ਬੈਸਿਲੱਸ ਕੈਲਮੈਟੇ-ਗੁਏਰਿਨ (ਬੀਸੀਜੀ) [Bacillus Calmette-Guérin (BCG)] ਵੈਕਸੀਨ ਇੱਕ ਅਜਿਹਾ ਟੀਕਾ ਹੈ ਜਿਸ ਦੀ ਵਰਤੋਂ ਮੂਲ ਰੂਪ ਵਿੱਚ ਤਪਦਿਕ ਲਈ ਕੀਤੀ ਜਾਂਦੀ ਹੈ।[1] ਉਨ੍ਹਾਂ ਦੇਸ਼ਾਂ ਅੰਦਰ ਜਿੱਥੇ ਤਪਦਿਕ ਹੋਣਾ ਇੱਕ ਆਮ ਗੱਲ ਹੈ ਉੱਥੇ ਬੱਚੇ ਦੇ ਜਨਮ ਦੇ ਸਮੇਂ ਦੇ ਨੇੜੇ ਜਿੰਨਾ ਵੀ ਸੰਭਵ ਹੋਵੇ ਸਿਹਤਮੰਦ ਬੱਚਿਆਂ ਵਿੱਚ ਇਸ ਦੀ ਇੱਕ ਖੁਰਾਕ ਦਾ ਸੁਝਾਵ ਦਿੱਤਾ ਜਾਂਦਾ ਹੈ।[1] ਐਚਆਈਵੀ/ਏਡਜ਼ ਵਾਲੇ ਬੱਚਿਆਂ ਦਾ ਟੀਕਾਕਰਨ ਨਹੀਂ ਕੀਤਾ ਜਾਣਾ ਚਾਹੀਦਾ।[2] ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਤਪਦਿਕ ਹੋਣਾ ਆਮ ਗੱਲ ਨਹੀਂ ਹੈ ਉੱਥੇ ਕੇਵਲ ਉੱਚ ਜੋਖ਼ਮ ਵਾਲੇ ਬੱਚਿਆਂ ਨੂੰ ਤਪਦਿਕ ਲਈ ਟੈਸਟ ਕੀਤੇ ਕੇਸਾਂ ਦੀ ਸੂਰਤ ਵਿੱਚ ਵਿਸ਼ੇਸ਼ ਤੌਰ 'ਤੇ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਬਾਲਗਾਂ ਨੂੰ ਜਿਨ੍ਹਾਂ ਨੂੰ ਤਪਦਿਕ ਨਹੀਂ ਹੁੰਦਾ ਹੈ ਅਤੇ ਪਹਿਲਾਂ ਟੀਕਾਕਰਨ ਨਹੀਂ ਕੀਤਾ ਗਿਆ ਹੁੰਦਾ ਹੈ ਪਰ ਉਹ ਦਵਾਈ ਪ੍ਰਤੀਰੋਧਕ ਤਪਦਿਕ ਦੇ ਆਮ ਤੌਰ 'ਤੇ ਜੋਖ਼ਮ ਹੇਠ ਹੁੰਦੇ ਹਨ ਉਨ੍ਹਾਂ ਦਾ ਵੀ ਟੀਕਾਕਰਨ ਕੀਤਾ ਜਾ ਸਕਦਾ ਹੈ।[1]

