ਬਿਹਾਰੀ ਲਾਲ ਵਰਮਾ

ਬਿਹਾਰੀ ਲਾਲ ਵਰਮਾ ਪਿੰਡ ਪੋਸੀ, ਜ਼ਿਲ੍ਹਾ ਹੁਸ਼ਿਆਰਪੁਰ, ਹਿੰਦੂ ਸੁਧਾਰਕ ਦਇਆਨੰਦ-ਵੀਰਨਾਕੁਲਰ ਹਾਈ ਸਕੂਲ ਹੁਸ਼ਿਆਰਪੁਰ ਤੋਂ ੧੯੦੩ ਦਾ ਪੜਿ੍ਆ ਹੋਇਆ ਸੀ। ਪੜ੍ਹਾਈ ਖਤਮ ਕਰਨ ਤੋਂ ਬਾਦ ਉਹ ਫਿਜੀ ਚਲਾ ਗਿਆ ਜਿੱਥੇ ਉਹ ਪੁਲੀਸ ਫੋਰਸ

ਸੁਆਵਾ 'ਚ ਕੰਮ ਕਰਦਾ ਰਿਹਾ। ਚਾਰ ਸਾਲਾਂ ਬਾਦ ਉਹ ਐੱਸ.ਐੱਸ.ਮੌਟੀਂਜਲ ਰਾਹੀਂ ਵੈਨਕੂਵਰ ਪਹੁੰਚਿਆ, ਉਹ ਉਨ੍ਹਾਂ ਯਾਤਰੀਆਂ ਚੌਂ ਇੱਕ ਸੀ ਜੋ ਕੋਰਟ ਦੇ ਲਗਾਤਾਰ ਮਾਰਗ ਰੂਲ ਦੇ ਵਿਰੋਧ ਕਰਕੇ ਉਤਰੇ ਸਨ।

ਅਗਲੇ ਚਾਰ ਸਾਲਾਂ ਦੌਰਾਨ ਉਹ ਵੈੱਸਟ ਕੋਰਟ ਕਨੇਡਾ ਅਤੇ ਯੂ.ਐੱਸ 'ਚ ਇਧਰ-ਉਧਰ ਘੁੰਮਦਾ ਰਿਹਾ, ਇੱਕ ਸਾਲ ਵਾਸ਼ਿੰਗਟਨ ਯੂਨੀਵਰਸਿਟੀ ਸਿਆਟਲ 'ਚ ਪੜਿਆ, ਛੇ ਮਹੀਨੇ ਔਕਲੈਂਡ ਪੌਲੀਟੈਕਨਿਕ ਕਾਲਜ 'ਚ ਪੜਿਆ। ੧੯੧੧ ਵਿੱਚ ਵਾਪਸ ਕਨੇਡਾ ਆਕੇ ਮੈਕਗਲ਼ ਯੂਨੀਵਰਸਿਟੀ ਤੋਂ ਸਾਇੰਸ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਉਹ ਪੋਰਟਲੈਂਡ ਨੇੜੇ ਔਰੇਗਨ 'ਚ ਆਰੇ ਤੇ ਕੰਮ ਕਰਦਾ ਰਿਹਾ। ਕੈਲੀਫੋਰਨੀਆਂ 'ਚ ਰਹੰਦੇ ਉਸਨੇ ਗ਼ਦਰ ਪਾਰਟੀ ਦੇ ਲੀਡਰ ਹਰਦਿਆਲ ਨਾਲ ਵਖ਼ਤ ਗੁਜ਼ਾਰਿਆ, ਅਤੇ ਉਹ ਵੈਨਕੂਵਰ ਦੇ ਮੁਖ ਕ੍ਰਿਆਵਾਦੀਆ ਨੂੰ ਜਾਣਦਾ ਸੀ। ੧੯੧੩ ਨੂੰ ਉਹ 'ਇੰਪਰੈੱਸ ਇੰਡੀਆ' ਰਾਹੀਂ ਹਾਂਗਕਾਂਗ ਚਲਾ ਗਿਆ ਜਿੱਥੇ ਉਸਨੇ ਪੰਜਾਬੀ ਇੰਮੀਗ੍ਰੇਨਟਜ਼ ਨੂੰ ਚਾਰਟਰ ਬੋਟ ਰਾਹੀਂ ਕਨੇਡਾ ਲਿਆਉਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਉਸਨੇ ਵੈਨਕੂਵਰ ਰਹਿੰਦੇ ਕ੍ਰਿਆਵਾਦੀ ਨਾਲ ਸੰਪਰਕ ਕੀਤਾ ਅਤੇ ਉਸਦੀ ਇਸ ਉਪਰਾਲੇ ਨੇ ਗੁਰਦਿੱਤ ਸਿੰਘ ਦੇ ਕਾਮਾਗਾਟਾ-ਮਾਰੂ ਚਾਰਟਰ ਦੇ ਫੈਸਲੇ ਨੂੰ ਸੇਧ ਦਿੱਤੀ। ਜਿਸ ਸਮੇਂ ਕਾਮਾਗਾਟਾ-ਮਾਰੂ ਪਾਣੀ 'ਚ ਉਤਰਿਆ ਤਦ ਤੱਕ ਉਹ ਇੰਡੀਆ ਮੁੜ ਆਇਆ।

ਸ੍ਰੋਤ: ਸ੍ਰਟਗਲ ਫੌਰ ਫ੍ਰਈ ਹਿੰਦੌਸਤਾਨ: ਗ਼ਦਰ ਡਾਇ੍ਰਟੈਕਟਰੀ,ਪੰਜਾਬ ਸੈਕਸ਼ਨ, 1915[ਛਪਿਆ- ਮਹਿਰੌਲੀ,ਨਵੀਂ ਦਿੱਲੀ: ਗੋਬਿੰਦ ਸਦਨ ਇੰਸੀਟਿਊਟ ਫੌਰ ਅਡਵਾਂਸਡ ਸਟੱਡੀਜ਼ ਇਨ ਕੰਪ੍ਰੀਟੈਟਵ ਰੀਲੀਜ਼ਨ, ]ਲਾਇਬ੍ਰੇਰੀ ਐਂਡ ਆਰਚੀਵਜ਼ ਕਨੇਡਾ, ਗਵਰਨਰ ਜਨਰਲ'ਜ਼ ਫਾਈਲ'ਜ਼, ਆਰ ਜ਼ੀ ੭ ਜ਼ੀ੨੧, ਭਾਗ ੨੦੦, ਫਾਈਲ ੩੩੨, ਭਾਗ ੨[ਬੀ], ਐੱਲ.ਡਬਲਯੂ.ਕਰੀਪਨ-ਟਾਮੀਜ਼ ਆਫ ਲੰਡਨ,੩੦ ਮਾਰਚ ੧੯੦੮, ਜਸਵੰਤ ਸਿੰਘ, ਗੁਰਦਿੱਤ ਸਿੰਘ: ਕਾਮਾਗਾਟਾ-ਮਾਰੂ [ਜਲੰਧਰ: ਨਿਊ ਬੁਕ ਕੰਪਨੀ,੧੯੬੫]

ਹਵਾਲੇ

ਸੋਧੋ