ਬੀਰੂਬਾਲਾ ਰਾਭਾ, ਅਸਮ ਦੀ ਇੱਕ ਸਮਾਜਸੇਵੀ ਕਾਰਜਕਰਤਾ ਹੈ ਜਿਸਨੇ "ਬੀਰੂਬਾਲਾ ਮਿਸ਼ਨ" ਚਲਾਇਆ। ਬੀਰੂਬਾਲਾ ਦੀ ਲੜਾਈ ਅਜਿਹੀ ਕੁਰੀਤੀ ਖ਼ਿਲਾਫ਼ ਕੰਮ ਕਰਦੀ ਹੈ ਜਿਸ ਵਿੱਚ ਔਰਤਾਂ ਨੂੰ ਡੈਣ ਜਾਂ ਚੁੜੇਲ ਸਮਝ ਕੇ ਮਾਰ ਦਿੱਤਾ ਜਾਂਦਾ ਹੈ।[1]

ਨਿੱਜੀ ਜੀਵਨ ਸੋਧੋ

ਬੀਰੂਬਾਲਾ ਜਿਸ ਸਮੇਂ ਛੇ ਸਾਲ ਦੀ ਸੀ ਤਾਂ ਇਸਦੇ ਪਿਤਾ ਦੀ ਮੌਤ ਹੋ ਗਈ ਸੀ ਜੋ ਭਾਰਤੀ ਸੂਬੇ ਉਤਰ-ਪੱਛਮੀ ਅਸਮ ਵਿੱਚ ਕਿਸਾਨ ਸੀ। ਰਾਭਾ ਦਾ ਵਿਆਹ 15 ਸਾਲ ਦੀ ਉਮਰ ਵਿੱਚ ਇੱਕ ਕਿਸਾਨ ਨਾਲ ਹੋਇਆ।[2]

ਕਾਰਜ ਸੋਧੋ

1996 ਵਿੱਚ, ਬੀਰੂਬਾਲਾ ਨੇ ਕਈ ਕਾਰਨਾਂ ਕਰਕੇ "ਬੀਰੂਬਾਲਾ ਮਿਸ਼ਨ" ਦੀ ਸ਼ੁਰੂਆਤ ਕੀਤੀ।[3] ਬੀਰੂਬਾਲਾ ਦੇ ਇਸ ਕੰਮ ਵਿੱਚ ਇਸਦੀ ਟੀਮ ਵਿੱਚ 15 ਲੋਕ ਹਨ ਜੋ ਇਸ ਕੁਰੀਤੀ ਖ਼ਿਲਾਫ਼ ਲੜ ਰਹੇ ਹਨ। ਬੀਰੂਬਾਲਾ ਨੇ ਆਪਣੀ ਇਸ ਲੜਾਈ ਨਾਲ 42 ਤੋਂ ਵਧ ਔਰਤਾਂ ਦੀ ਜਾਨ ਬਚਾਈ ਹੈ।[4]

ਸਨਮਾਨ ਸੋਧੋ

ਹਵਾਲੇ ਸੋਧੋ

  1. http://www.india.com/news/india/birubala-rabha-assams-crusader-against-witch-hunting-honored-with-our-north-east-india-award-1661291/
  2. http://www.bbc.com/news/world-asia-india-35975360
  3. https://yourstory.com/2016/02/mission-birubala/
  4. "ਪੁਰਾਲੇਖ ਕੀਤੀ ਕਾਪੀ". Archived from the original on 2016-12-20. Retrieved 2021-10-13. {{cite web}}: Unknown parameter |dead-url= ignored (|url-status= suggested) (help)