ਬੀਜਿੰਗ
ਚੀਨ ਦੇਸ਼ ਦੀ ਰਾਜਧਾਨੀ
(ਬੀਜੀਂਗ ਤੋਂ ਮੋੜਿਆ ਗਿਆ)
ਬੀਜਿੰਗ (北京/悲京) ਜਾਂ ਭੇਇਝਿਙ (ਪੇਇਚਿਙ) ਚੀਨ ਵਿਚਲਾ ਇੱਕ ਸ਼ਹਿਰ ਹੈ ਅਤੇ ਚੀਨ ਦੀ ਰਾਜਧਾਨੀ ਹੈ। ਇਹ ਚੀਨ ਦੀਆ ਉਹਨਾਂ ਚਾਰ ਨਗਰਪਾਲਿਕਾਵਾਂ ਵਿੱਚੋਂ ਇੱਕ ਹੈ ਜਿਹਨਾਂ ਨੂੰ ਚੀਨ ਨੇ ਪ੍ਰਾਂਤਾ ਦੇ ਬਰਾਬਰ ਦਾ ਦਰਜਾ ਦਿੱਤਾ ਹੋਇਆ ਹੈ। ਇਹ ਸ਼ੰਘਾਈ ਦੇ ਬਾਅਦ ਚੀਨ ਦਾ ਦੂਸਰਾ ਬੜਾ ਸ਼ਹਿਰ ਹੈ ਅਤੇ ਦੁਨੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।