ਬਾਬਾ ਨਜਮੀ (ਜਨਮ 6 ਸਤੰਬਰ 1948) ਪਾਕਿਸਤਾਨੀ ਪੰਜਾਬ ਦਾ ਇੱਕ ਇਨਕਲਾਬੀ ਪੰਜਾਬੀ ਸ਼ਾਇਰ ਹੈ।

ਬਾਬਾ ਨਜਮੀ
ਜੱਦੀ ਨਾਂبابا نجمی)بصیرحسین)
ਜਨਮ (1948-09-06) ਸਤੰਬਰ 6, 1948 (ਉਮਰ 72)
ਲਾਹੌਰ, ਪਾਕਿਸਤਾਨ
ਕੌਮੀਅਤਪਾਕਿਸਤਾਨੀ
ਕਿੱਤਾਪੰਜਾਬੀ ਸ਼ਾਇਰ
ਵਿਧਾਸ਼ਾਇਰੀ

ਜੀਵਨਸੋਧੋ

ਪੰਜਾਬ ਦੇ ਜਾੲਿਅਾਂ ਜਿਸ ਕੰਮ ਨੂੰ ਵੀ ਹੱਥ ਪਾੲਿਅਾ ਅਪਣੀ ਲਗਨ ਦਾ,ਅਾਪਣੇ ੲਿਸਕ ਦਾ ਲੋਹਾ ਮੰਨਵਾੲਿਅਾ ਹੈ। ਸਾਹਿਤ ਵਿਚ ਪੰਜਾਬੀ ਦੁਲਾਰੇ ਨਾਥ ਜੋਗੀ, ਸੂਫੀ ਲਹਿਰ, ਭਗਤੀ ਲਹਿਰ ਦੇ ਯੋਗਦਾਨ ੳੁਪਰੰਤ ਗੁਰਮਤਿ ਕਾਵਿ ਸਿਖਰ ਹੋ ਨਿਬੜਿਅਾ ਪੰਜਾਬ ਦੇ ਜਾੲਿਅਾ ਜਿਵੇ ਜਰਵਾਣਿਅਾ ਅਗੇ ਹਿਕਾਂ ਡਾੲੀਅਾਂ ੲਿਸੇ ਤਰਾ ਸਾਹਿਤ ਵਿਚ ੲਿਨਕਲਾਬੀ ਸੁਰ ਦੀ ਸਰਦਾਰੀ ਰੱਖੀ ਹੈ।        ਅੱਜ ਗੱਲ ਕਰਦੇ ਹਾਂ ਪੰਜਾਬੀ ਮਾਂ ਬੋਲੀ ਦੇ ਦੁਲਾਰੇ ਬਾਬਾ ਨਜ਼ਮੀ ਜੀ ਦੇ ਬਾਰੇ। ਆਪ ਦਾ ਅਸਲੀ ਨਾਂ ਬਸੀਰ ਹੁਸੈਨ ਹੈ।                ਪਿਤਾ ਦਾ ਨਾਂ ਮੰਗਤੇ ਖਾਂ ਤੇ ਅੰਮੀ ਦਾ ਨਾਂ ਬੀਬੀ ਆਲਮ ਸੀ।ਇਹਨਾਂ ਦਾ ਪਿਛਲਾ ਪਿੰਡ ਜਗਦੇਓ ਕਲਾਂ , ਜਿਲ੍ਹਾ ਅੰਮ੍ਰਿਤਸਰ ਸਾਹਿਬ ਸੀ, ਜੋ ਕਿ ਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਹਾਸ਼ਮ ਦਾ ਪਿੰਡ ਹੈ। ਆਪ ਦੇ ਪਿਤਾ ਸਾਈਕਲਾਂ ਦੇ ਕਾਰੀਗਰ ਸਨ ਤੇ ਰੋਜ ਅਮ੍ਰਿਤਸਰ ਸਾਹਿਬ ਜਾ ਕੇ ਕੰਮ ਕਰਦੇ ਸਨ। ਜਦੋਂ ਦੇਸ਼ ਦੀ ਵੰਡ ਹੋਈ ਆਪ ਪਰਿਵਾਰ ਲਾਹੌਰ ਚਲਾ ਗਿਆ ਤੇ ਵੰਡ ਦੇ ਇੱਕ ਸਾਲ ਬਾਅਦ ਪਿੰਡ ਘੁਮਿਆਰ ਪੁਰੇ ਆ ਵਸੇ। ਇੱਥੇ ਆ ਕੇ ਵੀ ਓਹਨਾ ਨੇ ਸਾਈਕਲਾਂ ਦਾ ਕੰਮ ਸ਼ੁਰੂ ਕਰ ਦਿੱਤਾ। ਏਸੇ ਪਿੰਡ ਵਿੱਚ ਪੰਜਾਬੀ ਜੁਬਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਇਨਕਲਾਬੀ ਸ਼ਾਇਰ ਬਾਬਾ ਨਜ਼ਮੀ (ਬਸ਼ੀਰ ਹੁਸੈਨ)ਦਾ ਜਨਮ 6 ਸਤੰਬਰ 1948 ਨੂੰ ਹੋਇਆ।      ਇਹਨਾਂ ਦਾ ਬਚਪਨ ਤੰਗੀ ਤੁਰਸ਼ੀ ਸਹਿੰਦਿਆ ਬੀਤਿਆ। ਸਕੂਲੋਂ ਆ ਕੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਂਦੇ ਤੇ ਦੇਸ਼ ਵੰਡ ਦੀਆਂ ਗੱਲਾਂ ਸੁਣਦੇ। ਸਕੂਲ ਵਿੱਚ ਪੜ੍ਹਦਿਆਂ ਹੀ ਬਸ਼ੀਰ ਹੁਸੈਨ ਨੂੰ ਤੁਕਾਂ ਜੋੜਨ ਦਾ ਸੌਂਕ ਪੈ ਗਿਆ ਸੀ ਤੇ ਨੇੜਲੇ ਸ਼ਾਇਰਾਂ ਦੀ ਸੰਗਤ ਵੀ ਕਰਦਾ। ਇਹਨਾਂ ਸ਼ਾਇਰਾਂ ਵਿੱਚੋਂ ਇੱਕ ਸਨ ਜਨਾਬ ਤਾਹਿਰ ਸਾਬ੍ਹ, ਓਹਨਾਂ ਨੇ ਬਸ਼ੀਰ ਹੁਸੈਨ ਨੂੰ "ਨਜਮੀ"  ਦਾ ਤਖ਼ਲਸ ਦੇ ਦਿੱਤਾ। ਸਕੂਲ ਪੜ੍ਹਦਿਆਂ ਬਸ਼ੀਰ ਨੇ ਇੱਕ ਡਰਾਮੇ ਵਿੱਚ ਬਜ਼ੁਰਗ ਦਾ ਰੋਲ ਕੀਤਾ, ਇਹ ਕਿਰਦਾਰ ਇੰਨਾ ਫੱਬਿਆ ਕੇ ਲੋਕਾਂ ਨੇ ਬਸ਼ੀਰ ਨੂੰ "ਬਾਬਾ ਨਜਮੀ" ਕਹਿਣਾ ਸੁਰੂ ਕਰ ਦਿੱਤਾ।ਆਰਥਿਕ ਮੰਦਹਾਲੀ ਦੇ ਕਾਰਨ ਆਪ ਦਸਵੀਂ ਤੋਂ ਅੱਗੇ ਨਹੀਂ ਪੜ੍ਹ ਸਕੇ। ਵੱਡਾ ਭਰਾ 22 ਸਾਲ ਦੀ ਉਮਰ ਵਿੱਚ ਚਲ ਵਸਿਆ ਤਾਂ ਘਰ ਦੀ ਜੁੰਮੇਵਾਰੀ ਚੁੱਕ ਲਈ ਤੇ ਪੇਂਟ ਦਾ ਕੰਮ ਸ਼ੁਰੂ ਕੀਤਾ।ਇੰਟਰਕਾਂਟਿਨੈਂਟਲ ਹੋਟਲ ਦੀ ਉਸਾਰੀ ਹੋ ਰਹੀ ਸੀ, ਕਿਸੇ ਦੋਸਤ ਨਾਲ ਮਿਲ ਕੇ ਰੰਗ ਦਾ ਠੇਕਾ ਲੈ ਲਿਆ। ਉਸ ਕੰਮ 'ਚੋਂ ਘਾਟਾ ਪੈਣ ਕਰਕੇ ਘਰ ਦਾ ਗਹਿਣਾ ਗੱਟਾ ਵੀ ਜਾਂਦਾ ਰਿਹਾ।                   