ਬਿਧਾਨ ਚੰਦਰ ਰਾਏ
ਡਾ. ਬਿਧਾਨ ਚੰਦਰ ਰਾਏ (1 ਜੁਲਾਈ 1882 – 1 ਜੁਲਾਈ 1962) ਚਿਕਿਤਸਕ ਅਤੇ ਆਜ਼ਾਦੀ ਸੰਗਰਾਮੀ ਸਨ। ਉਹ ਪੱਛਮ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਸਨ। 14 ਜਨਵਰੀ 1948 ਤੋਂ 1 ਜੁਲਾਈ 1962 ਵਿੱਚ ਆਪਣੀ ਮੌਤ ਤੱਕ 14 ਸਾਲ ਤੱਕ ਉਹ ਇਸ ਪਦ ਤੇ ਰਹੇ। ਉਹ FRCS ਅਤੇ M.R.C.P. ਇੱਕੋ ਵਾਰ ਸਿਰਫ ਦੋ ਸਾਲ ਅਤੇ ਤਿੰਨ ਮਹੀਨੇ ਦੇ ਅੰਦਰ-ਅੰਦਰ ਦੋਨੋਂ ਨੂੰ ਪੂਰਾ ਕਰਨ ਵਾਲੇ ਕੁਝ ਇੱਕ ਲੋਕਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਨੈਸ਼ਨਲ ਡਾਕਟਰ ਦਿਵਸ ਉਸ ਦੇ ਜਨਮ (ਅਤੇ ਮੌਤ) 1 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਡਾ. ਬਿਧਾਨ ਚੰਦਰ ਰਾਏ ਨੇ ਪਟਨਾ ਵਿੱਚ ਆਪਣੀ ਜਾਇਦਾਦ ਵਾਸਤੇ ਸਮਾਜਿਕ ਸੇਵਾ ਲਈ ਇੱਕ ਟਰਸਟ ਦਾ ਗਠਨ ਅਤੇ ਉੱਘੇ ਰਾਸ਼ਟਰਵਾਦੀ ਗੰਗਾ ਸਰਨ ਸਿੰਘ (ਸਿਨਹਾ)ਨੂੰ ਟਰੱਸਟੀ ਬਣਾ ਦਿੱਤਾ।[1] ਉਸ ਨੂੰ 4 ਫਰਵਰੀ 1961 ਨੂੰ ਭਾਰਤ ਦੇ ਸਰਵ ਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ[2]
ਬਿਧਾਨ ਚੰਦਰ ਰਾਏ | |
---|---|
ਦੂਜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 14 ਜਨਵਰੀ 1948 – 1 ਜੁਲਾਈ 1962 | |
ਤੋਂ ਪਹਿਲਾਂ | ਪ੍ਰਫੁੱਲ ਚੰਦਰ ਘੋਸ਼ |
ਤੋਂ ਬਾਅਦ | ਰਾਸ਼ਟਰਪਤੀ ਸ਼ਾਸਨ |
ਨਿੱਜੀ ਜਾਣਕਾਰੀ | |
ਜਨਮ | ਬਾਂਕੀਪੁਰ, ਪਟਨਾ, ਬਿਹਾਰ | 1 ਜੁਲਾਈ 1882
ਮੌਤ | 1 ਜੁਲਾਈ 1962 ਕੋਲਕਾਤਾ, ਪੱਛਮੀ ਬੰਗਾਲ | (ਉਮਰ 80)
ਕੌਮੀਅਤ | ਭਾਰਤ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਗਰਸ |
ਜੀਵਨ ਸਾਥੀ | ਛੜਾ |
ਰਿਹਾਇਸ਼ | ਕੋਲਕਾਤਾ, ਪੱਛਮੀ ਬੰਗਾਲ, ਭਾਰਤ |
ਅਲਮਾ ਮਾਤਰ | ਪ੍ਰੈਜੀਡੈਂਸੀ ਕਾਲਜ, ਕਲਕੱਤਾ ਪਟਨਾ ਕਾਲਜ ਡਾਕਟਰਾਂ ਦੇ ਰਾਇਲ ਕਾਲਜ ਦੇ ਮੈਂਬਰ, ਸਰਜਨਾਂ ਦੇ ਰਾਇਲ ਕਾਲਜ ਦੇ ਫੈਲੋ |
ਪੇਸ਼ਾ | ਡਾਕਟਰ ਆਜ਼ਾਦੀ ਘੁਲਾਟੀਏ ਰਾਜਨੀਤਕ |
ਜੀਵਨ
ਸੋਧੋਉਨ੍ਹਾਂ ਦਾ ਜਨਮ ਖਜਾਂਚੀ ਰੋਡ ਬੰਕੀਪੁਰ, ਪਟਨਾ, ਬਿਹਾਰ ਰਾਜ ਵਿੱਚ ਹੋਇਆ ਸੀ। ਖਜਾਂਚੀ ਰੋਡ ਸਥਿਤ ਉਨ੍ਹਾਂ ਦਾ ਜਨਮ ਸਥਾਨ ਨੂੰ ਵਰਤਮਾਨ ਵਿੱਚ ਅਘੋਰ ਪ੍ਰਕਾਸ਼ ਸ਼ਿਸ਼ੂ ਸਦਨ ਨਾਮਕ ਵਿਦਿਆਲੇ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਦੇ ਕਲਕੱਤਾ ਮੈਡੀਕਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ।
ਹਵਾਲੇ
ਸੋਧੋ- ↑ Choudhary, Valmiki (1984). Dr. Rajendra Prasad, Correspondence and Select Documents: 1934–1937. Allied Publishers. pp. 368 (at page 133). ISBN 978-81-7023-002-1.
- ↑ Dr Bidhan Chandra Roy: Vision for young India – The 15 'Gods' India draws inspiration from Archived 2009-11-26 at the Wayback Machine.. News.in.msn.com (20 November 2009). Retrieved on 9 October 2013.