ਬਾਬੀਅਤ[1][1] (ਫ਼ਾਰਸੀ: بابیه, Babiyye) ਇੱਕ ਧਾਰਮਿਕ ਲਹਿਰ ਸੀ ਜਿਸਦੀ ਉਤਪੱਤ 1844 ਤੋਂ 1852 ਤੱਕ ਫ਼ਾਰਸੀ ਸਾਮਰਾਜ ਦੌਰਾਨ ਹੋਈ, ਫ਼ੇਰ ਆਟੋਮਨ ਸਾਮਰਾਜ ਸਮੇਂ ਜਲਾਵਤਨੀ ਦੌਰਾਨ ਲੁਕਵੇਂ ਤੌਰ ਉੱਤੇ ਅਤੇ ਸਾਈਪ੍ਰਸ ਵਿੱਚ ਚਲਦੀ ਰਹੀ। ਇਸਦੇ ਮੋਢੀ ਦਾ ਨਾਂਅ ਅਲੀ ਮੁਹੰਮਦ ਸ਼ਿਰਾਜ਼ੀ ਸੀ ਜਿਸਨੇ ਆਪਣੇ ਆਪ ਨੂੰ ਬਾਬ ਕਹਾਇਆ, ਕਿਉਂਕਿ ਉਸਦਾ ਮੰਨਣਾ ਸੀ ਕਿ ਉਹ ਬਾਰ੍ਹਵੇਂ ਇਮਾਮ ਦਾ ਦਰਵਾਜ਼ਾ ਹੈ। ਬਾਬੀਅਤ ਨੇ ਇਸਲਾਮ ਤੋਂ ਨਿੱਖੜਵੀਂ ਇੱਕ ਵੱਖਰੀ ਧਾਰਮਿਕ ਲਹਿਰ ਅਤੇ ਬਹਾਈ ਧਰਮ ਦਾ ਮੁੱਢ ਬੰਨ੍ਹਿਆ।

ਹੈਫਾ ਦਾ ਬਾਬ ਦਾ ਅਸਥਾਨ

ਹਵਾਲੇਸੋਧੋ