ਬੁਲੇ ਸ਼ਾਹ ਦਾ ਜੀਵਨ ਅਤੇ ਰਚਨਾਵਾਂ
ਜੀਵਨ
ਸੋਧੋਜਨਮ
ਸੋਧੋਬੁਲ੍ਹੇ ਸ਼ਾਹ ਦਾ ਜਨਮ ਲਾਹੌਰ ਜਿਲੇ ਦੇ ਇੱਕ ਪਿੰਡ ਪੰਡੋਕੀ ਵਿਖੇ 1680 ਈ. ਵਿੱਚ ਸ਼ਖੀ ਮਹੁੰਮਦ ਦਰਵੇਸ਼ ਦੇ ਘਰ ਹੋਇਆ। ਬੁਲ੍ਹੇ ਸ਼ਾਹ ਦਾ ਅਸਲ ਨਾਮ ਅਬਦੁੱਲਾ ਸੀ ਅਤੇ ਪਿਛੋ ਉਸਨੂੰ ਸਾਈਂ ਬੁਲ੍ਹੇ ਸ਼ਾਹ, ਬਾਬਾ ਬੁਲ੍ਹੇ ਸ਼ਾਂਹ ਜਾਂ ਕੇਵਲ ਬੁਲ੍ਹਾ ਕਹਿ ਕੇ ਸੱਦਿਆ ਜਾਂਦਾ ਹੈ (‘ਨਾਫ਼ਿਅ-ਉਲ ਸਾਲਕੀਨ’ ਅਨੁਸਾਰ ਉਸ ਦਾ ਅਸਲ ਨਾਮ ‘ਅਬਦੁੱਲਾ ਸ਼ਾਹ’ ਸੀ) ਆਪਣੇ ਅਸਲ ਨਾਮ ਵੱਲ ਬੁਲ੍ਹੇ ਨੇ ਆਪਣੇ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਹਨ। ਚਾਲੀਸਵੀ ਗੰਢ ਦੇ ਅੰਤ ਉੱਪਰ ਇਹ ਇਉਂ ਕਹਿੰਦਾ ਹੈ:-
“ਹੁਣ ਇਨ ਅੱਲਾਹ ਆਖ ਕੇ ਤੁਮ ਕਰੋ ਦੁਆਈਂ,
ਪੀਆਂ ਹੀ ਸਭ ਹੋ ਗਿਆ ‘ਅਬਦੁੱਲਾ’ ਨਾਹੀਂ।”
ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ,ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮੀਂ ਪਿੰਡ ਵਿੱਚ ਹੋਇਆ। ਇੱਕ ਰਵਾਇਤ ਇਹ ਵੀ ਹੈ ਕਿ ਉਸ ਦਾ ਜਨਮ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ ਗੀਲਾਨੀਆਂ ਵਿੱਚ ਹੋਇਆ। ਉਹ ਅਜੇ ਛੇ ਮਹੀਨੇ ਦਾ ਹੀ ਸੀ ਕਿ ਉਸ ਦੇ ਮਾਤਾ-ਪਿਤਾ ਉੱਚ ਗੀਲਾਨੀਆਂ ਤੋਂ ਪਹਿਲਾਂ ਮਲਕਵਾਲ ਤੇ ਫਿਰ ਉੱਥੇ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ। ਉਹ ਸੱਯਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ। “ਮੌਲਾ ਬਖ਼ਸ਼ ਕੁਸ਼ਤਾ ਦੇ ਕਥਨ ਅਨੁਸਾਰ ਬੁਲ੍ਹੇ ਸ਼ਾਹ ਦੇ ਵਾਲਿਦ ਸਖੀ ਮੁਹੰਮਦ ਦਰਵੇਸ਼ ਉੱਚ ਸਰੀਫ਼ ਗੀਲਾਨੀਆਂ ਜੀਲਾਨੀ(ਬਹਾਵਲਪੁਰ) ਦੇ ਰਹਿਣ ਵਾਲੇ ਸਨ। ਇੱਕ ਰਵਾਇਤ ਮੁਤਾਬਿਕ ਬੁਲ੍ਹੇ ਸ਼ਾਹ ਦੀ ਪੈਦਾਇਸ਼ ਉੱਚ ਗੀਲਾਨੀਆਂ(ਜੀਲਾਨੀਆ) ਵਿੱਚ ਹੋਈ।”
ਵਿੱਦਿਆ
