ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ,ਖਡੂਰ ਸਾਹਿਬ

ਸ਼੍ਰੀ ਗੁਰੁ ਅੰਗਦ ਦੇਵ ਜੀ ਵੱਲੋਂ ਗਿਆਨ ਵੰਡਣ ਦੀ ਲੀਹ ‘ਤੇ ਚਲਦਿਆਂ ਸੇਵਾ ਦੇ ਪੁੰਜ ਸੰਤ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ 1984 ਈ. ਵਿੱਚ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਨੀਂਹ ਰੱਖੀ।ਇਥੇ ਮੌਜੂਦਾ ਸਮੇਂ 2300 ਦੇ ਲਗਭਗ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਵਿਦਿਆਰਥੀਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਸਕੂਲ ਵਿੱਚ ਵਿਸ਼ਾਲ ਗਰਾਊਂਡ,ਮਿਆਰੀ ਪੁਸਤਕਾਂ ਨਾਲ ਭਰਪੂਰ ਲਾਇਬ੍ਰੇਰੀ ਉਪਲਬਧ ਹੈ।ਬੱਚਿਆਂ ਨੂੰ ਤਕਨੀਕੀ ਯੁੱਗ ਦੇ ਹਾਣੀ ਬਣਾਉਣ ਲਈ ਅਤਿ ਆਧੁਨਿਕ ਕੰਪਿਊਟਰ ਲੈਬ,ਸਾਇੰਸ ਲੈਬਜ਼ ਅਤੇ ਸਮਾਰਟ ਕਲਾਸਾਂ ਦਾ ਸੁਚੱਜਾ ਪ੍ਰਬੰਧ ਹੈ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਮੂੰਹ ਬੋਲਦੀ ਤਸਵੀਰ ਹਨ।[1]

ਹਵਾਲੇ

ਸੋਧੋ
  1. NISHAN E SIKHI CHARITABLE TRUST KHADUR SAHIB