ਸੁਰੱਖਿਆ ਦੀਆਂ ਦਰਾਂ ਵਿਸ਼ਾਲ ਰੂਪ ਵਿੱਚ ਬਦਲਦੀਆਂ ਹਨ ਅਤੇ ਇਹ ਦਸ ਅਤੇ ਵੀਹ ਸਾਲਾਂ ਵਿਚਕਾਰ ਚੱਲਦੀਆਂ ਰਹਿੰਦੀਆਂ ਹਨ।[1] ਬੱਚਿਆਂ ਵਿਚਕਾਰ ਇਹ ਉਨ੍ਹਾਂ ਦੇ ਸੰਕ੍ਰਮਿੱਤ ਹੋਣ ਤੋਂ 20% ਤੱਕ ਨੂੰ ਬਚਾਉਂਦਾ ਹੈ ਅਤੇ ਉਨ੍ਹਾਂ ਵਿਚਕਾਰ ਜਿਹੜੇ ਸੰਕ੍ਰਮਿੱਤ ਨਹੀਂ ਹੁੰਦੇ ਹਨ ਇਹ ਉਨ੍ਹਾਂ ਨੂੰ ਬਿਮਾਰੀ ਦੇ ਵਿਕਸਿਤ ਹੋਣ ਤੋਂ ਅੱਧ ਤੱਕ ਬਚਾਉਂਦਾ ਹੈ।[3] ਚਮੜੀ ਵਿੱਚ ਇਹ ਟੀਕਾ ਇੰਜੈਕਸ਼ਨ ਰਾਹੀਂ ਦਿੱਤੀ ਜਾਂਦੀ ਹੈ।[1] ਸਬੂਤ ਰਾਹੀਂ ਵਾਧੂ ਖੁਰਾਕਾਂ ਦਾ ਸਮਰਥਨ ਨਹੀਂ ਕੀਤਾ ਜਾਂਦਾ ਹੈ।[1] ਇਸ ਦੀ ਵਰਤੋਂ ਮਸਾਨੇ ਦੇ ਕੈਂਸਰ ਦੀਆਂ ਕੁੱਝ ਕੁ ਕਿਸਮਾਂ ਦਾ ਇਲਾਜ਼ ਕਰਨ ਲਈ ਵੀ ਕੀਤੀ ਜਾ ਸਕਦੀ ਹੈ।[4]

ਗੰਭੀਰ ਦੁਸ਼ਪ੍ਰਭਾਵ ਬਹੁਤ ਘੱਟ ਹੁੰਦੇ ਹਨ। ਆਮ ਤੌਰ 'ਤੇ ਟੀਕੇ ਵਾਲੀ ਥਾਂ 'ਤੇ ਲਾਲੀ, ਸੋਜ਼ਸ਼, ਅਤੇ ਹਲਕਾ ਦਰਦ ਹੁੰਦਾ ਹੈ। ਠੀਕ ਹੋਣ ਤੋਂ ਬਾਅਦ ਕੁੱਝ ਕੁ ਦਾਗਾਂ ਦੇ ਨਾਲ ਇੱਕ ਛੋਟਾ ਜਿਹਾ ਫੋੜਾ ਹੋ ਸਕਦਾ ਹੈ। ਦੁਸ਼ਪ੍ਰਭਾਵ ਵਧੇਰੇ ਆਮ ਹੁੰਦੇ ਹਨ ਅਤੇ ਘਟੀਆ ਇਮਿਉਨ ਫੰਕਸ਼ਨ ਵਾਲੇ ਲੋਕਾਂ ਵਿੱਚ ਸੰਭਾਵਿਤ ਤੌਰ 'ਤੇ ਵਧੇਰੇ ਗੰਭੀਰ ਹੁੰਦੇ ਹਨ। ਇਹ ਗਰਭ ਵਿੱਚ ਵਰਤੋਂ ਲਈ ਸੁਰੱਖਿਅਤ ਨਹੀਂ ਹੈ। ਇਸ ਟੀਕੇ ਦਾ ਅਸਲ ਵਿੱਚ ਨਿਰਮਾਣ ਮਾਇਕੋਬੈਕਟੀਰੀਅਮ ਬੌਵਿਸ ਤੋਂ ਗਿਆ ਸੀ ਜੋ ਆਮ ਤੌਰ 'ਤੇ ਗਊਆਂ ਵਿੱਚ ਪਾਇਆ ਜਾਂਦਾ ਹੈ। ਭਾਵੇਂ ਕਿ ਇਹ ਕਮਜੋਰ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਜੀਵਿਤ ਹੈ।[1]