ਸੋਧੋਬੁਲ੍ਹੇ ਸ਼ਾਹ ਨੇ ਮੁਢਲੀ ਸਿੱਖਿਆਂ ਦੂਜੇ ਬਾਲਕਾਂ ਵਾਂਗ ਆਪਣੇ ਪਿਤਾ ਸ਼ਖੀ ਮਹੁੰਮਦ ਦਰਵੇਸ਼ ਪਾਸੋਂ ਪ੍ਰਾਪਤ ਕੀਤੀ।ਵਾਰਿਸ ਸ਼ਾਹ ਦੇ ਵਾਂਗ ਬੁਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਾ ਹੋਇਆ। ਬੁੱਲੇਸ਼ਾਹ ਬਾਲਪੁਣੇ ਤੋਂ ਹੀ ਰੱਬ ਦਾ ਪਿਆਰਾ ਭਗਤ ਅਤੇ ਕਰਨੀ ਭਰਪੂਰ ਤੇ ਉੱਚ ਆਸ਼ਿਆਂ ਵਾਲਾ ਪ੍ਰਾਣੀ ਸੀ। ਬੁੱਲੇ ਸ਼ਾਹ ਨੇ ਸ਼ਾਹ ਅਨਾਇਤ ਕਾਦਰੀ ਨੂੰ ਆਪਣਾ ਗੁਰੂ ਧਾਰਨ ਕੀਤਾ। ਕੇਵਲ ਉਸ ਦੀ ਭੈਣ ਨੇ ਉਸਨੂੰ ਸਹੀਂ ਅਰਥਾਂ ਵਿੱਚ ਸਮਝਿਆ। ਉਹ ਵੀ ਬੁਲ੍ਹੇ ਵਾਂਗ ਪੱਕੀ ਸੂਫ਼ੀ ਸੀ। ਉਹ ਸਾਰੀ ਉਮਰ ਕੰਵਾਰੀ ਰਹੀ।
ਆਤਮਿਕ ਗਿਆਨ
ਸੋਧੋਮੁਢਲੀ ਵਿੱਦਿਆਂ ਪ੍ਰਾਪਤ ਕਰਨ ਪਿੱਛੋਂ ਕਸੂਰ ਆ ਗਏ। ਕਰਤਾ ‘ਨਾਫ਼ਿਅ-ਉਲ ਸਾਲਕੀਨ’ ਅਨੁਸਾਰ ਬੁਲ੍ਹੇ ਨੇ ਗੁਲਾਮ ਮੁਰਤਸਾ ਦੇ ਚਰਨਾ ਵਿੱਚ ਬਹਿ ਕੇ ਸਿੱਖਿਆ ਹਾਸਲ ਕੀਤੀ। ਮੌਲਵੀ ਸਾਹਿਬ ਬਹੁਤ ਵੱਡੇ ਫ਼ਾਰਸੀ ਅਰਬੀ ਦੇ ਆਲਿਮ ਸਨ। ਆਪ ਨੇ ਸੇਖ਼ ਸਾਅਦੀ ਦੀ “ਗੁਲਿਸਤਾਨ “ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਜ਼ਾਹਰੀ ਇਲਮ ਸਿੱਖਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ, ਜਵਾਨੀ ਵਿੱਚ ਪੈਰ ਧਰਿਆ ਤੇ ਕੁਝ ਮਜਜੂਬ ਹੋ ਗਏ। ਰੱਬੀ ਪਿਆਰ ਵਿੱਚ ਲੀਨ ਰਹਿਣ ਲੱਗੇ। “ ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ ਕਸੂਰ ਪਿੱਛੋਂ ਉਹ ਇੱਕ ਵਾਰ ਫਿਰਦੇ ਫਿਰਾਂਦੇ ਬਟਾਲਾ(ਗੁਰਦਾਸਪੁਰ) ਪਹੁੰਚੇ। ਮਨਸੂਰ ਵਾਂਝੂੰ ਮੂੰਹੋ ਨਿਕਲਿਆਂ ‘ਮੈਂ ਅੱਲ੍ਹਾ ਹਾਂ’(ਮਨਸੂਰ ਨੇ ਕਿਹਾ ਸੀ ਅਲਲੱਹਕ)।” ਲੋਕ ਬੁਲ੍ਹੇ ਨੂੰ ਦਰਬਾਰ ਫ਼ਾਜਲਾ ਦੇ ਮੋਢੀ ਸ਼ੇਖ ਫ਼ਾਜਿਲ-ਉਦ-ਦੀਨ ਕੋਲ ਲੈ ਗਏ। ਉਹਨਾਂ ਫ਼ਰਮਾਇਆਂ, ਇਹ ਸੱਚ ਕਹਿੰਦਾ ਹੈ, ਕਿ ਇਹ ‘ਅੱਲ੍ਹਾ’(ਅਰਥਾਤ ਕੱਚਾ,ਅੱਲ੍ਹੜ) ਹੈ; ਏਸਨੂੰ ਆਖੋ ਸ਼ਾਹ ਅਨਾਇਤ ਕੋਲ ਜਾ ਤੇ ਪੱਕ ਆਵੇ।
ਗੁਰੂ
ਸੋਧੋਬੁੱਲ੍ਹੇ ਸ਼ਾਹ ਵਿੱਦਿਆ ਪ੍ਰਾਪਤੀ ਪਿੱਛੋਂ ਮੁਰਸ਼ਦ ਜਾਂ ਗੁਰੂ ਦੀ ਭਾਲ ਸ਼ੁਰੂ ਕੀਤੀ। ਮੁਰਸ਼ਿਦ ਦੀ ਤਾਲਾਸ਼ ਵਿੱਚ ਉਹ ਲਾਹੌਰ ਪੁੱਜਿਆ। ਉਸ ਦੇ ਇੱਥੋਂ ਦੇ ਪ੍ਰਸਿੱਧ ਪੀਰ ਅਨਾਇਤ ਸ਼ਾਹ ਨੂੰ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦਾ ਅਰਾਈ ਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਗਿਣਿਆ ਜਾਂਦਾ ਸੀ। ਅਨਾਇਤ ਸ਼ਾਹ ‘ਹਜ਼ਰਤ ਰਜ਼ਾ ਸ਼ਾਹ ਸ਼ੱਤਾਰੀ ਦੇ ਮੁਰੀਦ ਸਨ। ਆਪਣੇ ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ। ਅਨਾਇਤ ਸ਼ਾਹ ਪਹਿਲਾਂ ਕਸੂਰ ਰਹਿੰਦਾ ਸੀ। ਪਰ ਉੱਥੇ ਨਵਾਬ ਨਾਲ ਮਤਭੇਦ ਹੋ ਜਾਣ ਉੱਤੇ ਕਸੂਰ ਛੱਡ ਕੇ ਲਾਹੌਰ ਆ ਵੱਸਿਆ। ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ-ਭਗਤੀ ਵਿੱਚ ਬੁੱਲ੍ਹਾ ਮਸਤ ਮਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ। ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇਨ੍ਹਾਂ ਸ਼ਬਦਾਂ ਵਿੱਚ ਸਿੱਖਿਆ ਦਿੱਤੀ:-
ਬੁਲ੍ਹਿਆ! ਰੱਬ ਦਾ ਕੀ ਪਾਉਣਾ,
ਏਧਰੋਂ ਪੁੱਟਣਾ ਤੇ ਉੱਧਰ ਲਾਉਣਾ।
ਬੁਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ। ਆਪਣੇ ਕਲਿਆਣ ਦੀ ਦਾਰੂ ਉਸੇ ਨੂੰ ਮੰਨਦਾ ਸੀ। ਉਹ ਆਪਣੀ ਕਾਵਿ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ:-
“ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਦਾਇਤ।
ਮੇਰਾ ਮੁਰਸ਼ਦ ਸ਼ਾਹ ਅਨਾਇਤ, ਉਹ ਲੰਘਾਇ ਪਾਰ।”
ਹੁਣ ਬੁੱਲ੍ਹੇ ਸ਼ਾਹ ਮਸਤ ਫ਼ਕੀਰ ਬਣ ਚੁੱਕਾ ਸੀ। ਉਸਨੂੰ ਦੁਨੀਆ ਜਾਂ ਦੁਨੀਆ ਦੇ ਲੋਕਾਂ, ਸਾਕਾਂ ਸੰਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਅਨੇ-ਮੇਹਣਿਆਂ ਦੀ ਵੀ ਕੋਈ ਚਿੰਤਾ ਨਹੀਂ ਸੀ। ਬੁੱਲ੍ਹਾ ਸੱਯਦ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸਨੇ ਅਰਾਈਂ ਜਾਤ ਦੇ ਦਰਵੇਸ਼ ਨੂੰ ਆਪਣਾ ਗੁਰੂ ਧਾਰ ਲਿਆ ਸੀ, ਜਿਸ ਕਾਰਨ ਉਸ ਦੇ ਸਾਕ ਅੰਗਾਂ ਵਿੱਚ ਚਰਚਾ ਛਿੜ ਪਈ ਅਤੇ ਜਦ ਬੁੱਲ੍ਹਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸ ਦੀਆਂ ਚਾਚੀਆ ਤਾਈਆਂ ਤੇ ਭੈਣਾਂ-ਭਰਾਜਾਈਆਂ ਉਸ ਦੇ ਦੁਆਲੇ ਆ ਜੁੜੀਆਂ ਤੇ ਬੁਰਾ ਭਲਾ ਕਹਿਣ ਲੱਗੀਆਂ ਕਿ ਉਸਨੇ ਕੁੱਲ ਨੂੰ ਸੱਯਦ ਹੋ ਕੇ ਲੀਕਾਂ ਲਾਈਆਂ ਹਨ। ਬੁਲ੍ਹੇ ਸ਼ਾਹ ਇੱਕ ਕਾਫ਼ੀ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ।
“ਬੁਲ੍ਹੇ ਨੂੰ ਸਮਝਣ ਆਈਆਂ,
ਭੈਣਾਂ ਤੇ ਭਰਜਾਈਆਂ,
ਆਲ ਨਬੀ ਔਲਾਦ ਅਲੀ ਦੀ,
ਬੁਲ੍ਹਿਆ ਤੂੰ ਕਿਉਂ ਲੀਕਾਂ ਲਾਈਆਂ?
