ਬੁੱਢਾ ਨਾਲਾ ਇਸ ਦਾ ਮੌਜੂਦਾ ਵਹਿਣ ਬੇਲਾ-ਚਮਕੌਰ-ਬਹਿਲੋਲਪੁਰ-ਮਾਛੀਵਾਲਾ-ਕੂਮ ਕਲਾਂ-ਲੁਧਿਆਣਾ-ਹੰਬੜਾਂ-ਭੂੰਦੜੀ-ਵਲੀਪੁਰ ਹੈ। ਬਰਤਾਨਵੀ ਪੰਜਾਬ ਦੇ ਕਈ ਨਕਸ਼ਿਆਂ ਵਿੱਚ ਇਸ ਨੂੰ ‘ਬੁੱਢੀ ਸਤਲੁਜ’ ਕਿਹਾ ਗਿਆ ਹੈ। ਇਸ ਨੂੰ 'ਬੁੱਢਾ ਦਰਿਆ' ਵੀ ਆਖਦੇ ਹਨ। ਬਹੁਤ ਭਾਰੀ ਆਬਾਦੀ ਵਾਲੇ ਲੁਧਿਆਣਾ ਜ਼ਿਲ੍ਹੇ (ਪੰਜਾਬ, ਭਾਰਤ) ਦੇ ਵਿੱਚੋਂ ਲੰਘਦਾ ਇਹ ਸਿੰਧ ਨਦੀ ਦੀ ਇੱਕ ਸਹਾਇਕ ਨਦੀ, ਸਤਲੁਜ ਵਿੱਚ ਜਾ ਪੈਂਦਾ ਹੈ। ਪੰਜਾਬ ਵਿੱਚ ਦਰਿਆਵਾਂ ਦੇ ਪੁਰਾਣੇ ਜਾਂ ਸਹਾਇਕ ਵਹਿਣਾਂ ਨੂੰ ਬੁੱਢਾ ਜਾਂ ਬੁੱਢੀ ਕਹਿਣ ਦੀ ਰਵਾਇਤ ਕਦੀਮੀ ਹੈ।

ਇਤਿਹਾਸ

ਸੋਧੋ

ਉਨ੍ਹੀਵੀਂ-ਵੀਹਵੀਂ ਸਦੀ ਦੀਆਂ ਲਿਖਤਾਂ ਮੁਤਾਬਿਕ ਇਸ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਇਹ ਰੁਝਾਨ 1980ਵਿਆਂ ਤੱਕ ਜਾਰੀ ਰਿਹਾ। ਸੰਨ 1984 ਵਿੱਚ ਨਾਲੇ ਦਾ ਪਾਣੀ ਪੀਣ ਯੋਗ ਸੀ। ਬੇਸ਼ੱਕ ਇਹਦਾ ਪਾਣੀ ਸਿੰਜਾਈ ਲਈ ਨਹੀਂ ਵਰਤਿਆ ਜਾਂਦਾ ਸੀ। ਡੇਢ ਸਦੀ ਪਹਿਲਾਂ ਲੋਕਾਂ ਨੂੰ ਵਹਿਮ ਸੀ ਕਿ ਇਹਦਾ ਪਾਣੀ ਸਿੰਜਾਈ ਦੇ ਕਾਬਲ ਨਹੀਂ ਸੀ। ਉਸ ਵੇਲੇ ਮੁਕਾਮੀ ਲੋਕਾਂ ਤੋਂ ਸੁਣੇ ਇਤਿਹਾਸ ਨੂੰ ਗੋਰੇ ਬਸਤੀਵਾਦੀਆਂ ਨੇ ਕਿਤਾਬਾਂ ਅਤੇ ਜ਼ਿਲ੍ਹੇਵਾਰ ਗਜ਼ਟੀਅਰਾਂ ਵਿੱਚ ਦਰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਬੁੱਢਾ ਦਰਿਆ ਸਤਲੁਜ ਦੇ ਪੁਰਾਣੇ ਵਹਿਣ ਵਜੋਂ ਮਸ਼ਹੂਰ ਹੋ ਰਿਹਾ ਸੀ।

