ਬਿੰਦੀਆ ਰਾਣਾ
ਬਿੰਦੀਆ ਰਾਣਾ ਇੱਕ ਪਾਕਿਸਤਾਨੀ ਟਰਾਂਸਜੈਂਡਰ ਕਾਰਕੁੰਨ ਹੈ। ਉਹ ਖਵਾਜਾ ਸਾਰਾ ਭਾਈਚਾਰੇ ਦੀ ਮੈਂਬਰ ਹੈ ਅਤੇ ਪਾਕਿਸਤਾਨ ਵਿੱਚ ਹੈੱਡਕੁਆਰਟਰ ਵਾਲੇ ਜੈਂਡਰ ਇੰਟਰਐਕਟਿਵ ਅਲਾਇੰਸ ਦੀ ਸੰਸਥਾਪਕ ਅਤੇ ਪ੍ਰਧਾਨ ਹੈ। ਰਾਣਾ ਨੇ ਕਰਾਚੀ ਵਿੱਚ ਸੂਬਾਈ ਅਸੈਂਬਲੀ ਦੀ ਸੀਟ ਲਈ ਚੋਣ ਲੜੀ ਸੀ, ਪਰ ਚੋਣ ਹਾਰ ਗਈ।
ਮੁੱਢਲਾ ਜੀਵਨ
ਸੋਧੋਰਾਣਾ ਦਾ ਜਨਮ 12 ਭੈਣ-ਭਰਾ ਵਾਲੇ ਪਰਿਵਾਰ ਵਿੱਚ ਹੋਇਆ ਸੀ। ਕਿਸ਼ੋਰ ਉਮਰ ਵਿੱਚ, ਉਸਨੇ ਡੇਰੇ ਵਿੱਚ ਕਾਫ਼ੀ ਸਮਾਂ ਬਿਤਾਇਆ, ਇਹ ਇੱਕ ਅਜਿਹੀ ਜਗ੍ਹਾ ਹੁੰਦੀ ਹੈ, ਜਿੱਥੇ ਟਰਾਂਸ ਵਿਅਕਤੀ ਰਹਿੰਦੇ ਹਨ। ਆਪਣੇ ਪਿਤਾ ਦੀ ਮਦਦ ਨਾਲ, ਬਿੰਦੀਆ ਨੇ 15 ਸਾਲ ਦੀ ਉਮਰ ਵਿੱਚ ਕਰਾਚੀ ਵਿੱਚ ਇੱਕ ਅਪਾਰਟਮੈਂਟ ਕਿਰਾਏ 'ਤੇ ਲਿਆ। ਹਾਲਾਂਕਿ ਪਹਿਲਾਂ ਉਸਦਾ ਪਰਿਵਾਰ ਉਸਦੀ ਮਦਦ ਕਰਨ ਤੋਂ ਝਿਜਕਦਾ ਸੀ, ਪਰ ਹੋਲੀ ਹੋਲੀ ਉਹ ਉਸਦਾ ਸਮਰਥਨ ਕਰਨ ਲਈ ਅੱਗੇ ਆਇਆ।[1]
ਸਰਗਰਮੀ
ਸੋਧੋਰਾਣਾ ਜੈਂਡਰ ਇੰਟਰਐਕਟਿਵ ਅਲਾਇੰਸ (ਜੀ.ਆਈ.ਏ.) ਦੀ ਸੰਸਥਾਪਕ ਅਤੇ ਪ੍ਰਧਾਨ ਹੈ। ਹੋਰ ਕਾਰਜਕਾਰੀ ਮੈਂਬਰਾਂ ਵਿੱਚ ਰਿਫ਼ੀ ਖਾਨ, ਰਿਮਸ਼ਾ ਅਤੇ ਸਾਰਾ ਗਿੱਲ ਸ਼ਾਮਲ ਹਨ।[2][3] ਜੀ.ਆਈ.ਏ. ਨੇ ਆਪਣੇ ਟਰਾਂਸ ਮੈਂਬਰਾਂ ਨੂੰ ਆਈ.ਡੀ. ਕਾਰਡਾਂ ਦਾ ਲਾਭ ਲੈਣ ਵਿੱਚ ਸਹਾਇਤਾ ਕੀਤੀ ਹੈ। ਰਾਣਾ ਪਾਕਿਸਤਾਨ ਦੇ ਸਿੰਧ ਹਾਈ ਕੋਰਟ ਵਿੱਚ ਟ੍ਰਾਂਸ ਰਾਈਟਸ ਲਈ ਪਟੀਸ਼ਨਰ ਹੈ। ਉਹ ਪਾਕਿਸਤਾਨ ਵਿੱਚ ਖਵਾਜਾ ਸੀਰਾ ਭਾਈਚਾਰੇ ਦੇ ਮੁੱਖ ਨੁਮਾਇੰਦਿਆਂ ਵਿੱਚੋਂ ਇੱਕ ਹੈ।[2][4]
2013 ਵਿੱਚ ਬਿੰਦੀਆ ਨੇ ਕਰਾਚੀ ਵਿੱਚ ਚੋਣ ਲੜੀ, ਜਿਸ ਤੋਂ ਬਾਅਦ ਉਸ ਨੂੰ ਕਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਸੂਬਾਈ ਅਸੈਂਬਲੀ ਦੀ ਸੀਟ ਲਈ ਇੱਕ ਕੋਸ਼ਿਸ਼ ਸੀ। ਉਸਦੀ ਲਿੰਗ ਪਛਾਣ ਨੇ ਉਸਦੀ ਚੋਣ ਲੜਨ ਦੀ ਯੋਗਤਾ ਵਿੱਚ ਰੁਕਾਵਟਾਂ ਪੈਦਾ ਕੀਤੀਆਂ, ਜਿਸ ਵਿੱਚ ਉਸਨੂੰ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਰਨਾ ਪਿਆ। ਉਹ ਚੋਣਾਂ ਵਿੱਚ ਸੀਟ ਹਾਸਲ ਕਰਨ ਵਿੱਚ ਅਸਮਰੱਥ ਰਹੀ।[5][6][7]
ਉਸਦੇ ਭਾਈਚਾਰੇ ਵਿੱਚ ਰਾਣਾ ਨੂੰ ਇੱਕ ਗੁਰੂ ਮੰਨਿਆ ਜਾਂਦਾ ਹੈ ਅਤੇ ਉਸਦੇ 50 ਤੋਂ ਵੱਧ ਅਪ੍ਰੈਂਟਿਸ ਜਾਂ ਚੇਲੇ ਹਨ।[8] ਉਸਨੇ ਪਾਕਿਸਤਾਨੀ ਜਨਗਣਨਾ ਵਿੱਚ ਟ੍ਰਾਂਸ ਲੋਕਾਂ ਦੀ ਨੁਮਾਇੰਦਗੀ ਨੂੰ ਕਿਹਾ ਹੈ।[9] ਰਾਣਾ ਹੈਲਥਕੇਅਰ ਦੀ ਵਕੀਲ ਹੈ ਅਤੇ ਟ੍ਰਾਂਸ ਲੋਕਾਂ 'ਤੇ ਹੋਣ ਵਾਲੀ ਜਿਨਸੀ ਹਿੰਸਾ ਦੇ ਖਿਲਾਫ਼ ਹੈ। ਉਸਨੇ ਅੰਦਰੂਨੀ ਸਿੰਧ ਅਤੇ ਬਲੋਚਿਸਤਾਨ ਵਿੱਚ ਔਰਤਾਂ ਅਤੇ ਬੱਚਿਆਂ ਲਈ ਮੁਫਤ ਮੈਡੀਕਲ ਕੈਂਪ ਲਗਾਉਣ ਵਿੱਚ ਸਹਾਇਤਾ ਕੀਤੀ ਹੈ।[7]