ਪਿਤਾ ਦੀ ਮੌਤ ਤੋਂ ਬਾਅਦ ਕਿਸੇ ਦੋਸਤ ਨੇ ਲਾਹੌਰ ਵਿੱਚ 'ਰਾਵੀ ਫ਼ਿਲਮਜ਼' ਕੰਪਨੀ ਵਿੱਚ ਕਲਰਕ ਲਵਾ ਦਿੱਤਾ ਤੇ ਬਾਬੇ ਨਜਮੀ ਦੀ ਇਮਾਨਦਾਰੀ ਦੇਖ ਕੇ ਓਹਨਾ ਨੇ ਬਾਬੇ ਨਜਮੀ ਨੂੰ ਮੈਨੇਜਰ ਬਣਾ ਦਿੱਤਾ। ਪਰ ਇਹ ਨੌਕਰੀ ਬਹੁਤੀ ਦੇਰ ਨਾ ਚੱਲੀ, ਕਿਸੇ ਹੋਰ ਦੀ ਕਰਤੂਤ ਕਰ ਕੇ ਇਹ ਨੌਕਰੀ ਛੁੱਟ ਗਈ। ਫ਼ਿਰ ਓਹੀ ਗ਼ੁਰਬਤ, ਫ਼ਾਕਾਮਸਤੀ, ਸੁਰੂ ਹੋ ਗਈ।                 ਤੰਗਦਸਤੀ ਦੀ ਵਜ੍ਹਾ ਕਰਕੇ 1976 ਵਿੱਚ ਬਾਬਾ ਨਜ਼ਮੀ ਲਾਹੌਰ ਤੋਂ ਹਿਜ਼ਰਤ ਕਰਕੇ ਕਰਾਚੀ ਆ ਗਿਆ। ਤਦੋਂ ਤੱਕ ਬਾਬਾ ਨਜਮੀ ਉਰਦੂ ਸ਼ਾਇਰੀ ਪੜ੍ਹਨ ਦੇ ਨਾਲ ਨਾਲ ਲਿੱਖਣ ਵੀ ਲੱਗਾ ਸੀ। ਇਥੇ ਵੀ ਉਹ ਅਦਬੀ ਮਹਿਫਿਲਾਂ ਵਿੱਚ ਜਾਣ ਲੱਗੇ। ਇਥੇ ਓਹਨਾ ਦੇਖਿਆ ਕਿ ਇਹਨਾਂ ਮਹਿਫਿਲਾਂ ਵਿੱਚ ਆਉਣ ਵਾਲੇ ਅਪਣੀ ਅਪਣੀ ਮਾਂ ਬੋਲੀ ਵਿੱਚ ਕਵਿਤਾ ਸੁਣਾਉਂਦੇ ਨੇ, ਜਿਵੇਂ ਸਿੰਧੀ, ਗੁਜਰਾਤੀ ਤੇ ਸਰਾਇਕੀ। ਬਾਬੇ ਨਜਮੀ ਨੇ ਸੋਚਿਆ ਕਿ ਉਹ ਅਪਣੀ ਮਾਂ ਬੋਲੀ ਵਿੱਚ ਕਵਿਤਾ ਬੋਲਦਿਆਂ ਕਦੇ ਵੀ ਹੀਣ ਭਾਵਨਾ ਮਹਿਸੂਸ ਨਹੀਂ ਕਰਦੇ ਤਾਂ ਅਸੀਂ ਕਿਉਂ ਨਹੀਂ ਅਪਣੀ ਮਾਂ ਬੋਲੀ ਵਿੱਚ ਲਿਖਦੇ, ਫਿਰ ਇਹ ਸੋਚ ਕੇ ਬਾਬੇ ਨੇ ਇੱਕ ਦਿਨ ਪੰਜਾਬੀ ਮਾਂ ਬੋਲੀ ਵਿੱਚ ਗ਼ਜ਼ਲ ਲਿੱਖ ਹੀ ਦਿੱਤੀ:-                   ਬੇ ਹਿੰਮਤੇ ਨੇ ਜਿਹੜੇ ਬਹਿਕੇ ਸਿਕਵਾ ਕਰਨ ਮੁੱਕਦਰਾਂ ਦਾ          ਉੱਗਣ ਵਾਲੇ ਉੱਗ ਪੈਂਦੇ ਨੇ,ਸੀਨਾ ਪਾੜ ਕੇ ਪੱਥਰਾਂ ਦਾ ਮੰਜਿਲ ਦੇ ਮੱਥੇ 'ਤੇ ਲੱਗਦੀ,ਤਖਤੀ ਓਹਨਾਂ ਲੋਕਾਂ ਦੀ ਜਿਹੜੇ ਘਰੋਂ ਬਣਾਕੇ ਤੁਰਦੇ,ਨਕਸ਼ਾ ਆਪਣੇ ਸਫ਼ਰਾਂ ਦਾ ਬਸ ਇਸ ਗਜ਼ਲ ਦੀ ਦੇਰ ਸੀ ਬਾਬਾ ਨਜਮੀ ਉਸੇ ਮਹਿਫ਼ਿਲ ਵਿੱਚ ਹੀ ਸ਼ਾਇਰ ਪਰਵਾਨਿਆ ਗਿਆ। ਉੱਥੇ ਮਹਿਫ਼ਿਲ ਵਿੱਚ ਸ਼ਾਇਰ ਹਬੀਬ ਜਾਲਿਬ ਹੋਰੀਂ ਮੌਜੂਦ ਸਨ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਬਾਬੇ ਨਜਮੀ ਦੇ ਰੂਪ ਵਿੱਚ ਆਪਣਾ ਯੋਗ ਵਾਰਿਸ ਮਿਲ ਗਿਅਾ। ੲਿਥੇ ਹੀ ਮਹਿਫਿਲਾਂ ਵਿੱਚ ਹਾਜਰੀ ਭਰਦਿਆਂ ਓਹਨਾ ਦੀ ਪੇਸ਼ਕਾਰੀ ਤੇ ਲੋਕਪੱਖੀ ਵਿਚਾਰਧਾਰਾ ਪਰਪੱਕ ਹੋਈ।      ਇਹ ਸਭ ਦੇ ਨਾਲ ਨਾਲ ਪਰਿਵਾਰਿਕ ਜੁੰਮੇਵਾਰੀਆਂ ਨਿਭਾਉਂਦੇ ਹੋਏ ਸੰਘਰਸ ਕਰਦੇ ਰਹੇ ਮਿਹਨਤ ਮਜ਼ਦੂਰੀ ਕੀਤੀ। ਇਸ ਤਰ੍ਹਾਂ ਓਹਦੀ ਸ਼ਾਇਰੀ ਵਿਚ ਜਿਹੜੇ ਸੰਘਰਸ ਦਾ ਜਿਕਰ ਆ ਓਹ ਓਹਨੇ ਹੱਡੀਂ ਹੰਡਾਇਆ ਹੈ। ਓਹਦੀ ਸ਼ਾਇਰੀ ਬਾਰੇ ਅਦਬ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਬਾਬੇ ਦੇ ਦਿਲ ਨੂੰ ਜੀਭ ਲੱਗੀ ਹੋਈ ਆ। ਸਹਿਰ ਦੀ ਫਿਜ਼ਾ ਵਿੱਚ ਹਰ ਪਾਸੇ ਧਰਨੇ, ਮੁਜਾਹਰਿਆਂ ਵਿੱਚ ਉਸਦੇ ਬੋਲ ਗੂੰਜਣ ਲੱਗੇ।     ਕਈ ਵਾਰੀ ਓਹਨਾ ਨਾਲ ਇਹ ਵੀ ਵਾਪਰਿਆ ਕਿ ਜਦੋਂ ਉਹ ਸੜਕਾਂ ਤੇ ਕੰਮ ਕਰ ਰਹੇ ਹੁੰਦੇ ਤਾਂ ਲੰਘ ਰਹੇ ਮੁਜਾਹਰਿਆਂ ਵਿੱਚ ਓਹਨਾ ਦੇ ਲਿਖੇ ਬੋਲਾਂ ਦੇ ਬੈਨਰ ਫੜੇ ਹੁੰਦੇ।ਬਾਬਾ ਨਜਮੀ ਜਦੋਂ ਲੋਕਾਂ ਦੇ ਦੁਖਾਂ ਦੀ ਦਾਸਤਾਨ, ਰੋਜ਼ਮਰਾ ਦੀਆਂ ਚਣੌਤੀਆਂ, ਗ਼ੁਰਬਤ ਨਾਲ ਲਬਰੇਜ਼ ਮਜ਼ਦੂਰਾਂ ਦੀ ਹਯਾਤੀ ਦਾ ਜਿਕਰ ਲੋਕਾਂ ਦੇ ਸਾਹਮਣੇ ਲੋਕ ਬੋਲੀ ਵਿੱਚ ਕਰਦਾ ਤਾਂ ਉਹ ਅਬਾਮ ਨੂੰ ਅਪਣਾ ਨੁਮਾਇੰਦਾ ਦਿਸਦਾ ਹੈ।ਇਸਦੇ ਦਰਮਿਆਨ ਉਸ ਬਾਰੇ ਕੌਮੀਂ ਅਖਬਾਰਾਂ ਵਿੱਚ ਲੇਖ ਲਿਖੇ ਗਏ।     