ਬੁੱਢੇ ਦਰਿਆ ਦੇ ਦੂਜੇ ਸੋਮੇ ਬਾਬਤ ਕਿਤਾਬ ਦੱਸਦੀ ਹੈ, “ਚਮਕੌਰ ਸਾਹਿਬ ਦੇ ਥੱਲੇ ਝੀਲ ਵਰਗੀ ਥਾਂ ਸੀ ਜੀਹਦੇ ਵਿੱਚੋਂ ਬਾਰਾਂ ਮਹੀਨੇ ਪਾਣੀ ਨਿਕਲਦਾ ਰਹਿੰਦਾ ਸੀ। ਇਸ ਝੀਲ ਦਾ ਪਾਣੀ ਬੁੱਢੇ ਦਰਿਆ ਵਿੱਚ ਪੈਂਦਾ ਸੀ। ਇਸ ਝੀਲ ਵਿੱਚ ਪਾਣੀ ਘੱਟ ਆਉਣ ਕਾਰਨ ਕਦੇ ਕਦੇ ਲੁਧਿਆਣੇ ਦੇ ਥੱਲੇ ਬੁੱਢੇ ਨਾਲੇ ਵਿੱਚ ਪਾਣੀ ਘਟ ਜਾਂਦਾ ਅਤੇ ਗੰਧਲਾ ਹੁੰਦਾ ਸੀ।”

ਬਜ਼ੁਰਗ ਦਾਅਵਾ ਕਰਦੇ ਸਨ ਕਿ ਚਮਕੌਰ, ਬਹਿਲੋਲਪੁਰ ਅਤੇ ਸਬੰਧਿਤ ਬੇਟ ਦੇ ਇਲਾਕੇ ਵਿੱਚ ਉਨ੍ਹਾਂ ਨੇ ਧਰਤੀ ਵਿੱਚੋਂ ਉਬਾਲੇ ਮਾਰ ਕੇ ਬਾਹਰ ਆਉਂਦਾ ਪਾਣੀ ਅੱਖੀਂ ਦੇਖਿਆ ਹੈ। ਪੰਜਾਬ ਦੀਆਂ ਕਈ ਛੋਟੀਆਂ ਨਦੀਆਂ ਜ਼ਮੀਨਦੋਜ਼ ਝਰਨਿਆਂ ਜਾਂ ਝੀਲਾਂ ਵਿੱਚੋਂ ਨਿਕਲਦੀਆਂ ਸਨ। ਦੁਆਬੇ ਦੀ ਮਸ਼ਹੂਰ ਨਦੀ ਕਾਲੀ ਵੇਈਂ ਧਨੋਆ ਪਿੰਡ ਕੋਲ ਜ਼ਮੀਨੀ ਪਾਣੀ ਦੇ ਝਰਨਿਆਂ ਵਿੱਚੋਂ ਨਿਕਲਦੀ ਹੈ। ਕੁਝ ਵਹਿਣ ਛੋਟੀਆਂ-ਵੱਡੀਆਂ ਝੀਲਾਂ ਵਿੱਚੋਂ ਨਿਕਲਦੇ ਸਨ ਜਾਂ ਇਨ੍ਹਾਂ ਝੀਲਾਂ ਵਿੱਚ ਸਮਾਅ ਜਾਂਦੇ ਸਨ। ਕਈ ਵਾਰ ਵਹਿਣ ਝੀਲ ਵਿੱਚ ਦਾਖ਼ਲ ਹੁੰਦਾ ਅਤੇ ਦੁਬਾਰਾ ਨਿਕਲ ਕੇ ਅੱਗੇ ਵਗ ਤੁਰਦਾ ਸੀ। ਇਨ੍ਹਾਂ ਝੀਲਾਂ ਨੂੰ ਮੁਕਾਮੀ ਬੋਲੀ ਵਿੱਚ ਟੋਭੇ, ਛੱਪੜ ਜਾਂ ਤਲਾਬ ਆਖਿਆ ਜਾਂਦਾ ਹੈ। ਇਨ੍ਹਾਂ ਝੀਲ ਰੂਪੀ ਵਹਿਣਾਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਅਤੇ ਕੁਝ ਕੁ ਹੁਣ ਵੀ ਮੌਜੂਦ ਹੋਣਗੀਆਂ। ਮਾਲਵੇ-ਦੁਆਬੇ ਵਿੱਚ ਅਜਿਹੀਆਂ ਕਈ ਝੀਲਾਂ ਮਸ਼ਹੂਰ ਰਹੀਆਂ ਹਨ। ਇਨ੍ਹਾਂ ਵਿੱਚ ਚਮਕੌਰ ਝੀਲ, ਰਾਹੋਂ ਝੀਲ, ਫਿਲੌਰ ਝੀਲ, ਜਗਰਾਉਂ ਨੇੜੇ ਅਖਾੜਾ ਪਿੰਡ ਦੀ ਝੀਲ, ਮਲੋਟ ਝੀਲ ਅਤੇ ਫ਼ਾਜ਼ਿਲਕਾ ਦੀ ਬਾਧਾ ਝੀਲ ਗਿਣੀਆਂ ਜਾਂਦੀਆਂ ਹਨ। ਬਾਧਾ ਝੀਲ ਕੁਝ ਸਾਲ ਪਹਿਲਾਂ ਲੋਪ ਹੋਈ ਹੈ। ਸਤਲੁਜ ਦੀ ਦਿਸ਼ਾ ਤੋਂ ਆਉਂਦੀਆਂ ਨੈਵਾਲਾਂ ਜਾਂ ਵਹਿਣਾਂ ਦਾ ਪਾਣੀ ਵਗਦਾ ਹੋਇਆ ਇਨ੍ਹਾਂ ਝੀਲਾਂ ਵਿੱਚ ਫੈਲ ਜਾਂਦਾ ਸੀ। ਚਮਕੌਰ ਝੀਲ ਵਿੱਚ ਪਾਣੀ ਘਟਣ ਕਰਕੇ ਬੁੱਢੇ ਨਾਲੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਸੀ। ਇਹ ਝੀਲ ਲੁਧਿਆਣੇ ਸ਼ਹਿਰ ਦੇ ਲੋਕਾਂ ਲਈ ਪਾਣੀ ਦੀ ਥੁੜ੍ਹ ਦਾ ਸਬੱਬ ਬਣ ਜਾਂਦੀ ਸੀ। ਕਿਤਾਬ ਦੱਸਦੀ ਹੈ, “ਪਾਣੀ ਦੀ ਥੁੜ੍ਹ ਕਾਰਨ ਸ਼ਹਿਰ ਅਤੇ ਛਾਉਣੀ ਦੇ ਵਸਨੀਕਾਂ ਨੂੰ ਤਕਲੀਫ਼ ਰਹਿੰਦੀ ਸੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਰਜ ਕੈਂਪਬਲ ਨੇ ਲੋਕਾਂ ਦੀ ਸਹੂਲਤ ਲਈ ਜੁਗਤ ਬਣਾਈ ਕਿ ਸਤਲੁਜ ਵਿੱਚੋਂ ਨਹਿਰ ਕੱਢ ਕੇ ਬੁੱਢੇ ਨਾਲੇ ਵਿੱਚ ਸੁੱਟੀ ਜਾਵੇ। ਖੋਜ ਤੋਂ ਬਾਅਦ ਪਤਾ ਲੱਗਾ ਕਿ ਕੋਈ ਕਦੀਮੀ ਵਹਿਣ ਲੁਧਿਆਣੇ ਦੇ ਭਰਤਗੜ੍ਹ ਪਰਗਣੇ ਦੇ ਪਿੰਡ ਗੜ੍ਹੀ ਫ਼ਾਜ਼ਿਲ ਤੋਂ ਸ਼ੁਰੂ ਹੋ ਕੇ ਬੁੱਢੇ ਨਾਲੇ ਵਿੱਚ ਮਿਲਦਾ ਹੈ। ਜਿਉਂ-ਜਿਉਂ ਲੁਧਿਆਣਾ ਸ਼ਹਿਰ ਦਾ ਉਦਯੋਗੀਕਰਨ ਵਧਿਆ, ਇਸ ਵਿੱਚ ਕਾਰਖਾਨਿਆਂ ਦੀ ਰਹਿੰਦ-ਖੂੰਹਦ, ਡਾਈ ਉਦਯੋਗਾਂ ਦੇ ਰਸਾਇਣਾਂ ਵਾਲਾ ਪਾਣੀ, ਇਲੈਕਟ੍ਰੋਪਲੇਟਿੰਗ ਪਲਾਂਟਾਂ ਦਾ ਧਾਤ-ਯੁਕਤ ਪਾਣੀ, ਡੇਅਰੀਆਂ ਅਤੇ ਹੀਟਿੰਗ ਟਰੀਟਮੈਂਟ ਦੇ ਬਚੇ-ਖੁਚੇ ਪਦਾਰਥ ਆਦਿ ਨਾਲ ਇਹ ਪ੍ਰਦੂਸ਼ਿਤ ਹੋ ਗਿਆ। ਫਿਰ ਸੀਵਰੇਜ ਦਾ ਪਾਣੀ ਵੀ ਬੁੱਢੇ ਨਾਲੇ ਵਿੱਚ ਹੀ ਸੁੱਟਿਆ ਜਾਂਦਾ ਹੈ। ਅੱਜ ਇਹ ਇਸ ਖੇਤਰ ਦੇ, ਮੁੱਖ ਸਤਲੁਜ ਨਦੀ ਦੇ ਪ੍ਰਦੂਸ਼ਣ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ। ਦੱਖਣੀ-ਪੱਛਮੀ ਪੰਜਾਬ ਦੇ ਵੱਡੇ ਖੇਤਰ ਸਿੰਚਾਈ ਦੇ ਲਈ ਇਕੱਲੇ ਨਹਿਰੀ ਪਾਣੀ ਤੇ ਨਿਰਭਰ ਹਨ ਅਤੇ ਬੁੱਢੇ ਨਾਲੇ ਦਾ ਪਾਣੀ ਫ਼ਿਰੋਜ਼ਪੁਰ ਦੇ ਨੇੜੇ ਹਰੀਕੇ ਵਾਟਰਵਰਕਸ ਕੋਲ ਵੱਖ-ਵੱਖ ਨਹਿਰਾਂ ਵਿੱਚ ਪਰਵੇਸ਼ ਕਰ ਜਾਂਦਾ ਹੈ ਅਤੇ ਇਸ ਤਰ੍ਹਾਂ ਮਲੋਟ, ਜ਼ੀਰਾ, ਲੰਬੀ ਤੱਕ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ, ਜਦਕਿ ਸਰਹਿੰਦ ਫੀਡਰ ਤੋਂ ਪਾਣੀ ਲੈਂਦੇ ਖੇਤਰ ਇਸ ਦੇ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।[1]