ਬੀਸੀਜੀ ਟੀਕੇ ਦੀ ਡਾਕਟਰੀ ਤੌਰ 'ਤੇ ਪਹਿਲੀ ਵਾਰ ਵਰਤੋਂ 1921 ਵਿੱਚ ਕੀਤੀ ਗਈ ਸੀ।[1] ਇਹ ਵਿਸ਼ਵ ਸਿਹਤ ਸੰਗਠਨ ਦੀ ਜਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜੋ ਮੁਢਲੀ ਸਿਹਤ ਪ੍ਰਣਾਲੀ ਵਿੱਚ ਲੋੜਵੰਦ ਵਧੇਰੇ ਮਹੱਤਵਪੂਰਨ ਦਵਾਈਆਂ ਦੀ ਸੂਚੀ ਹੈ।[5] 2014 ਵਿੱਚ ਇੱਕ ਖੁਰਾਕ ਦੀ ਥੋਕ ਵਿੱਚ ਕੀਮਤ 0.16 ਅਮਰੀਕੀ ਡਾਲਰ ਰਹੀ ਹੈ।[6] ਯੂਨਾਈਟਿਡ ਸਟੇਟਜ਼ ਵਿੱਚ ਇਸ ਦੀ ਕੀਮਤ 100 ਤੋਂ 200 ਅਮਰੀਕੀ ਡਾਲਰ ਹੈ।[7] ਹਰ ਸਾਲ ਇਹ ਟੀਕਾ ਲਗਭੱਗ 10 ਕਰੋੜ (100 ਮਿਲੀਅਨ) ਬੱਚਿਆਂ ਨੂੰ ਦਿੱਤੀ ਜਾਂਦੀ ਹੈ।[1]

ਹਵਾਲੇ

ਸੋਧੋ
  1. 1.0 1.1 1.2 1.3 1.4 1.5 1.6 1.7 1.8 "BCG vaccine: WHO position paper" (PDF). Weekly Epidemiological Record. 4 (79): 25–40.
  2. "Revised BCG vaccination guidelines for infants at risk for HIV infection" (PDF). Weekly Epidemiological Record. 82 (21): 193–196.
  3. Roy, A; Eisenhut, M; Harris, RJ; Rodrigues, LC; Sridhar, S; Habermann, S; Snell, L; Mangtani, P; Adetifa, I; Lalvani, A; Abubakar, I (August 2014). "Effect of BCG vaccination against Mycobacterium tuberculosis infection in children: systematic review and meta-analysis". BMJ. 349: g4643. doi:10.1136/bmj.g4643. PMC 4122754. PMID 25097193.
  4. Houghton, BB; Chalasani, V; Hayne, D; Grimison, P; Brown, CS; Patel, MI; Davis, ID; Stockler, MR (May 2013). "Intravesical chemotherapy plus bacille Calmette-Guérin in non-muscle invasive bladder cancer: a systematic review with meta-analysis". BJU Int. 111 (6): 977–83. doi:10.1111/j.1464-410X.2012.11390.x. PMID 23253618.
  5. WHO Model List of Essential Medicines. http://apps.who.int/iris/bitstream/10665/93142/1/EML_18_eng.pdf?ua=1: World Health Organization. October 2013. {{cite book}}: External link in |location= (help)CS1 maint: location (link) CS1 maint: year (link)
  6. "Vaccine, BCG". International Drug Price Indicator Guide. Archived from the original on 2018-01-22. Retrieved 2019-10-18. {{cite journal}}: Unknown parameter |dead-url= ignored (|url-status= suggested) (help)
  7. Hamilton, Richart (2015). Tarascon Pocket Pharmacopoeia 2015 Deluxe Lab-Coat Edition. https://en.wikipedia.org/wiki/Special:BookSources/9781284057560: Jones & Bartlett Learning. p. 312. ISBN 9781284057560. {{cite book}}: External link in |location= (help)CS1 maint: location (link)