ਬਾਬੇ ਨਜਮੀ ਦੀ ਸ਼ਾਇਰੀ ਦੇ ਵਿੱਚ ਹਰ ਮਸਲੇ ਦਾ ਜਿਕਰ ਹੈ। ਓਹ ਵਧੇਰੇ ਚਿੰਤਤ ਇਸ ਗੱਲੋਂ ਨੇ ਕਿ ਇੱਕੀਵੀਂ ਸਦੀ ਵਿੱਚ ਵੀ ਜਦੋਂ ਅਸੀਂ ਆਖਦੇ ਹਾਂ ਕਿ ਹੁਣ ਅਸੀਂ ਹਰ ਪੱਖੋਂ ਵਿਕਸਿਤ ਹਾਂ, ਇਸ ਵੇਲੇ ਵੀ ਮਨੁੱਖ ਮੁਢਲੀਆਂ ਲੋੜਾਂ ਤੋਂ ਅਸਮਰੱਥ ਹੈ। ਉਸਨੂੰ ਸਮਾਜਿਕ,ਆਰਥਿਕ ਕਾਣੀ ਵੰਡ ਬਿਲਕੁਲ ਬਰਦਾਸਤ ਨਹੀਂ।   ਇੱਕੋ ਤੇਰਾ ਮੇਰਾ ਪਿਓ   ਇੱਕੋ ਤੇਰੀ ਮੇਰੀ ਮਾਂ   ਇੱਕੋ ਸਾਡੀ ਜੰਮਣ ਭੌਂ   ਤੂੰ ਸਰਦਾਰ, ਮੈਂ ਕੰਮੀ ਕਿਉਂ? ਉਹ ਫਿਰਕੂ ਮਾਨਸਿਕਤਾ ਦੇ ਹੱਥੋਂ ਭਾਈਚਾਰੇ ਦੀ ਵੰਡ ਤੋਂ ਬਾਅਦ ਹੁੰਦੀ ਲੁੱਟ- ਮਾਰ ਦੀ ਨਿਸ਼ਾਨਦੇਹੀ ਇਓ ਕਰਦਾ   ਦਿਲ ਸਮੁੰਦਰ ਰਹਿਣ ਨਈ ਦਿੱਤਾ   ਫਾਦਰ ਪੰਡਿਤ ਮੁੱਲਾਂ ਨੇ   ਰਲ ਕੇ ਜਗ ਨੂੰ ਬਹਿਣ ਨਹੀਂ ਦਿੱਤਾ   ਫ਼ਾਦਰ ਪੰਡਿਤ ਮੁੱਲਾਂ ਨੇ   ਸਾਡੇ ਕੋਲੋ ਥੇਹ ਕਰਵਾਇਆ   ਗਿਰਜੇ ਮਸਜਿਦ ਮੰਦਰ ਨੂੰ   ਅਪਣਾ ਥੜਾ ਵੀ ਢਹਿਣ ਨਹੀਂ ਦਿੱਤਾ   ਫ਼ਾਦਰ ਪੰਡਿਤ ਮੁੱਲਾਂ ਨੇ   ਸਾਡੀ ਅੱਖ ਨਹੀਂ ਖੁੱਲਦੀ   ਸਾਡੇ ਆਣ ਸਿਰਾਣੇ ਬਹਿੰਦੇ ਨੇ   ਕੁੱਖ਼ ਦਾ ਲਹੂ ਵੀ ਲਹਿਣ ਨਹੀ ਦਿੱਤਾ   ਫ਼ਾਦਰ ਪੰਡਿਤ ਮੁੱਲਾਂ ਨੇ           ਇਸ ਤਰ੍ਹਾਂ ਓਹ ਧਾਰਮਿਕ ਲੋਕਾਂ ਵੱਲੋਂ ਪਾਈ ਗਈ ਸਮਾਜਿਕ ਵੰਡ ਤੋਂ ਦੁੱਖੀ ਹੈ। ਅੱਗੇ ਇਨਸਾਨੀਅਤ ਨਸੀਹਤ ਦਿੰਦਾ ਬੜੇ ਭਰਵੇਂ ਅਰਥਾਂ ਵਿੱਚ ਆਖਦਾ    ਮਸਜਿਦ ਮੇਰੀ ਤੂੰ ਕਿਉਂ ਢਾਹਵੇ, ਮੈਂ ਕਿਉਂ ਤੋੜਾਂ ਮੰਦਰ ਨੂੰ   ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ   ਸਦੀਆਂ ਵਾਂਗੂੰ ਅੱਜ ਵੀ, ਕੁੱਝ ਨਹੀਂ ਜਾਣਾ ਮਸਜਿਦ ਮੰਦਰ ਦਾ,   ਲਹੂ ਤੇ ਤੇਰਾ ਮੇਰਾ ਲੱਗਣਾ