ਪ੍ਰਦੂਸ਼ਣ

ਸੋਧੋ

ਪੀਜੀਆਈਐਮਈਆਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ 2008 ਵਿੱਚ ਕੀਤੇ ਇੱਕ ਸਾਂਝੇ ਖੋਜ ਅਧਿਐਨ ਮੁਤਾਬਕ ਬੁੱਢੇ ਨਾਲੇ ਦੇ ਨਾਲ-ਨਾਲ ਦੋਵੇਂ ਪਾਸੇ ਦੇ ਪਿੰਡਾਂ ਵਿੱਚ, ਕੈਲਸ਼ੀਅਮ, ਮੈਗਨੇਸੀਅਮ, ਫਲੋਰਾਈਡ, ਪਾਰਾ, ਬੀਟਾ-ਐਂਡੋਸਲਫਾਨ ਅਤੇ ਹੈਪਟਾਕਲੋਰ ਜ਼ਮੀਨ ਅਤੇ ਟੈਪ ਪਾਣੀ ਵਿੱਚ ਇਜਾਜ਼ਤ ਸੀਮਾ (MPL) ਤੋਂ ਵੱਧ ਸਨ। ਪਾਣੀ ਵਿੱਚ COD ਅਤੇ BOD (ਰਸਾਇਣਕ ਅਤੇ ਬਾਇਓਕੈਮੀਕਲ ਆਕਸੀਜਨ ਦੀ ਮੰਗ), ਅਮੋਨੀਆ, ਫ਼ਾਸਫ਼ੇਟ, ਕਲੋਰਾਈਡ, ਕ੍ਰੋਮੀਅਮ, ਆਰਸੈਨਿਕ ਅਤੇ ਕਲੋਰਪਿਰੀਫੋਸ ਦੀ ਭਾਰੀ ਬਹੁਤਾਤ ਸੀ। ਜ਼ਮੀਨੀ ਪਾਣੀ ਵਿੱਚ ਵੀ, ਨਿਕਲ ਅਤੇ ਸਿਲੇਨੀਅਮ ਸ਼ਾਮਿਲ ਹਨ, ਜਦਕਿ ਟੂਟੀਆਨ ਦੇ ਪਾਣੀ ਵਿੱਚ ਸਿੱਕਾ, ਨਿਕਲ ਅਤੇ ਕੈਡਮੀਅਮ ਦੀ ਉੱਚ ਇਕਾਗਰਤਾ ਸੀ।[1] ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਨਾਲੇ ਦੇ ਪਾਣੀ ਦੇ ਟ੍ਰੀਟਮੈਂਟ ਲਈ ਪ੍ਰਤੀ ਦਿਨ ਘੱਟੋ-ਘੱਟ 150 ਮਿਲੀਅਨ ਗੈਲਨ ਇੰਪੀਰੀਅਲ (680,000 ਘਣ ਮੀਟਰ) ਸੀਵਰੇਜ ਟ੍ਰੀਟਮੈਂਟ ਸਮਰੱਥਾ ਦੀ ਲੋੜ ਹੈ, ਜਦਕਿ ਜਮਾਲਪੁਰ, ਨੱਲੋਕੇ ਅਤੇ ਭੱਟੀਆਂ ਦੇ ਮੌਜੂਦ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਸਾਂਝੀ ਸਮਰੱਥਾ 311 ਮਿਲੀਅਨ ਲੀਟਰਪ੍ ਰਤੀ ਦਿਨ (ਐਮ.ਐਲ.ਡੀ.) ਹੈ।[1]

