ਬੁਖਾਰਾ ਉਜ਼ਬੇਕਿਸਤਾਨ ਦੇ ਦੱਖਣ-ਪੱਛਮ ਵਿੱਚ ਸਥਿਤ ਇੱਕ ਸੂਬਾ ਹੈ। 2009 ਦੇ ਮੁਤਾਬਕ ਇਸਦੀ ਅਬਾਦੀ 1,543,900 ਹੈ ਅਤੇ ਇਸਦੀ 71% ਅਬਾਦੀ ਪਿੰਡਾਂ ਵਿੱਚ ਰਹਿੰਦੀ ਹੈ।[1]

ਬੁਖਾਰਾ ਖੇਤਰ 11 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸ ਦੀ ਰਾਜਧਾਨੀ ਬੁਖਾਰਾ ਹੈ ਅਤੇ 2005 ਦੇ ਮੁਤਾਬਕ ਇਸਦੀ ਅਬਾਦੀ 241,300 ਦੇ ਕਰੀਬ ਸੀ।[1]

ਬੁਖਾਰਾ ਦੇ ਪੁਰਾਣੇ ਸ਼ਹਿਰ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ ਹੈ। ਬੁਖਾਰਾ ਸ਼ਹਿਰ ਅਤੇ ਇਸਦੇ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਕਈ ਇਤਿਹਾਸਕ ਇਮਾਰਤਾਂ ਮੌਜੂਦ ਹਨ।

ਬੁਖਾਰਾ ਰਿਆਸਤ

ਸੋਧੋ
 
ਬੁਖਾਰਾ ਰਿਆਸਤ
 
1849 ਦਾ ਇਰਾਨ, ਅਫ਼ਗ਼ਾਨਿਸਤਾਨ ਨਕਸ਼ਾ ਜਿਸ ਵਿੱਚ ਬੁਖਾਰਾ ਸਲਤਨਤ ਦਿਖਾਈ ਗਈ ਹੈ।

ਬੁਖ਼ਾਰਾ ਮੱਧ ਏਸ਼ੀਆ ਦੀ ਇੱਕ ਰਿਆਸਤ ਸੀ ਜਿਹੜੀ 1500ਈ. ਤੋਂ 1785ਈ. ਤੱਕ ਰਈ। ਬੁਖ਼ਾਰਾ ਜਿਹਦੀ ਰਾਜਧਾਨੀ ਸੀ। ਇਥੇ ਪਹਿਲੇ ਹੁਕਮਰਾਨ ਸ਼ੀਬਾ ਨਿਆਂ ਦੀ ਰਿਆਸਤ (1500ਈ. ਤੋਂ 1598ਈ. ਤੱਕ) ਨੇ ਜਦੋਂ ਬੁਖ਼ਾਰਾ ਨੂੰ ਅਪਣਾ ਰਾਜਘਰ ਬਣਾਇਆ ਤੇ ਉਦੋਂ ਏਸ ਖਾਨਾਤ ਨੂੰ ਬੁਖ਼ਾਰਾ ਖਾਨਾਤ ਦਾ ਨਾਂ ਮਿਲਿਆ। ਇਸ ਨੂੰ ਪ੍ਰਸਿੱਧੀ ਇਸ ਦੇ ਆਖ਼ਰੀ ਸ਼ੀਬਾਨੀ ਹੁਕਮਰਾਨ ਅਬਦੁੱਲਾ ਖ਼ਾਨ ਦੋਮ (1577ਈ. ਤੋਂ 1598ਈ.) ਦੇ ਦੌਰ ਚ ਮਿਲੀ। 1740ਈ. ਉਸਤੇ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਅਫ਼ਸ਼ਾਰ ਨੇ ਫ਼ਤਿਹ ਕਰ ਲਈ।

"ਜੋ ਸੁਖ ਛਜੂ ਦੇ ਚੁਬਾਰੇ ਉਹ ਬਲਖ ਨਾ ਬੁਲਾਰੇ"

ਕਿਸੇ ਵੇਲੇ ਬੁਖਾਰਾ ਕਿੰਨੀ ਪ੍ਰਸਿੱਧ ਰਿਹਾਇਸ਼ਗਾਹ ਹੋਵੇਗੀ, ਉਸ ਦਾ ਪਤਾ ਇਸ ਅਖਾਣ ਤੋਂ ਲਗਦਾ ਹੈ।

ਨਾਦਰ ਸ਼ਾਹ ਦੇ ਮਰਨ ਮਗਰੋਂ ਰਿਆਸਤ ਦਾ ਪ੍ਰਬੰਧ ਅਜ਼ਬਕ ਅਮੀਰ ਚਦਾਯਾਰ ਬੀ ਦੇ ਜਾਨਸ਼ੀਨਾਂ ਨੇ ਸੰਭਾਲ਼ ਲੋਕਾਂ। ਪਰ ਇਨ੍ਹਾਂ ਦੀ ਹੈਸੀਅਤ ਸਿਰਫ਼ ਵਜ਼ੀਰ-ਏ-ਆਜ਼ਮ ਦੇ ਬਰਾਬਰ ਅਹੁਦੇ ਤੱਕ ਦੀ ਸੀ। 1785ਈ. ਚ ਖ਼ੁਦਾ ਯਾਰ ਬੀ ਦੇ ਇੱਕ ਪੋਤੇ ਸ਼ਾਹ ਮੁਰਾਦ ਨੇ ਰਿਆਸਤ ਤੇ ਟੱਬਰ (ਮਾਨਗ਼ੀਤ ਟੱਬਰ) ਦੀ ਹਕੂਮਤ ਬਹਾਲ਼ ਕੀਤੀ। ਤੇ ਰਿਆਸਤ, ਸਲਤਨਤ ਬੁਖ਼ਾਰਾ ਚ ਬਦਲ ਗਈ

ਹੋਰ ਵੇਖੋ

ਸੋਧੋ
  1. 1.0 1.1 Statistical Yearbook of the Regions of Uzbekistan 2009, State Statistical Committee, Tashkent, 2009 (ਰੂਸੀ).