ਤੇਰੇ ਮੇਰੇ ਖੰਜਰ ਨੂੰ

  ਰੱਬ ਕਰੇ ਤੂੰ ਮੰਦਰ ਵਾਂਗੂੰ ਦੇਖੇ ਮੇਰੀ ਮਸਜਿਦ ਨੂੰ   ਰੱਬ ਕਰੇ ਮੈਂ ਮਸਜਿਦ ਵਾਂਗੂੰ ਦੇਖਾ ਤੇਰੇ ਮੰਦਰ ਨੂੰ

ਤੂੰ ਬਿਸਮਿਲਾ ਪੜ੍ਹ ਕੇ ਨਾਨਕ ਦਾ ਪ੍ਰਸ਼ਾਦ ਫੜਾ ਮੈਂ ਨਾਨਕ ਦੀ ਬਾਣੀ ਪੜ੍ਹਕੇ ਦਿਆ ਹੁਸੈਨੀ ਲੰਗਰ ਨੂੰ
ਸਾਡੇ ਸਿੰਗਾਂ ਫ਼ਸਦਿਆਂ ਰਹਿਣਾ ਖੁਰਲੀ ਢਹਿੰਦੀ ਰਹਿਣੀ ਏ           ਜਿੰਨਾ ਤੀਕਰ ਨੱਥ ਨਾ ਨਫ਼ਰਤ ਵਾਲੇ ਡੰਗਰ ਨੂੰ  