ਮੰਨ ਲੈ ਬੁਲ੍ਹਿਆ ਸਾਡਾ ਕਹਿਣਾ,
ਛੱਡ ਦੇ ਪੱਲਾ ਰਾਈਆਂ।”
ਪਰ ਬੁੱਲ੍ਹਾ ਆਪਣੀ ਮੰਜ਼ਿਲ ਤੇ ਪੁੱਜ ਚੁੱਕਾ ਸੀ। ਉਸਨੂੰ ਹੁਣ ਨਾ ਸ਼ੁਹਰਤ ਦੀ ਪਰਵਾਹ ਸੀ ਤੇ ਨਾ ਹੀ ਨਾਮੋਸ਼ੀ ਦਾ ਫਿਕਰ। ਉਸਨੂੰ ਹੁਣ ਸੱਯਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ, ਉਸਨੂੰ ਤਾਂ ਅਰਾਈਂ ਦਾ ਮੁਰੀਦ ਹੋਣ ਦਾ ਵੱਡਾ ਫ਼ਖ਼ਰ ਸੀ।
“ਜਿਹੜਾ ਸਾਨੂੰ ਸੱਯਦ ਆਖੇ, ਦੋਜ਼ਖ ਮਿਲਣ ਸਾਈਆਂ,
ਜਿਹੜਾ ਸਾਨੂੰ ਅਰਾਈਂ ਆਖੇ,ਭਿਸ਼ਤੀ ਪੀਘਾਂ ਪਾਈਆ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਬੁਲ੍ਹਿਆ,
ਤਾਲਬ ਹੋ ਜਾ ‘ਰਾਈਆਂ’।”
ਮੁਰਸ਼ਿਦ ਦਾ ਵਿਛੋੜਾ
ਸੋਧੋਬੁੱਲ੍ਹੇ ਸ਼ਾਹ ਦੇ ਮੁਰਸ਼ਿਦ ਸ਼ਾਹ ਅਨਾਇਤ ਨੇ ਨਾਰਾਜ਼ ਹੋ ਕੇ ਬੁੱਲ੍ਹੇ ਨੂੰ ਆਪਣੇ ਡੇਰੇ ਤੋਂ ਕੱਢ ਦਿੱਤਾ ਸੀ। ਇਹ ਵਿਛੋੜਾ ਭਾਵੇਂ ਬਹੁਤ ਲੰਮੇਰਾ ਨਹੀਂ ਸੀ, ਪਰ ਬੁੱਲ੍ਹਾ ਅਜਿਹਾ ਵਿਛੋੜਾ ਸਹਾਰ ਨਾ ਸਕਿਆ, ਬੁੱਲ੍ਹਾ ਇਸ ਵਿਛੋੜੇ ਦੀ ਕੁਠਾਲੀ ਵਿੱਚ ਸੜਕੇ ਕੁੰਦਨ ਬਣ ਗਿਆ।
“ਬਹੁੜੀ ਵੇਂ ਤਬੀਬਾ, ਮੈਂਢੀ ਜਿੰਦ ਗਈਆ,
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।”
ਹੁਣ ਬੁਲ੍ਹੇ ਸ਼ਾਹ ਨੂੰ ਵਿਛੋੜੇ ਭਰੀਆਂ ਕਾਫ਼ੀਆਂ ਕਹਿਣੀਆਂ ਸ਼ੁਰੂ ਕੀਤੀਆਂ-
“ਮੈਂ ਨ੍ਹਾਤੀ ਧੋਤੀ ਰਹਿ ਗਈ
ਕਾਈ ਗੰਢ ਮਾਹੀ ਦਿਲ ਪੈ ਗਈ।”
ਮੁਰਸ਼ਿਦ ਦਾ ਪੁਨਰ-ਮਿਲਾਪ
ਸੋਧੋਬੁੱਲ੍ਹੇ ਨੇ ਜਨਾਨੇ ਵਾਲੇ ਕੱਪੜੇ ਪਾ ਕੇ, ਪੈਰੀ ਘੁੰਘਰੂ ਬੱਨ੍ਹ ਕੇ ਸਾਰਿਆ ਸਾਹਮਣੇ ਇੱਕ ਸਭਾ ਵਿੱਚ ਨੱਚ ਕੇ ਆਪਣੇ ਗੁਰੂ ਮੁਰਸ਼ਿਦ ਨੂੰ ਮਨਾਇਆ ਸੀ ਉਹ ਕਲੇਜਾ ਧੂਹ ਲੈਣ ਵਾਲੀ ਲੈਅ ਵਿੱਚ ਕਾਫ਼ੀ ਗਾ ਰਿਹਾ ਸੀ-
“ਆਓ ਸਈਓ। ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਝਾਂ ਮਾਹੀ।”
ਪਾਵੇ ਬਣ ਨਾ ਪੈਜੇ ਕੰਜਰੀ ਮੈ ਤੇ ਰੁਸੀਆ ਮੁਰਸ਼ਦ ਮਨਾਉਣਾ, ਮੁਰਸ਼ਦ ਮਿਲੀਆਂ ਰੱਬ ਵਰਗਾ ਸੋਹਣਾ ਮੈ ਰੱਬ ਨਈਂ ਹੱਥੋ ਗਵਾਉਣਾ, ਮੁਰਸ਼ਦ ਦੇ ਕੱਦਮੀ ਸਿਰ ਰੱਖ ਮੈ ਭੁੱਲਾਂ ਨੂੰ ਬਖਸ਼ਾਉਣਾ,,,,,,,, ਦਿਲਰਾਜ ਖਾਨ ਜੇਹੜਾ ਪਾਵੇ ਮੁਰਸ਼ਦ ਨੂੰ ਉਹਨੇ ਹੋਰ ਕੀ ਜੱਗ ਤੇ ਪਾਉਣ,,,,,।।
