ਬੀਨਾ ਅਗਰਵਾਲ

(ਬੀਨਾ ਅੱਗਰਵਾਲ ਤੋਂ ਮੋੜਿਆ ਗਿਆ)

ਬੀਨਾ ਅਗਰਵਾਲ, ਇੱਕ ਦਿੱਲੀ  ਯੂਨੀਵਰਸਿਟੀ ਦੀ ਆਰਥਿਕ ਵਿਕਾਸ ਸੰਸਥਾ ਵਿੱਚ ਇਨਾਮ ਜੇਤੂ ਵਿਕਾਸਸ਼ੀਲ  ਅਰਥਸਾਸ਼ਤਰੀ, ਅਰਥਸਾਸ਼ਤਰ ਦੀ ਡਾਇਰੈਕਟਰ ਅਤੇ ਪ੍ਰੋਫੇਸਰ ਰਹੀ ਹੈ। ਉਸ ਨੇ ਜ਼ਮੀਨ, ਰੋਜ਼ੀ ਅਤੇ ਸੰਪਤੀ ਦੇ ਹੱਕਾਂ, ਵਾਤਾਵਰਣ ਅਤੇ ਵਿਕਾਸ, ਲਿੰਗ ਦੀ ਰਾਜਨੀਤਕ ਆਰਥਿਕਤਾ, ਗਰੀਬੀ ਅਤੇ ਅਸਮਾਨਤਾ, ਕਨੂੰਨੀ ਤਬਦੀਲੀ, ਖੇਤੀਬਾੜੀ ਅਤੇ ਤਕਨੀਤੀ ਤਬਦੀਲੀ ਬਾਰੇ ਖ਼ੂਬ ਲਿਖਿਆ ਹੈ। ਉਸ ਦੀ ਇਨਾਮ ਜੇਤੂ ਕਿਤਾਬ “ਏ ਫੀਲਡ ਆਫ਼ ਵਨਸ ਓਨ: ਜੈਂਡਰ ਐਂਡ ਲੈਂਡ ਰਾਇਟਸ ਇਨ ਸਾਊਥ ਏਸ਼ੀਆ” ਹੈ, ਜਿਸਨੇ ਜ਼ਮੀਨ ਅਤੇ ਸੰਪਤੀ ਸੰਬੰਧੀ ਔਰਤਾਂ ਦੇ ਹੱਕਾਂ ਨੂੰ ਪ੍ਰੋਮੋਟ ਕਰਨ ਵਿੱਚ ਸਰਕਾਰਾਂ, ਐਨ.ਜੀ.ਓਜ਼, ਅਤੇ ਅੰਤਰਰਾਸ਼ਟਰੀ ਏਜੰਸੀਆਂ ਤੇ ਤਕੜਾ ਅਸਰ ਪਾਇਆ ਹੈ। ਇਸ ਕੰਮ ਨੇ ਲਾਤੀਨੀ ਅਮਰੀਕਾ ਵਿੱਚ ਅਤੇ ਗਲੋਬਲ ਤੌਰ 'ਤੇ ਵੀ ਖੋਜ ਨੂੰ ਪ੍ਰੇਰਿਤ ਕੀਤਾ ਹੈ।[2]

ਬੀਨਾ ਅਗਰਵਾਲ
ਬੀਨਾ ਅਗਰਵਾਲ ਭਾਰਤ 'ਤੇ ਵਿਸ਼ਵ ਆਰਥਿਕ ਮੰਚ 'ਤੇ 2012
ਕੌਮੀਅਤਭਾਰਤੀ
ਖੇਤਰਲਿੰਗ ਸਮਾਨਤਾ, ਸੌਦੇਬਾਜ਼ ਪਹੁੰਚ, ਸਹਿਕਾਰੀ ਟਕਰਾਓ[1]
ਅਲਮਾ ਮਾਤਰਕੈਮਬ੍ਰਿਜ ਯੂਨੀਵਰਸਿਟੀ
ਦਿੱਲੀ ਯੂਨੀਵਰਸਿਟੀ
ਇਨਾਮAnanda Kentish Coomaraswamy Book Prize 1996, Edgar Graham Book Prize 1996, The K. H. Batheja Award 1995–96, Leontief Prize 2010