2015 ਵਿੱਚ ਰਾਣਾ ਸਥਾਨਕ ਸਰਕਾਰ ਦੀਆਂ ਚੋਣਾਂ ਲਈ ਟਰਾਂਸਪਰਸਨਜ਼ ਲਈ ਪੋਲਿੰਗ ਬੂਥਾਂ ਦੀ ਘਾਟ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਨਤੀਜੇ ਵਜੋਂ ਟਰਾਂਸ ਭਾਈਚਾਰੇ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ।[10]
ਹਵਾਲੇ
ਸੋਧੋ- ↑ "How Abdul Aziz became Bindiya Rana - Samaa TV". www.samaa.tv (in ਅੰਗਰੇਜ਼ੀ (ਅਮਰੀਕੀ)). Retrieved 2018-04-21.
- ↑ 2.0 2.1 "Executive Committee". Gender Interactive Alliance Pakistan (in ਅੰਗਰੇਜ਼ੀ (ਅਮਰੀਕੀ)). 2010-04-26. Retrieved 2018-04-21.
- ↑ Newspaper, From the (2010-12-15). "Gender column added to CNIC forms for transvestites, SHC told". DAWN.COM (in ਅੰਗਰੇਜ਼ੀ). Retrieved 2021-10-12.
- ↑ "'I don't want people to mock you—I want people to look up to you'". Pulitzer Center (in ਅੰਗਰੇਜ਼ੀ). 2017-09-01. Retrieved 2018-04-21.
- ↑ Reuters (2013-05-09). "Bindia Rana, Pakistan's First Transgender Candidate". Huffington Post (in ਅੰਗਰੇਜ਼ੀ (ਅਮਰੀਕੀ)). Retrieved 2018-04-21.
{{cite news}}
:|last=
has generic name (help) - ↑ "Transgenders are not running in the elections for your entertainment!" (in ਅੰਗਰੇਜ਼ੀ (ਅਮਰੀਕੀ)). Retrieved 2018-04-21.
- ↑ 7.0 7.1 "Interview: Pakistani Transgender Activist Looks to 'New Dawn' of Rights, Dignity". Asia Society (in ਅੰਗਰੇਜ਼ੀ). Retrieved 2018-04-21.
- ↑ "Pakistan's traditional third gender isn't happy with the trans movement". WGBH News (in ਅੰਗਰੇਜ਼ੀ). 2017-07-29. Archived from the original on 2018-04-21. Retrieved 2018-04-21.
- ↑ "Why was the transgender community undercounted?". www.geo.tv (in ਅੰਗਰੇਜ਼ੀ (ਅਮਰੀਕੀ)). Retrieved 2018-04-21.
- ↑ "Transgender community decides to boycott LG polls | Pakistan Gender News". www.pakistangendernews.org (in ਅੰਗਰੇਜ਼ੀ (ਅਮਰੀਕੀ)). 4 December 2015. Archived from the original on 2018-04-21. Retrieved 2018-04-21.
{{cite web}}
: Unknown parameter|dead-url=
ignored (|url-status=
suggested) (help)