ਰਚਨਾਵਾਂ
ਸੋਧੋਬੁੱਲੇ ਸ਼ਾਹ ਨੇ 156 ਕਾਫ਼ੀਆਂ, 1 ਬਾਰਾਮਾਂਹ, 40 ਗੰਢਾਂ, 1 ਅਠਵਾਰਾ, 3 ਸੀਹਰਫ਼ੀਆਂ ਤੇ 49 ਦੋਹੜੇ ਆਦਿ ਲਿਖੇ ਹਨ। ਸਭ ਤੋਂ ਵੱਧ ਪ੍ਰਸਿਧੀ ਉਸ ਦੀਆਂ ਕਾਫ਼ੀਆਂ ਨੂੰ ਮਿਲੀ ਹੈ। ਆਪ ਦੀ ਭਾਸ਼ਾ ਵਧੇਰੇ ਠੇਠ, ਸਾਦਾ ਅਤੇ ਲੋਕ ਪੱਧਰ ਦੇ ਨੇੜੇ ਦੀ ਹੈ। ਬੁੱਲੇ ਦੀ ਰਚਨਾ ਲੈਅਬੱਧ ਅਤੇ ਰਾਗਬੱਧ ਹੈ। ਉਸਨੇ ਰਚਨਾ ਵਿੱਚ ਅਲੱਕਾਰਾਂ, ਮੁਹਾਵਰਿਆਂ, ਲੋਕ-ਅਖਾਣਾਂ ਤੇ ਛੰਦ-ਤਾਲਾਂ ਨਾਲ ਸਿੰਗਾਰ ਦੇ ਪੇਸ਼ ਕੀਤਾ ਹੈ। ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਂਈ ਬੁੱਲੇ ਸ਼ਾਹ ਸੂਫ਼ੀ ਕਾਵਿ ਦਾ ਸਿਖ਼ਰ ਸੀ।
ਕਾਫ਼ੀਆਂ
ਸੋਧੋਉੱਠ ਜਾਗ ਘੁਰਾੜੇ ਮਾਰ ਨਹੀਂ,
ਇਹ ਸੌਣ ਤੇਰੇ ਦਰਕਾਰ ਨਹੀਂ।
ਉੱਠ ਗਏ ਗਵਾਂਢੋ ਯਾਰ,
ਰੱਬਾ ਹੁਣ ਕੀ ਕਰੀਏ।
ਆਓ ਸਈਓ ਰਲ ਦਿਉ ਨੀ ਵਧਾਈ,
ਮੈਂ ਵਰ ਪਾਇਆ ਰਾਂਝਾ ਮਾਹੀ।
ਇੱਕ ਰਾਂਝਾ ਮੈਨੂੰ ਲੋੜੀਂਦਾ
ਕੁਨ-ਫਅਕੁਨੋਂ ਅੱਗੇ ਦੀਆਂ ਲੱਗੀਆਂ
ਨੇਹੁੰ ਨਾ ਲਗੜਾ ਚੋਰੀ ਦਾ।
ਇਸ਼ਕ ਦੀ ਨਵੀਓਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜਿਆ, ਮਸਜਦ ਕੋਲੋਂ ਜੀਉੜਾ ਡਰਿਆ
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ।
ਇਲਮੋਂ ਬਸ ਕਰੀਂ ਓ ਯਾਰ।
ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ
ਨੀ ਮੈਂ ਕਮਲੀ ਹਾਂ।
ਕਰ ਕੱਤਣ ਵੱਲ ਧਿਆਨ ਕੁੜੇ
ਘੁੰਘਟ ਚੁੱਕ ਓ ਸੱਜਣਾ
ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ।
ਰਚਨਾ
ਸੋਧੋਬੁਲ੍ਹੇ ਸ਼ਾਹ ਨੇ ਆਪਣੀ ਬਹੁਤ ਸਾਰੀ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਕੀਤੀ ਹੈ। ਬੁਲ੍ਹੇ ਸ਼ਾਹ ਦੀਆਂ ਕੁੱਲ ਮਿਲਾ ਕੇ 156 ਕਾਫ਼ੀਆਂ ਹਨ। ਪਰ ਇੱਥੇ ਇੱਕ ਗੱਲ ਸਾਫ਼ ਕਰਨੀ ਬਣਦੀ ਹੈ ਵੱਖ-ਵੱਖ ਸੰਗ੍ਰਹਿਆਂ ਵਿੱਚ ਇਨ੍ਹਾਂ ਦੀ ਗਿਣਤੀ ਵੱਖ-ਵੱਖ ਪ੍ਰਾਪਤ ਹੁੰਦੀ ਹੈ। ਕਿਉਂਕਿ ਬੁਲ੍ਹੇ ਸ਼ਾਹ ਦੀ ਪ੍ਰਸਿੱਧੀ ਕਾਰਨ ਇਨ੍ਹਾਂ ਰਚਨਾਵਾਂ ਵਿੱਚ ਲੋਕਾਂ ਵੱਲੋਂ ਰਲਾ ਕਰ ਦਿੱਤਾ ਹੈ। ਬੁਲ੍ਹੇ ਸ਼ਾਹ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ-