ਹੁੰਗਾਰਾ

ਸੋਧੋ

ਜੂਨ 2009 ਵਿੱਚ, ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੱਲਾ ਦੇ ਆਲੇ ਦੁਆਲੇ ਦਫ਼ਾ 144 ਲਗਾ ਦਿੱਤੀ, ਜਿਸ ਵਿੱਚ ਇਸ ਵਿੱਚ ਕੂੜਾ ਕਰਕਟ ਸੁੱਟਣ ਤੇ ਪਾਬੰਦੀ ਲਈ ਗਈ ਸੀ, ਪਰੰਤੂ ਬੁਲੰਦ ਜਨਤਕ ਆਵਾਜ਼ਾਂ ਦੇ ਬਾਵਜੂਦ ਇਹ ਲਾਗੂ ਨਹੀਂ ਕੀਤਾ ਗਿਆ।[2] ਅਗਲੇ ਮਹੀਨੇ ਵਿੱਚ, ਪੰਜਾਬ ਸਰਕਾਰ ਨੇ ਦਰਿਆ ਦੀ ਸਫਾਈ ਲਈ 50 ਕ੍ਰੋੜ ਰੁਪਏ ਦੀ ਅਲਾਟਮੈਂਟ ਕੀਤੀ,[3] ਅਤੇ ਅਗਸਤ ਵਿੱਚ, ਮਿਉਂਸਪਲ ਕਾਰਪੋਰੇਸ਼ਨ ਨੇ ਇੱਕ ਮਹਿੰਮ ਵਿੱਚ ਦਰਿਆ ਦੇ ਦੋਵਾਂ ਪਾਸਿਆਂ ਤੋਂ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਕਬਜ਼ੇ ਹਟਾਏ ਗਏ।[4]

4 ਅਪ੍ਰੈਲ 2011 ਨੂੰ ਵਾਤਾਵਰਨ ਤੇ ਜੰਗਲਾਤ ਦੇ ਭਾਰਤੀ ਮੰਤਰਾਲੇ ਨੇ ਲੁਧਿਆਣਾ ਵਿੱਚ ਬੁੱਢੇ ਨਾਲੇ ਤੇ "ਸਿਟੂ ਬਾਇਓ-ਰਿਮੈਡੀਸ਼ਨ ਪ੍ਰਾਜੈਕਟ" ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।[5]

ਹਵਾਲੇ

ਸੋਧੋ
  1. 1.0 1.1 1.2 "Buddha Nullah the toxic vein of Malwa". Indian Express. 21 May 2008. Archived from the original on 5 ਅਕਤੂਬਰ 2012. Retrieved 12 ਜੂਨ 2015. {{cite news}}: Unknown parameter |dead-url= ignored (|url-status= suggested) (help)
  2. Singh, Manvinder (11 December 2009). "Pollution in Buddha Nullah on the rise". The Times of India.
  3. "Rs 50 cr for Buddha Nullah cleaning". The Tribune. 8 July 2009. Archived from the original on 6 ਮਈ 2016. Retrieved 27 ਜਨਵਰੀ 2019. {{cite news}}: Unknown parameter |dead-url= ignored (|url-status= suggested) (help)
  4. Singh, Manvinder (6 August 2009). "Encroachments on banks of Buddha Nullah cleared". The Times of India.
  5. Ludhiana’s Buddha Nullah Gets in Situ Bio-Remediation Project http://abclive.in/environment/160-ludhiana-buddha-nullah-in-situ-bio-remediation-project.html Archived 2011-07-28 at the Wayback Machine.