ਬੇਨ ਓਕਰੀ
(ਬਿਨ ਓਕਰੀ ਤੋਂ ਮੋੜਿਆ ਗਿਆ)
ਬਿਨ ਓਕਰੀ (ਜਨਮ 15 ਮਾਰਚ 1959) ਇੱਕ ਨਾਈਜੀਰੀਆਈ ਕਵੀ ਅਤੇ ਨਾਵਲਕਾਰ ਹੈ।[1] ਓਕਰੀ ਨੂੰ ਉੱਤਰ-ਆਧੁਨਿਕ ਅਤੇ ਉੱਤਰ-ਬਸਤੀਵਾਦੀ ਪਰੰਪਰਾਵਾਂ ਵਿੱਚ ਸਭ ਤੋਂ ਮੋਹਰੀ ਅਫ਼ਰੀਕੀ ਲੇਖਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। [2][3] ਅਤੇ ਉਸਦਾ ਮੁਕਾਬਲਾ ਸਲਮਾਨ ਰਸ਼ਦੀ ਅਤੇ ਗੈਬਰੀਅਲ ਗਾਰਸੀਆ ਮਾਰਕੇਜ਼ ਵਰਗੇ ਲੇਖਕਾਂ ਨਾਲ ਕੀਤਾ ਜਾਂਦਾ ਹੈ।[4] ਉਸਨੂੰ `ਦ ਫੈਮਿਸ਼ਡ ਰੋਡ ਲਈ ਸਾਲ 1991 ਦਾ ਮੈਨ ਬੁਕਰ ਇਨਾਮ ਮਿਲਿਆ। ਮੈਨ ਬੁਕਰ ਜਿੱਤਣ ਵਾਲਾ ਓਹ ਪਹਿਲਾ ਅਫ਼ਰੀਕੀ ਕਾਲਾ ਲੇਖਕ ਹੈ। ਬਿਨ ਓਕਰੀ ਨੇ ਨਾਵਲ ਦੇ ਨਾਲ ਨਾਲ ਕਹਾਣੀ, ਕਵਿਤਾ, ਲੇਖ ਆਦਿ ਵੀ ਲਿਖੇ ਹਨ। ਬਿਨ ਓਕਰੀ ਅੰਗਰੇਜੀ ਵਿੱਚ ਲਿਖਦੇ ਹਨ।
ਬਿਨ ਓਕਰੀ | |
---|---|
ਜਨਮ | ਮਿੰਨਾ, ਨਾਈਜੀਰੀਆ | 15 ਮਾਰਚ 1959
ਕਿੱਤਾ | ਲੇਖਕ |
ਸ਼ੈਲੀ | ਗਲਪ, ਲੇਖ, ਕਵਿਤਾ |
ਸਾਹਿਤਕ ਲਹਿਰ | ਉੱਤਰ-ਆਧੁਨਿਕਤਾਵਾਦ, ਉੱਤਰ-ਬਸਤੀਵਾਦ |
ਪ੍ਰਮੁੱਖ ਕੰਮ | 'ਦ ਫੈਮਿਸ਼ਡ ਰੋਡ, ਏ ਵੇਅ ਆਫ ਬੀਂਗ ਫਰੀ, ਸਟਾਰਬੁੱਕ, ਏ ਟਾਇਮ ਫ਼ੋਰ ਨਿਓ ਡ੍ਰੀਮਜ਼ |