- ਕਾਫ਼ੀਆਂ 156
- ਅਠਵਾਰਾ 1
- ਬਾਰਾਮਾਂਹ 1
- ਸੀ-ਹਰਫ਼ੀਆਂ 3
- ਦੋਹੜੇ 48
- ਗੰਢਾ 40
ਕਾਫ਼ੀ
ਸੋਧੋਬੁਲ੍ਹੇ ਤੋਂ ਪਹਿਲਾਂ ਕਾਫ਼ੀ ਦਾ ਪ੍ਰਯੋਗ ਪੰਜਾਬ ਤੋਂ ਬਾਹਰ ਵੀ ਹੋ ਰਿਹਾ ਸੀ। ਕਾਫ਼ੀ ਦਾ ਅਰਥ ਹੈ ਕਿ ਰਾਗਨੀ ਹੈ। ਇਸ ਸੰਬੰਧੀ ”ਪਿੰ: ਤੇਜਾ ਸਿੰਘ ਕਾਫ਼ੀ ਬਾਰੇ ਲਿਖਦੇ ਹਨ, ਕਈ ਲੋਕ ਕਾਫ਼ੀ ਨੂੰ ਰਾਗਨੀ ਕਹਿੰਦੇ ਹਨ, ਇਹ ਗੱਲ ਕਾਫ਼ੀ ਹੱਦ ਤੱਕ ਸੱਚੀ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿੱਥੇ ‘ਆਸਾ’,ਸੂਹੀ, ਤਿਲੰਗ ਤੇ ਮਾਰੂ ਰਾਗਾਂ ਵਿੱਚ ਸ਼ਬਦਾਂ ਦਾ ਵੇਰਵਾ ਆਉਂਦਾ ਹੈ, ਉੱਥੇ ਨਾਲ ਸ਼ਬਦ ‘ਕਾਫ਼ੀ’ ਲਿਖਿਆ ਹੈ। ਸਪੱਸਟ ਹੈ ਕਿ ਇਨ੍ਹਾਂ ਰਾਗਾਂ ਦੀ ਰਾਗਨੀ ਹੈ। ਇਹ ਆਪਣੇ ਆਪ ਸੰਪੂਰਣ ਰਾਗ ਨਹੀਂ।
“ ਬੁਲ੍ਹੇ ਸ਼ਾਹ ਦੀ ਕਾਫ਼ੀ ਸੁਣਕੇ, ਤ੍ਰਟਦਾ ਕੁਫ਼ਰ ਅੰਦਰ ਦਾ
ਵਹਦਤ ਦੇ ਦਰਿਆਏ ਅੰਦਰ, ਉਹ ਭੀ ਵਤਿਆ ਤਰਦਾ”
ਸੀ-ਹਰਫ਼ੀ
ਸੋਧੋਬਹੁਤ ਪੁਰਾਣਾ ਕਾਵਿ ਰੂਪ ਹੈ। ਯਹੂਦੀ ਇਸਨੂੰ “ਐਲਫ਼ਾਬੈਟ ਪੋਇਮ” ਕਹਿੰਦੇ ਸਨ। ਸੀ-ਹਰਫ਼ੀ ਫ਼ਾਰਸੀ ਜ਼ਬਾਨ ਦੇ ਨਾਲ ਭਾਰਤ ਤੇ ਪੰਜਾਬ ਵਿੱਚ ਆਈ। ਇਸ ਦਾ ਭਾਰਤੀ ਰੂਪ ਬਾਵਨ ਅੱਖਰੀ ਅਤੇ ਪੰਜਾਬੀ ਰੂਪ ਪੈਂਤੀ ਜਾਂ ‘ਪੱਟੀ’ ਹੈ। ਪ੍ਰੇਮ ਸਿੰਘ ਜ਼ਰਗਰ ਨੇ ਆਪਣੇ ਸੰਗ੍ਰਹਿ ਵਿੱਚ ਬੁਲ੍ਹੇ ਸ਼ਾਹ ਦੀਆਂ ਤਿੰਨ ਸੀ-ਹਰਫ਼ੀਆਂ ਦਿੱਤੀਆਂ ਹਨ। ਤੀਜੀ ਅਧੂਰੀ ਹੈ। ਲਾਹੌਰਪਾਕਿਸਤਾਨ ਵਿੱਚ ‘ਕੁਲੀਅਤ-ਏ-ਬੁਲ੍ਹੇ ਸ਼ਾਹ’ ਵਿੱਚ ਵੀ ਇਹੋ ਸੀ-ਹਰਫ਼ੀ ਦਰਜ ਕੀਤੀਆਂ ਗਈਆ ਹਨ। ਬੁਲ੍ਹੇ ਦੀ ਸੀ-ਹਰਫ਼ੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ-
“ਅਲਫ਼-ਆਂਵਦਿਆਂ ਤੋਂ ਮੈਂ ਸਦਕੜੇ ਹਾਂ,
ਜੀਮ ਜਾਂਦਿਆਂ ਤੋਂ ਸਿਰ ਵਾਰਨੀ ਹਾਂ।”
ਅਠਵਾਰਾ
ਸੋਧੋਅਠਵਾਰਾ ਜਾਂ ਸਤਵਾਰਾ ਵੀ ਪੰਜਾਬੀ ਲੋਕ ਸਾਹਿਤ ਦਾ ਪੁਰਾਣਾ ਕਾਵਿ ਰੂਪ ਹੈ। ਇਹ ਹਫ਼ਤੇ ਦੇ ਸੱਤਾਂ ਦਿਹਾੜਿਆਂ ਨੂੰ ਮੁੱਖ ਰੱਖ ਕੇ ਰਚਿਆਂ ਜਾਂਦਾ ਹੈ। ਬੁਲ੍ਹੇ ਸ਼ਾਹ ਦਾ ਅਠਵਾਰਾ ਛਨਿਛਰਵਾਰ ਨਾਲ ਸ਼ੁਰੂ ਹੁੰਦਾ ਹੈ ਅਤੇ ਜੁਮਾ ਤੇ ਮੁਕਦਾ ਹੈ।
