ਬੁੱਧਗੁਪਤ ਪੰਜਵੀਂ ਸਦੀ ਦੇ ਪ੍ਰਾਚੀਨ ਭਾਰਤ ਦਾ ਇੱਕ ਰਾਜਾ ਸੀ ਜੋ ਗੁਪਤ ਰਾਜਵੰਸ਼ ਨਾਲ ਸਬੰਧ ਰੱਖਦਾ ਸੀ। ਇਸ ਦੀ ਰਾਜਧਾਨੀ ਪਾਟਲੀਪੁਤਰ ਸੀ ਜਿਸਦਾ ਨਾਂ ਵਰਤਮਾਨ ਸਮੇਂ ਵਿੱਚ ਪਟਨਾ ਹੈ।