ਬਾਬੁਕੋਡੀ ਵੇਂਕਟਰਾਮਨ ਕਾਰੰਤ (ಬಾಬುಕೋಡಿ ವೆಂಕಟರಮಣ ಕಾರಂತ್ ਕੰਨੜ) (19 ਸਤੰਬਰ 1929 – 1 ਸਤੰਬਰ 2002) ਕੰਨੜ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਦੇ ਪ੍ਰਸਿੱਧ ਰੰਗਕਰਮੀ, ਨਿਰਦੇਸ਼ਕ, ਐਕਟਰ, ਲੇਖਕ, ਫਿਲਮ ਨਿਰਦੇਸ਼ਕ, ਅਤੇ ਸੰਗੀਤਕਾਰ ਸਨ। [1] ਕਾਰੰਤ ਆਧੁਨਿਕ ਭਾਰਤੀ ਰੰਗ ਮੰਚ ਅਤੇ ਕੰਨੜ ਦੀ ਨਵੀਂ ਲਹਿਰ ਸਿਨੇਮੇ ਦੇ ਅਗਰਦੂਤਾਂ ਵਿੱਚੋਂ ਸਨ। ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਉਥੇ ਹੀ ਨਿਰਦੇਸ਼ਕ ਬਣੇ। ਉਸਨੇ ਬਹੁਤ ਸਾਰੇ ਨਾਟਕਾਂ ਅਤੇ ਕੰਨੜ ਫਿਲਮਾਂ ਦਾ ਨਿਰਦੇਸ਼ਨ ਕੀਤਾ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼ਰੀ ਨਾਲ ਸਨਮਾਨਿਤ ਕੀਤਾ। ਕਾਰੰਤ ਜੀ ਨੇ ਗਿਰੀਸ਼ ਕਰਨਾਡ ਦੁਆਰਾ ਰਚਿਤ ਤੁਗਲਕ ਦਾ ਹਿੰਦੀ ਅਨੁਵਾਦ ਵੀ ਕੀਤਾ। ਪ੍ਰਮੁੱਖ ਭਾਰਤੀ ਨਿਰਦੇਸ਼ਕਾਂ - ਇਬ੍ਰਾਹੀਮ ਅਲਕਾਜੀ, ਪ੍ਰਸੰਨਾ, ਅਰਵਿੰਦ ਗੌੜ ਅਤੇ ਦਿਨੇਸ਼ ਠਾਕੁਰ ਨੇ ਤੁਗਲਕ ਦਾ ਵੱਖ-ਵੱਖ ਤਰੀਕਿਆਂ ਨਾਲ ਪਰਭਾਵੀ ਅਤੇ ਯਾਦਗਾਰੀ ਨਿਰਦੇਸ਼ਨ ਕੀਤਾ। ਗਿਰੀਸ਼ ਕਰਨਾਡ ਦੇ ਹਇਵਦਨ ਡਰਾਮੇ ਦਾ ਬੀ. ਵੀ. ਕਾਰੰਤ ਦੁਆਰਾ ਨਿਰਦੇਸ਼ਨ ਅੱਜ ਵੀ ਯਾਦ ਕੀਤਾ ਜਾਂਦਾ ਹੈ। ਬੀ. ਵੀ. ਕਾਰੰਤ ਨੂੰ ਲੋਕ ‘ਬਾਬਾ’ ਕਾਰੰਤ ਕਹਿਕੇ ਬੁਲਾਉਂਦੇ ਸਨ।

ਹਵਾਲੇਸੋਧੋ