“ਛਨਿਛਰ ਵਾਰ ਉਤਵਾਲੇ ਵੇਖ ਸਜਨ ਦੀ ਸੋ।
ਅਸਾਂ ਮੁੜ ਘਰ ਫੇਰ ਨਾ ਆਵਣਾ ਜੋ ਹੋਣੀ ਹੋਗ ਸੋ ਹੋ।”
ਬਾਰਾਮਾਹ
ਸੋਧੋਬਾਰਾਮਾਹ’ ਪੰਜਾਬੀ ਦਾ ਪੰਜਾਬੀ ਕਾਵਿ ਰੂਪ ਤੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਮੌਜੂਦ ਸੀ। ਆਮ ਖਿਆਲ ਹੈ ਕਿ ਪ੍ਰਸਿੱਧ ਫ਼ਾਰਸੀ ਕਵੀ ਮਸਊਦ ਸਾਅਦ ਸੁਲਤਾਨ ਨੇ ਸਭ ਤੋਂ ਪਹਿਲਾਂ ਬਾਰਾਮਾਹ ਫ਼ਾਰਸੀ ਵਿੱਚ ਰਚਿਆ। ਬੁਲ੍ਹੇ ਦਾ ਬਾਰਾਮਾਹ ‘ਅੱਸੂ ਮਹੀਨੇ ਤੋਂ ਸ਼ੁਰੂ ਹੁੰਦਾ ਹੈ।
“ਅੱਸੂ ਲਿਖੂੰ ਸੰਦੇਸਵਾਂ ਵਾਚੇ ਮੋਰਾ ਪੀ,
ਗਮਨ ਕੀਆ ਤੁਮ ਕਾਹੇ ਕੋ ਕਲਮਲ ਆਇਆ ਜੀ।”
ਗੰਢਾਂ
ਸੋਧੋਵਿਆਹ ਦੇ ਸ਼ਗਨ ਵਜੋਂ ਗੰਢਾਂ ਲਿਖੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਕਾਜ ਰਚਾਉਣ, ਸਾਹਾ ਸੋਧਣ ਤੇ ਵਹੁਟੀ ਦੇ ਆਉਣ ਤੇ ਵਹੁਟੀ ਦੇ ਸ਼ਹੁ ਨਾਲ ਸਿਧਾਉਣ ਬਾਰੇ ਸੰਕੇਤ ਕੀਤੇ ਜਾਂਦੇ ਹਨ। ਬੁਲ੍ਹੇ ਨੇ 40 ਗੰਢਾਂ ਰਚਆ ਹਨ ਜਿਸ ਵਲ ਉਹ ਪਹਿਲੀ ਗੰਢ ਵਿੱਚ ਹੀ ਇਸ਼ਾਰਾ ਕਰਦਾ ਹੈ। ਇਹ ਚਾਰ-ਚਾਰ ਤੁਕਾਂ ਦਾ ਇੱਕ ਇੱਕ ਬੰਦ ਹੈ। ਪਹਿਲੀ ਤੇ ਅਖਰੀਲੀ ਗੰਢ ਵਿੱਚ ਅੱਠ ਅੱਠ ਤੁਕਾਂ ਦੀ ਹੈ। ਪਹਿਲੀ ਗੰਢ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ-
“ਕਹੋ ਸੁਰਤੀ ਗਲ ਕਾਜ ਦੀ, ਮੈਂ ਗੰਢਾਂ ਕੀਤੀਆ ਪਾਊਂ।
ਸਾਰੇ ਤੇ ਜੰਜ ਆਵਾਸੀ, ਹੁਣ ਚਾਲਸੀ ਗੰਢ ਘਤਾਊਂ।”
ਦੋਹੜਿਆ ਵਿੱਚ ਬੁਲ੍ਹੇ ਦੇ ਫੁਟਕਲ ਵਿਚਾਰ ਹਨ ਅਤੇ ਕਈ ਇੱਕ ਸਮਾਜਿਕ-ਕੁਰੀਤੀਆਂ, ਰਾਜਸੀ ਘਟਨਾਵਾਂ ਅਤੇ ਮਜ਼ਹਬੀ ਪਾਖੰਡਾਂ ਵੱਲ ਸੰਕੇਤ ਕਿਤੇ ਹਨ। ਜਿਵੇ-
“ਬੁਲਿਆ ਧਰਮਸ਼ਾਲਾ ਧੜਵਾਈ ਰਹਿੰਦੇ।
ਠਾਕੁਰ ਦੁਆਰ ਠੱਗ।
ਵਿੱਚ ਮਸੀਤਾਂ ਕੁਸੱਤੀਏ ਰਹਿੰਦੇ,
ਆਸ਼ਕ ਰਹਿਣ ਅਲੱਗ।”
ਮੌਤ