ਪਿਛੋਕੜ

ਸੋਧੋ

ਬੀਨਾ ਅਗਰਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਦਿੱਲੀ ਸਕੂਲ ਆਫ ਇਕਨਾਮਿਕਸ ਤੋਂ ਇਕਨਾਮਿਕਸ, ਵਿੱਚ ਡਾਕਟਰੇਟ ਕੀਤੀ ਹੈ। ਉਸ ਦਾ ਖੋਜ ਪ੍ਰਬੰਧ ਭਾਰਤੀ ਖੇਤੀਬਾੜੀ ਵਿੱਚ ਮੇਕੇਨਾਇਜੇਸ਼ਨ : ਇੱਕ ਇਕਾਨੋਮੀਟਰਿਕ ਵਿਸ਼ਲੇਸ਼ਣ ਸੀ। ਪਹਿਲਾਂ ਉਸ ਨੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਬੀਏ ਅਤੇ ਐਮਏ ਕੀਤੀ ਸੀ। ਉਸ ਦੇ ਯੂਨੀਵਰਸਿਟੀ ਅਹੁਦਿਆਂ ਵਿੱਚ ਪ੍ਰਿੰਸਟਨ, ਹਾਰਵਰਡ, ਮਿਸ਼ੀਗਨ, ਮਿਨੀਸੋਟਾ, ਅਤੇ ਨਿਊਯਾਰਕ ਯੂਨੀਵਰਸਿਟੀ ਦੀਆਂ ਪੋਸਟਾਂ ਸ਼ਾਮਲ ਹਨ। ਹਾਰਵਰਡ ਤੇ ਉਹ ਪਹਿਲੀ ਦਾਨੀਏਲ ਇੰਗਾਲ਼ਸ ਵਿਜ਼ਟਿੰਗ ਪ੍ਰੋਫੈਸਰ ਸੀ।[3]ਅਗਰਵਾਲ ਈਕੋਲੌਜਿਕਲ ਇਕਨਾਮਿਕਸ ਲਈ ਇੰਟਰਨੈਸ਼ਨਲ ਸੁਸਾਇਟੀ ਦੀ ਪ੍ਰਧਾਨ, [4] ਇੰਟਰਨੈਸ਼ਨਲ ਇਕਨਾਮਿਕ ਐਸੋਸੀਏਸ਼ਨ ਦੀ ਉਪ-ਪ੍ਰਧਾਨ, ਨਾਰੀਵਾਦੀ ਇਕਨਾਮਿਕਸ ਲਈ ਇੰਟਰਨੈਸ਼ਨਲ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹੀ ਹੈ।ਗਲੋਬਲ ਵਿਕਾਸ ਨੈੱਟਵਰਕ ਦੇ ਬੋਰਡ ਤੇ ਅਤੇ ਨੋਬਲ ਪੁਰਸਕਾਰ ਜੇਤੂ ਜੋਸਿਫ ਸਟਾਈਲਿਜ਼ ਦੀ ਪ੍ਰਧਾਨਗੀ ਵਾਲੇ ਆਰਥਿਕ ਕਾਰਗੁਜ਼ਾਰੀ ਅਤੇ ਸਮਾਜਿਕ ਤਰੱਕੀ ਦੇ ਮਾਪ ਲਈ ਕਮਿਸ਼ਨ ਦੇ ਇੱਕੀ ਮੈਂਬਰਾਂ ਵਿੱਚ ਸੀ।[5] ਉਸ ਨੇ ਵਿਕਾਸ ਨੀਤੀ ਲਈ ਸੰਯੁਕਤ ਰਾਸ਼ਟਰ ਕਮੇਟੀ (ਨਿਊਯਾਰਕ) ਅਤੇ UNRISD (ਜਿਨੀਵਾ) ਵਿਖੇ ਵੀ ਸੇਵਾ ਕੀਤੀ ਹੈ। ਉਸ ਕੋਲ ਨੀਦਰਲੈਂਡ ਵਿਚ ਸੋਸ਼ਲ ਸਟੱਡੀਜ਼ ਦੇ ਇੰਸਟੀਚਿਊਟ ਅਤੇ ਬੈਲਜੀਅਮ ਵਿਚ ਆਨਟਵੇਰਪ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਦੀਆਂ ਡਿਗਰੀਆਂ ਵੀ ਹਨ।

References

ਸੋਧੋ
  1. "Enotes page on Bina Agarwal"[ਮੁਰਦਾ ਕੜੀ]
  2. "Notes on contributors". Feminist Economics, special issue on the work of Amartya Sen. 9 (2–3). Taylor and Francis: 333–335. 2003. doi:10.1080/1354570032000114554. {{cite journal}}: Invalid |ref=harv (help); More than one of |DOI= and |doi= specified (help)CS1 maint: postscript (link)
  3. "Bina Agarwal". World Resources Forum. Archived from the original on 7 ਅਕਤੂਬਰ 2015. Retrieved 5 October 2015. {{cite web}}: Unknown parameter |dead-url= ignored (|url-status= suggested) (help)
  4. "Board Members". International Association for Feminist Economics. Archived from the original on 14 ਮਈ 2019. Retrieved 5 October 2015.
  5. Stiglitz, Joseph; Sen, Amartya; Fitoussi, Jean-Paul. "Report by the Commission on the Measurement of Economic Performance and Social Progress" (PDF). Retrieved 5 October 2015.