ਬਿਸਵਾਸ ਸਾਹਿਬ ਲਈ ਇੱਕ ਘਰ
ਬਿਸਵਾਸ ਸਾਹਿਬ ਲਈ ਇੱਕ ਘਰ (ਅੰਗਰੇਜ਼ੀ: A House for Mr Biswas) ਵੀ ਐਸ ਨੈਪਾਲ ਦੁਆਰਾ ਲਿਖਿਆ 1961 ਦਾ ਇੱਕ ਅੰਗਰੇਜ਼ੀ ਨਾਵਲ ਹੈ। ਇਹ ਦੁਨੀਆਂਭਰ ਵਿੱਚ ਮਸ਼ਹੂਰ ਹੋਣ ਵਾਲੀ ਨੈਪੌਲ ਦੀ ਪਹਿਲੀ ਰਚਨਾ ਹੈ। ਇਹ ਮੋਹਨ ਬਿਸਵਾਸ ਨਾਂ ਦੇ ਇੱਕ ਭਾਰਤੀ-ਤਰਿਨੀਦਾਦੀ ਵਿਅਕਤੀ ਦੀ ਦਸਤਾਨ ਹੈ ਜੋ ਸਦਾ ਸਫ਼ਲਤਾ ਦੇ ਪਿੱਛੇ ਭੱਜਦਾ ਰਹਿੰਦਾ ਹੈ ਅਤੇ ਅਕਸਰ ਹਾਰਦਾ ਹੀ ਹੈ। ਇਹ ਤੁਲਸੀ ਪਰਿਵਾਰ ਦੀ ਇੱਕ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ ਪਰ ਆਖ਼ਰ ਵਿੱਚ ਉਹਨਾਂ ਦੁਆਰਾ ਹੀ ਇਸ ਉੱਤੇ ਰੁਹਬ ਪਾਇਆ ਜਾਂਦਾ ਹੈ। ਆਖ਼ਰ ਮੋਹਨ ਬਿਸਵਾਸ ਇੱਕ ਖ਼ਰੀਦਣ ਦਾ ਸੁਪਨਾ ਲੈਂਦਾ ਹੈ। ਇਸ ਰਚਨਾ ਲਈ ਪ੍ਰੇਰਣਾ ਨੈਪੌਲ ਨੇ ਆਪਣੇ ਪਿਤਾ ਤੋਂ ਲਈ।[2][3]
ਤਸਵੀਰ:HouseForMrBiswas.jpg | |
ਲੇਖਕ | ਵੀ ਐਸ ਨੈਪਾਲ |
---|---|
ਦੇਸ਼ | ਸੰਯੁਕਤ ਬਾਦਸ਼ਾਹੀ |
ਭਾਸ਼ਾ | ਅੰਗਰੇਜ਼ੀ |
ਵਿਧਾ | ਸਮਕਾਲੀ ਗਲਪ |
ਪ੍ਰਕਾਸ਼ਕ | ਆਂਦਰੇ ਡੋਇਚ |
ਪ੍ਰਕਾਸ਼ਨ ਦੀ ਮਿਤੀ | 1961 |
ਮੀਡੀਆ ਕਿਸਮ | ਪ੍ਰਿੰਟ |
1998 ਵਿੱਚ ਮਾਡਰਨ ਲਾਈਬ੍ਰੇਰੀ ਦੁਆਰਾ ਦਿੱਤੀ ਗਈ 20ਵੀਂ ਸਦੀ ਦੇ 100 ਸਰਵੋਤਮ ਅੰਗਰੇਜ਼ੀ ਨਾਵਲਾਂ ਦੀ ਸੂਚੀ ਵਿੱਚ "ਅ ਹਾਊਸ ਫ਼ੋਰ ਮਿਸਟਰ ਬਿਸਵਾਸ ਨੂੰ 72ਵੇਂ ਨੰਬਰ ਉੱਤੇ ਰੱਖਿਆ ਗਿਆ।ਟਾਈਮ ਰਸਾਲੇ ਨੇ 1923 ਤੋਂ 2005 ਤੱਕ ਦੇ 100 ਸਭ ਤੋਂ ਵਧੀਆ ਅੰਗਰੇਜ਼ੀ ਨਾਵਲਾਂ ਦੀ ਸੂਚੀ ਵਿੱਚ ਇਸਨੂੰ ਨਾਵਲ ਨੂੰ ਵੀ ਸ਼ਾਮਲ ਕੀਤਾ।