ਸੋਧੋਬੁਲ੍ਹੇ ਸ਼ਾਹ ਦੀ ਮ੍ਰਿਤੂ ਬਾਰੇ ਲੇਖਕਾਂ ਵਿੱਚ ਮਤਭੇਦ ਹਨ। ਲਾਜਵੰਤੀ ਰਾਮਾਕ੍ਰਿਸ਼ਨਾ ਨੇ ਬੁਲ੍ਹੇ ਦਾ ਸਮਾਂ 1680 ਤੋਂ 1758 ਈ. ਸਹੀ ਦਿੱਤਾ ਹੈ। “ਇਸੇ ਤਰ੍ਹਾਂ ਸੁੰਦਰ ਸਿੰਘ ਨਰੂਲਾ ਨੇ ਦੇਹਾਂਤ ਦਾ ਸਾਲ ਗ਼ਲਤੀ ਨਾਲ 1743 ਈ. ਦਿੱਤਾ ਹੈ।” ਹਿਜਰੀ ਮੁਤਾਬਕ 1680 ਈ. ਵਿੱਚ ਜਨਮ ਅਤੇ 1758 ਵਿੱਚ ਮੌਤ ਹੋਈ ਇਹ ਠੀਕ ਹੈ ਕਿ ਕਿਉਂਕਿ ਬੁਲ੍ਹਾ ਨੇ ਕੁੱਲ 78 ਸਾਲ ਉਮਰ ਭੋਗੀ। “ਪ੍ਰੰਤੂ ਉਚੇਰੇ ਮਨੁੱਖੀ ਆਦਰਸ਼ਾਂ ਦਾ ਧਾਰਨੀ ਹੋਣ ਕਰ ਕੇ ਅੱਜ ਵੀ ਬੁਲ੍ਹੇਸ਼ਾਹ ਅਤੇ ਉਸ ਦਾ ਕਲਾਮ ਅਮਰ ਹੈ।” ਬੁਲ੍ਹੇ ਸ਼ਾਹ ਦਾ ਮਜ਼ਾਰ ਅਜਵੀ ਕਸੂਰ ਰੇਲਵੇ ਸਟੇਸ਼ਨ ਦੇ ਨੇੜੇ ਪੂਰਬ ਵਾਲੇ ਪਾਸੇ ਸਥਿਤ ਹੈ।
ਹਵਾਲੇ
ਸੋਧੋ- ↑↑ ਜੀਤ ਸਿੰਘ ਸੀਤਲ, ਬੁਲ੍ਹੇ ਸ਼ਾਹ ਦੀ ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ,ਪਟਿਆਲਾ,1970 ਪੰਨਾ3.
- ↑ Jump up to:3.0 3.1 ਮੌਲਾ ਬਖ਼ਸ਼ ਕੁਸ਼ਤਾ: ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਲਾਹੌਰ, ਪੰਨਾ 102
- ↑ ਜੀਤ ਸਿੰਘ ਸੀਤਲ, ਬੁਲ੍ਹੇ ਸ਼ਾਹ ਦੀ ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ,ਪਟਿਆਲਾ,1970 ਪੰਨਾ18
- ↑ ਜੀਤ ਸਿੰਘ ਸੀਤਲ, ਬੁਲ੍ਹੇ ਸ਼ਾਹ ਦੀ ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ,ਪਟਿਆਲਾ,1970 ਪੰਨਾ 20.
- ↑ ਡਾ. ਪ੍ਰੀਤਮ ਸੈਨੀ, ਕਲਾਮ ਬੁਲ੍ਹੇ ਸ਼ਾਹ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,2007, ਪੰਨਾ 8.
- ↑ ਤੇਜਾ ਸਿੰਘ: ਨਵੀਆਂ ਸੋਚਾਂ, ਪੰਜਾਬੀ ਵਿੱਚ ਕਾਫ਼ੀ ਸੈਫ਼ੁਲਮਲੂਕ,ਪੰਨਾ 656
- ↑ ਪ੍ਰੇਮ ਸਿੰ ਡਾ. ਪ੍ਰੀਤਮ ਸੈਨੀ, ਕਲਾਮ ਬੁਲ੍ਹੇ ਸ਼ਾਹ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,2007, ਪੰਨਾ 152
- ↑ ਜੀਤ ਸਿੰਘ ਸੀਤਲ, ਬੁਲ੍ਹੇ ਸ਼ਾਹ ਦੀ ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ,ਪਟਿਆਲਾ,1970 ਪੰਨਾ 44
- ↑ ਲਾਜਵੰਤੀ ਰਾਮਕ੍ਰਿਸ਼ਨਾ: ਪੰਜਾਬੀ ਸੂਫ਼ੀ ਪੋਇਟਸ, ਚੈਪਟਰ 4, ਪੰਨਾ 40-71
- ↑ ਸੁੰਦਰ ਸਿੰਘ ਨਰੂਲਾ(ਸੰਪਾ): ਸਾਈਂ ਬੁਲ੍ਹੇ ਸ਼ਾਹ, ਅੰਮ੍ਰਿਤਸਰ, 1931, ਪੰਨਾ 12.
- ↑ ਧਨਵੰਤ ਕੌਰ: ਬਾਲ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ,2009