ਬਿਲਕਿਸ ਦਾਦੀ ਇੱਕ 82 ਸਾਲਾ ਭਾਰਤੀ ਔਰਤ ਹੈ ਜੋ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਆਪਣੀ ਸਰਗਰਮੀ ਲਈ ਮਸ਼ਹੂਰ ਹੈ, ਇਹ ਐਕਟ ਭਾਰਤ ਦੀ ਸੰਸਦ ਦੁਆਰਾ 11 ਦਸੰਬਰ 2019 ਨੂੰ ਪਾਸ ਕੀਤਾ ਗਿਆ ਸੀ। [1] ਉਹ ਦਿੱਲੀ ਵਿਚ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ਵਿਚ ਸਭ ਤੋਂ ਅੱਗੇ ਸੀ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਸੀ.ਏ.ਏ. / ਐਨ.ਆਰ.ਸੀ. ਦੇ ਵਿਰੋਧੀ ਧਰਨੇ ਵਿਚ ਸੈਂਕੜੇ ਔਰਤਾਂ ਦੇ ਨਾਲ ਚੰਦੋਏ ਨਾਲ ਢਕੇ ਤੰਬੂ ਹੇਠ ਬੈਠੀ ਰਹੀ। [2] [3](ਇਹ ਬਿਲਕਿਸ ਬਾਨੋ ਨਹੀਂ ਜਿਸ ਦਾ ਨਾਂ ਗੁਜਰਾਤ ਦੰਗਿਆਂ ਦੇ ਪੀੜਤਾਂ ਵਿੱਚ ਆਉਂਦਾ ਹੈ)।

ਬਿਲਕਿਸ ਦਾਦੀ
ਲਈ ਪ੍ਰਸਿੱਧਧਰਨਾਕਾਰੀ ਸ਼ਾਹੀਨ ਬਾਗ਼

Livemint.com ਵਿਚ ਪ੍ਰਕਾਸ਼ਤ ਇਕ ਇੰਟਰਵਿਊ ਵਿਚ, ਉਸ ਨੇ ਕਿਹਾ ਕਿ ਇਹ ਇਕ ਬਹੁਲਵਾਦੀ ਭਾਰਤ ਦਾ ਵਿਚਾਰ ਹੈ ਜਿਸ ਵਿੱਚ ਉਹ ਅਤੇ ਉਸ ਦਾ ਮਰਹੂਮ ਪਤੀ ਵੱਡੇ ਹੋਏ। ਉਹ "ਸਾਰੀਆਂ ਮੁਸ਼ਕਲਾਂ ਦੇ ਬਾਵਜੂਦ" ਲੜ ਰਹੀ ਹੈ। [4]ਦਿੱਲੀ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪੁੱਜੀ ਬਿਲਕੀਸ ਦਾਦੀ ਨੂੰ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੇ ਸਿੰਘੂ ਬਾਰਡਰ ’ਤੇ ਅੱਗੇ ਜਾਣ ਤੋਂ ਰੋਕ ਦਿੱਤਾ।[5]

23 ਸਤੰਬਰ 2020 ਨੂੰ ਬਿਲਕਿਸ ਦਾਦੀ, ਟਾਈਮ ਮੈਗਜ਼ੀਨ ਨੇ ਆਈਕਾਨ ਸ਼੍ਰੇਣੀ ਵਿੱਚ 2020 ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਟਾਈਮ100 ਦੀ ਵਿੱਚ ਸ਼ਾਮਲ ਕੀਤੀ ਗਈ ਸੀ।[6] [7]ਲਕਿਸ

ਬਿਲਕਿਸ ਦਾਦੀ ਨੂੰ ਬੀਬੀਸੀ ਨੇ ਬੀਬੀਸੀ 100 ਵੂਮੈਨ 2020 ਦੀ ਸੂਚੀ ਵਿੱਚ ਵੀ ਸ਼ਾਮਿਲ ਕੀਤਾ ਗਿਆ।[8]

ਹਵਾਲੇ

ਸੋਧੋ
  1. "Shaheen Bagh 'dadi' Bilkis named in Time Magazine's list of 100 Most Influential People". India Today. Archived from the original on 2020-09-23. Retrieved 2020-09-23.
  2. "'Modi is afraid': women take lead in India's citizenship protests". theguardian.com. Archived from the original on 2020-01-22. Retrieved 2020-09-23.
  3. Masih, Niha. "India's first-time protesters: Mothers and grandmothers stage weeks-long sit-in against citizenship law". Washington Post. Archived from the original on 2020-06-18. Retrieved 2020-09-24.
  4. "The old guard: meet the elderly protesters of Zakir Nagar and Shaheen Bagh". livemint.com. Archived from the original on 2020-01-13. Retrieved 2020-09-23.
  5. Service, Tribune News. "ਬਿਲਕੀਸ ਦਾਦੀ ਸਿੰਘੂ ਬਾਰਡਰ ਤੋਂ ਮੋੜੀ". Tribuneindia News Service. Retrieved 2020-12-04.
  6. "ਦਾਦੀ ਬਿਲਕਿਸ ਦੀਆਂ ਦੁਨੀਆ ਭਰ 'ਚ ਧੁੰਮਾਂ". nawanzamana.in (in ਅੰਗਰੇਜ਼ੀ). Retrieved 2020-11-24.[permanent dead link]
  7. "Bilkis Is on the 2020 TIME 100 List". TIME. Archived from the original on 2020-09-23. Retrieved 2020-09-23.
  8. "BBC 100 Women 2020: Who is on the list this year?". BBC News (in ਅੰਗਰੇਜ਼ੀ (ਬਰਤਾਨਵੀ)). 2020-11-23. Retrieved 2020-11-24.