ਬੀਨਾ ਬੈਨਰਜੀ
ਭਾਰਤੀ ਅਦਾਕਾਰਾ
ਬੀਨਾ ਬੈਨਰਜੀ ਨੂੰ ਵੀਨਾ ਜਾਂ ਬੀਨਾ ਵਜੋਂ ਜਾਣਿਆ ਜਾਂਦਾ ਹੈ। ਉਹ ਬੰਗਾਲੀ ਅਤੇ ਹਿੰਦੀ ਫਿਲਮਾਂ ਅਤੇ ਟੈਲੀਵਿਜ਼ਨ ਵਿੱਚ ਇੱਕ ਭਾਰਤੀ ਅਭਿਨੇਤਰੀ ਹੈ।
Beena Banerjee | |
---|---|
ਜਨਮ | ਫਰਵਰੀ 19, 1943 |
ਹੋਰ ਨਾਮ | Bina, Beena |
ਪੇਸ਼ਾ | actor |
ਸਰਗਰਮੀ ਦੇ ਸਾਲ | 1977-present |
ਜੀਵਨ ਸਾਥੀ | Ajay Biswas |
Parent | Pradeep Kumar |
ਪਰਿਵਾਰ
ਸੋਧੋਬੀਨਾ ਬੈਨਰਜੀ ਦਾ ਜਨਮ ਸਮੇਂ ਨਾਂ ਬਿਨਾ ਬਾਤਬਾਲ ਸੀ ਅਤੇ ਉਹ ਫ਼ਿਲਮ ਅਭਿਨੇਤਾ ਪ੍ਰਦੀਪ ਕੁਮਾਰ (ਮੂਲ ਰੂਪ ਵਿੱਚ ਪ੍ਰਦੀਪ ਬਾਤਬਾਲ, ਪ੍ਰਦੀਪ ਬੈਂਨਰਜੀ) ਦੀ ਧੀ ਸੀ। ਉਹ ਫ਼ਿਲਮ ਡਾਇਰੈਕਟਰ ਅਤੇ ਅਭਿਨੇਤਾ ਅਜੋਈ ਬਿਸਵਾਸ ਨਾਲ ਵਿਆਹੀ ਹੋਈ ਸੀ ਪਰ ਉਹ ਅਲੱਗ ਹੋ ਗਏ। ਉਸ ਦਾ ਇੱਕ ਪੁੱਤਰ ਸਿਧਾਰਥ ਬੈਨਰਜੀ ਹੈ ਜਿਸਨੇ ਸਾਜਿਦ ਖ਼ਾਨ ਦੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਦੋ ਫਿਲਮਾਂ ਹਾਊਸਫੁੱਲ 2 ਅਤੇ ਹਿੰਮਤਵਾਲਾ ਵਿੱਚ ਕੰਮ ਕੀਤਾ ਹੈ। ਬੈਨਰਜੀ ਦੀਆਂ ਦੋ ਭੈਣਾਂ (ਰੀਨਾ ਅਤੇ ਮੀਨਾ) ਅਤੇ ਇੱਕ ਭਰਾ ਲਾਲ ਦੇਵੀ ਪ੍ਰਸਾਦ ਹੈ।