ਖਿੱਦੋ

(ਬਾਲ ਤੋਂ ਮੋੜਿਆ ਗਿਆ)

ਖਿੱਦੋ ਜਾਂ ਗੇਂਦ ਜਾਂ ਬਾਲ ਇੱਕ ਗੋਲ਼, ਆਮ ਤੌਰ ਉੱਤੇ ਗੋਲ਼ੇ ਵਰਗੀ ਪਰ ਕਈ ਵਾਰ ਆਂਡੇ ਵਰਗੀ ਚੀਜ਼ ਹੁੰਦੀ ਹੈ ਜੋ ਕਈ ਥਾਈਂ ਵਰਤੀ ਜਾਂਦੀ ਹੈ। ਇਹਨੂੰ ਖਿੱਦੋ ਖੇਡਾਂ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਖੇਡ ਦੀ ਹਾਲਤ ਖਿਡਾਰੀਆਂ ਵੱਲੋਂ ਖਿੱਦੋ ਨੂੰ ਚੋਟ ਮਾਰ, ਠੁੱਡਾ ਮਾਰ ਜਾਂ ਸੁੱਟ ਕੇ ਪਤਾ ਲੱਗਦੀ ਹੈ। ਖੇਡਾਂ ਵਿੱਚ ਖਿੱਦੋ ਦਾ ਗੋਲਾਕਾਰ ਹੋਣਾ ਲਾਜ਼ਮੀ ਨਹੀਂ ਹੈ ਜਿਵੇਂ ਕਿ ਅਮਰੀਕੀ ਫੁੱਟਬਾਲ ਵਿੱਚ। ਖਿੱਦੋਆਂ ਸਾਦੀਆਂ ਲੋੜਾਂ ਵੀ ਪੂਰਦੀਆਂ ਹਨ ਜਿਵੇਂ ਕਿ ਬੋਚਣਾ, ਬੰਟਿਆਂ ਦੀ ਖੇਡ ਜਾਂ ਹੱਥ-ਫੇਰੀ ਵਾਸਤੇ। ਠੋਸ ਪਦਾਰਥਾਂ ਤੋਂ ਬਣੀਆਂ ਗੇਂਦਾਂ ਨੂੰ ਘੱਟ ਰਗੜ ਵਾਲ਼ੇ ਬੈਰਿੰਗ (ਗੋਲ਼ੀਆਂ ਵਾਲ਼ੇ ਬੈਰਿੰਗ) ਬਣਾਉਣ ਵਾਸਤੇ ਇੰਜੀਨੀਅਰੀ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਕਾਲ਼ੇ ਘੱਟੇ ਵਾਲ਼ੇ ਹਥਿਆਰ ਪੱਥਰ ਅਤੇ ਧਾਤਾਂ ਦੀਆਂ ਖਿੱਦੋਆਂ ਨੂੰ ਸੁੱਟਣਯੋਗ ਚੀਜ਼ਾਂ ਵਜੋਂ ਵਰਤਦੇ ਹਨ।

ਭਾਵੇਂ ਅੱਜਕੱਲ੍ਹ ਦੀਆਂ ਬਹੁਤੀਆਂ ਗੇਂਦਾਂ ਰਬੜ ਤੋਂ ਬਣਦੀਆਂ ਹਨ ਪਰ ਕੋਲੰਬਸ ਦੇ ਸਮੁੰਦਰੀ ਸਫ਼ਰਾਂ ਤੱਕ ਰਬੜ ਦੀ ਖਿੱਦੋ ਬਾਰੇ ਅਮਰੀਕੀ ਜਗਤ ਤੋਂ ਬਾਹਰ ਕਿਸੇ ਨੂੰ ਨਹੀਂ ਸੀ ਪਤਾ। ਸਪੇਨੀ ਲੋਕ ਟੱਪਾ ਖਾਣ ਵਾਲ਼ੀਆਂ ਰਬੜ ਦੀਆਂ ਖਿੱਦੋਆਂ (ਭਾਵੇਂ ਫੂਕ-ਭਰੀਆਂ ਦੀ ਬਜਾਏ ਠੋਸ ਗੇਂਦਾਂ) ਵੇਖਣ ਵਾਲ਼ੇ ਪਹਿਲੇ ਯੂਰਪੀ ਲੋਕ ਸਨ ਜਿਹਨਾਂ ਨੂੰ ਮੀਜ਼ੋਅਮਰੀਕੀ ਬਾਲਗੇਮ ਵਿੱਚ ਵਰਤਿਆ ਜਾਂਦਾ ਸੀ। ਕੋਲੰਬਸ ਤੋਂ ਪਹਿਲਾਂ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਰਤੀਆਂ ਜਾਣ ਵਾਲ਼ੀਆਂ ਗੇਂਦਾਂ ਜਾਨਵਰਾਂ ਦੇ ਬਲੈਡਰਾਂ (ਥੈਲੀਆਂ) ਜਾਂ ਚਮੜੇ ਵਿੱਚ ਹੋਰ ਚੀਜ਼ਾਂ ਤੁੰਨ ਕੇ ਬਣਾਈਆਂ ਜਾਂਦੀਆਂ ਸਨ। ਪੰਜਾਬ ਇਸ ਨੂੰ ਕਪੜੇ ਦੇ ਟੁਕੜਿਆਂ ਨੂੰ ਗੋਲ ਆਕਾਰ ਵਿੱਚ ਲਪੇਟ ਕੇ ਵੀ ਬਣਾਇਆ ਜਾਂਦਾ ਸੀ.

ਵੱਖੋ-ਵੱਖ ਕਿਸਮਾਂ ਦੀਆਂ ਖਿੱਦੋਆਂ

ਸੋਧੋ