ਬਾਬਾ ਨਜਮੀ ਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ

"ਅੱਖਰਾਂ ਵਿੱਚ ਸਮੁੰਦਰ" 1992 ਵਿੱਚ ਲਿਖਿਆ।

   ਇਸਕ ਦੀ ਬਾਜੀ ਜਿੱਤਣ ਨਾਲੋਂ ਹਰ ਜਾਈਏ ਤਾਂ ਚੰਗਾ ਏ    ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤਾਂ ਚੰਗਾ ਏ

ਕਾਵਿ ਰਚਨਾਵਾਂਸੋਧੋ

 • ਅੱਖਰਾਂ ਵਿੱਚ ਸਮੁੰਦਰ
 • ਸੋਚਾਂ ਵਿੱਚ ਜਹਾਨ (1995)
 • ਮੇਰਾ ਨਾਂ ਇਨਸਾਨ

ਕਾਵਿ-ਨਮੂਨਾਸੋਧੋ

ਉੱਚਾ ਕਰ ਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ--
ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ

ਅੱਖਰਾਂ ਵਿੱਚ ਸਮੁੰਦਰ ਰਖਾ,ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,ਦੀਵਾ ਬਾਲ਼ ਪੰਜਾਬੀ ਦਾ

ਲੋਕੀ ਮੰਗ ਮੰਗਾ ਕੇ ਆਪਣਾ,ਬੋਹਲ ਬਣਾ ਕੇ ਬਹਿ ਗਏ ਨੇ
ਅਸਾਂ ਤਾਂ ਮਿੱਟੀ ਕਰ ਦਿੱਤਾ ਏ,ਸੋਨਾ ਗਾਲ ਪੰਜਾਬੀ ਦਾ.

ਜਿਹੜੇ ਆਖਣ ਵਿੱਚ ਪੰਜਾਬੀ,ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ.

ਮਨ ਦਾ ਮਾਸ ਖਵਾ ਦਿੰਦਾ ਏ,ਜਿਹੜਾ ਇਹਨੂੰ ਪਿਆਰ ਕਰੇ;
ਕੋਈ ਵੀ ਜਬਰਨ ਕਰ ਨਹੀਂ ਸਕਦਾ,ਵਿੰਗਾ ਵਾਲ ਪੰਜਾਬੀ ਦਾ.
ਗ਼ਜ਼ਲ

2. ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
ਭੱਜਣ ਨਾਲੋਂ ਵਿੱਚ ਮੈਦਾਨੇ, ਮਰ ਜਾਈਏ ਤੇ ਚੰਗਾ ਏ ...

ਚੜੀ ਹਨੇਰੀ, ਰੱਬ ਈ ਜਾਣੇ, ਕਿਹੜਾ ਰੰਗ ਲਿਆਵੇਗੀ
ਇਹਦੇ ਆਉਣ ਤੋਂ ਪਹਿਲਾਂ, ਘਰ ਜਾਈਏ ਤੇ ਚੰਗਾ ਏ ...

ਖੌਰੇ ਕੱਲ੍ਹ ਮਿਲੇ ਨਾ ਮੌਕਾ, ਫੇਰ ਇਕੱਠਿਆਂ ਹੋਵਣ ਦਾ
ਕੱਲ੍ਹ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ ...

ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ
ਨਕਲਾਂ ਨਾਲੋਂ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ ...

ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲੋਂ ਭਰਿਆ ਨਹੀਂ
ਅਜੇ ਵੀ ਵੇਲਾ, ਇਹਦੇ ਕੋਲੋਂ ਡਰ ਜਾਈਏ ਤੇ ਚੰਗਾ ਏ ...

ਖ਼ਬਰੇ ਕੱਲ੍ਹ ਨੂੰ ਪੀੜ ਮਨਾਵੇ, ਜੁੱਸਾ 'ਬਾਬਾ' ਫੁੱਲਾਂ ਦੀ
ਪਰਖ਼ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ ...

ਬਾਹਰਲੇ ਲਿੰਕਸੋਧੋ

ksazad975@gmail.com

ਹਵਾਲੇਸੋਧੋ