ਬਾਬਾ ਸੇਵਾ ਸਿੰਘ
ਜਨਮ
ਅੰਮ੍ਰਿਤਸਰ, ਪੰਜਾਬ, ਭਾਰਤ
ਪੇਸ਼ਾਸਮਾਜ ਸੇਵਕ
ਪੁਰਸਕਾਰਪਦਮ ਸ਼੍ਰੀ
ਵੈੱਬਸਾਈਟhttp://nishan-e-sikhi.org/

ਮੁੱਢਲਾ ਜੀਵਨ

ਸੋਧੋ

ਬਾਬਾ ਸੇਵਾ ਸਿੰਘ ,ਜੀ ਇੱਕ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਹਨ, ਜੋ ਖਡੂਰ ਸਾਹਿਬ ਦੇ ਇਤਿਹਾਸਕ ਗੁਰੁਆਰਿਆਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਇਲਾਕੇ ਵਿੱਚ ਹਰਿਆਵਲ ਲਹਿਰ ਪ੍ਰਫੁਲੱਤ ਕਰਨ ਵਿੱਚ ਰੁੱਝੇ ਹੋਏ ਹਨ। ਉਹਨਾ ਨੂੰ ਸਾਲ 2010 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ ਸਨਮਾਨਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਕਿਸਾਨੀ ਸੰਘਰਸ਼ ਦੌਰਾਨ ਵਾਪਿਸ ਕਰ ਦਿੱਤਾ। ਇਸ ਤੋਂ ਪਹਿਲਾਂ ਉਹਨਾ ਨੂੰ ਗੁਰੂ ਗੋਬਿੰਦ ਸਿੰਘ ਸੇਵਾ ਅਵਾਰਡ 2004 ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਉਹਨਾਂ ਦੇ ਯਤਨਾ ਸਦਕਾ ਪੰਜਾਬ ਦੇ ਖਡੂਰ ਸਾਹਿਬ ਇਲਾਕੇ ਵਿੱਚ ਲੱਖਾਂ ਹੀ ਰੁੱਖ ਲਾਏ ਗਏ ਹਨ ਅਤੇ ਇਹਨਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਨਿਗਰਾਨ ਟੀਮਾਂ ਬਣਾਈਆਂ ਗਈਆਂ ਹਨ। ਖਡੂਰ ਸਾਹਿਬ ਇਲਾਕੇ ਦੇ ਸੈਂਕੜੇ ਪਿੰਡਾਂ ਵਿੱਚ ਅਤੇ ਸੜਕਾਂ ਦੇ ਕਿਨਾਰਿਆਂ ਉੱਤੇ ਰੁੱਖ ਲਗਾਓਣ ਦੀ ਇਹ ਮੁਹਿੰਮ 2004 ਤੋਂ ਚਲਾਈ ਜਾ ਰਹੀ ਹੈ। ਫਲਦਾਰ ਅਤੇ ਛਾਂ ਦਾਰ ਰੁੱਖਾਂ ਦੇ ਨਾਲ ਨਾਲ ਸੈਂਕੜੇ ਤ੍ਰਿਵੈਣੀਆਂ (ਨਿੰਮ+ਪਿੱਪਲ+ਬੋਹੜ) ਵੀ, ਜੋ ਵਾਤਾਵਰਣ ਨੂੰ ਸਭ ਤੋਂ ਵੱਧ ਸਵੱਛ ਰੱਖਣ ਵਾਲੀਆਂ ਅਤੇ ਪੰਜਾਬ ਦੀ ਆਬੋ ਹਵਾ ਦੇ ਅਨੁਕੂਲ ਮੰਨੀਆਂ ਜਾਂਦੀਆਂ ਹਨ, ਵੀ ਵੱਡੀ ਗਿਣਤੀ ਵਿੱਚ ਲਗਾਈਆਂ ਗਈਆਂ ਹਨ।