ਤੋਂ ਹੈ, ਤੇ ਇਸਦਾ ਮਤਲਬ ਵਫ਼ਾਦਾਰ ਹੈ। ਬਾਬਕ ਨੇ ਭਾਈ ਸੱਤਾ ਅਤੇ ਰਾਏ ਬਲਵੰਡ ਦੇ ਅੰਤਿਮ ਸੰਸਕਾਰ ਕੀਤੇ।[1] ਬਾਬਕ ਨੇ ਇਹ ਕੰਮ ਰਾਵੀ ਦਰਿਆ ਦੇ ਕੰਢੇ ਮ੍ਰਿਤਕਾਂ ਲਈ ਕਬਰਾਂ ਪੁੱਟ ਕੇ ਕੀਤਾ। ਸੇਵਾ ਤੋਂ ਬਾਅਦ ਉਨ੍ਹਾਂ ਨੇ ਉਸ ਅਸਥਾਨ 'ਤੇ ਕੀਰਤਨ ਕੀਤਾ ਜਿੱਥੇ ਗੁਰੂ ਹਰਗੋਬਿੰਦ ਜੀ ਬੈਠੇ ਸਨ। ਉਸਨੇ 1634 ਵਿੱਚ ਅੰਮ੍ਰਿਤਸਰ ਦੀ ਲੜਾਈ ਵਿੱਚ ਹਿੱਸਾ ਲਿਆ ਜਿੱਥੇ ਉਸਨੇ ਗੁਰੂ ਹਰਗੋਬਿੰਦ ਦੀ ਬੇਟੀ ਬੀਬੀ ਵੀਰੋ ਨੂੰ ਗੁਰੂ ਹਰਗੋਬਿੰਦ ਦੇ ਡੇਰੇ ਵਿੱਚ ਕੱਢਣ ਵਿੱਚ ਮਦਦ ਕੀਤੀ।[2][3] ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਸਨੇ ਬਾਬਕ ਨੂੰ ਅੰਮ੍ਰਿਤਸਰ ਵਾਪਸ ਜਾਣ ਲਈ ਕਿਹਾ। ਬਾਬਕ ਨੇ ਗੁਰੂ ਜੀ ਦੀ ਗੱਲ ਮੰਨੀ ਅਤੇ ਅੰਮ੍ਰਿਤਸਰ ਚਲਾ ਗਿਆ ਜਿੱਥੇ 1642 ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਆਖਰੀ ਸ਼ਬਦ "ਵਾਹਿਗੁਰੂ" ਕਹੇ ਜਾਂਦੇ ਹਨ।.[4]

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. Fenech, Louis E.; McLeod, W. H. (2014-06-11). Historical Dictionary of Sikhism (in ਅੰਗਰੇਜ਼ੀ). Rowman & Littlefield. p. 52. ISBN 978-1-4422-3601-1.
  2. The Sikh Courier International (in ਅੰਗਰੇਜ਼ੀ). Sikh Cultural Society of Great Britain. 1988. p. 27.
  3. Macauliffe, Max Arthur (1909). Sikh Religion Vol.4. p. 83.
  4. Macauliffe, Max Arthur (1909). Sikh Religion Vol.4. pp. 229–230.