ਬੇਅੰਤ ਸਿੰਘ ਬਾਜਵਾ (ਜਨਮ 22 ਜੂਨ 1988) ਜ਼ਿਲਾ ਬਰਨਾਲਾ ਦੇ ਪਿੰਡ ਧੌਲਾ ਤੋਂ ਇੱਕ ਨੌਜਵਾਨ ਲੇਖਕ ਹੈ।

ਬਾਜਵਾ ਦਾ ਜਨਮ ਧੌਲਾ ਪਿੰਡ ਵਿਚ 22 ਜੂਨ 1988 ਨੂੰ ਪਿਤਾ ਸ. ਬੁੱਧ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ।ਬੇਅੰਤ ਸਿੰਘ ਬਾਜਵਾ ਦੇ ਪੁਰਖੇ 1947 ਦੀ ਵੰਡ ਵੇਲੇ ਲਹਿੰਦੇ ਪੰਜਾਬ ਤੋਂ ਇੱਧਰ ਆ ਵਸੇ ਸਨ।ਵੰਡ ਤੋਂ ਬਾਅਦ ਪਹਿਲਾਂ ਬਾਜਵਾ ਦੇ ਪੁਰਖੇ ਪਿੰਡ ਭੁਰਥਲਾ ਮੰਡੇਰ (ਹੁਣ ਜ਼ਿਲ੍ਹਾ ਮਲੇਰਕੋਟਲਾ)ਆ ਕੇ ਵਸੇ।ਉਸ ਤੋਂ ਬਾਅਦ ਸ਼ਹਿਰ ਬਰਨਾਲਾ ਵਿਖੇ ਰਹੇ ਅਤੇ ਬਾਅਦ ਵਿੱਚ ਬਾਜਵਾ ਦੇ ਦਾਦਾ ਦੀ ਦੂਰ ਦੀ ਰਿਸ਼ਤੇਦਾਰੀ ਵਿੱਚ ਔਲਾਦ ਨਾ ਹੋਣ ਕਾਰਨ ਪਿੰਡ ਧੌਲਾ ਵਿਖੇ ਆ ਕੇ ਰਹਿਣ ਲੱਗੇ।ਜਿੱਥੇ ਉਨ੍ਹਾਂ ਦਾ ਗੁਆਂਢ ਵਿਸ਼ਵ ਪ੍ਰਸਿੱਧ ਪੰਜਾਬੀ ਲੇਖਕ ਰਾਮ ਸਰੂਪ ਅਣਖੀ ਜੀ ਦਾ ਸੀ।10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ। ਬਾਰਵੀਂ ਤੱਕ ਦੀ ਪੜ੍ਹਾਈ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ ਕਰਨ ਉਪਰੰਤ ਬੀਏ ਦੀ ਪੜ੍ਹਾਈ ਅਕਾਲ ਡਿਗਰੀ ਕਾਲਜ ਮਸਤੂਆਣਾ ਤੋਂ ਕੀਤੀ। ਇਸ ਤੋਂ ਬਾਅਦ ਐਮਏ (ਪੰਜਾਬੀ) ਅਤੇ ਐਮਏ (ਇਤਿਹਾਸ) ਕਰਨ ਤੋਂ ਬਾਅਦ ਹੁਣ ਇਹ ਚੰਡੀਗੜ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਿਹਾ ਹੈ। ਬਾਜਵਾ ਦਾ ਮੁੱਖ ਸ਼ੌਕ ਫ਼ੋਟੋਗਰਾਫੀ ਹੈ ਪਰ ਹੁਣ ਤੱਕ 12 ਦੇ ਕਰੀਬ ਡਾਕੂਮੈਂਟਰੀ ਫ਼ਿਲਮਾਂ ਦੀ ਬਣਾਈਆਂ ਹਨ।

ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਬਣੇ ਸੰਸਾਰ ਪ੍ਰਸਿੱਧ ‘ਪੰਜਾਬੀ ਲੋਕਧਾਰਾ ਗਰੁੱਪ’ ਦੇ ਪਾਸਾਰ ਵਿਚ ਵੀ ਅਹਿਮ ਹਿੱਸਾ ਪਾਇਆ ਹੈ। ਆਪਣੇ ਪਿੰਡ ਦੇ ਪ੍ਰਸਿੱਧ ਸਾਹਿਤਕਾਰ ਰਾਮ ਸਰੂਪ ਅਣਖੀ ਦੀ ਯਾਦ ਵਿਚ ਲਾਇਬਰੇਰੀ ਸਥਾਪਿਤ ਕਰਨ ਵੀ ਇਸ ਦਾ ਮੋਹਰੀ ਰੋਲ ਹੈ।ਇਸ ਤੋਂ ਇਲਾਵਾ ਬੇਅੰਤ ਸਿੰਘ ਬਾਜਵਾ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦਾ ਸਾਲ 2019 ਤੋਂ ਲਗਾਤਾਰ ਪ੍ਰਧਾਨ ਹੈ।ਸਾਹਿਤਕ ਦੀ ਚੇਟਕ ਬਾਜਵਾ ਨੂੰ ਰਾਮ ਸਰੂਪ ਅਣਖੀ ਜੀ ਨੇ ਲਾਈ।

ਸਾਹਿਤਕ ਕੈਰੀਅਰ ਸੋਧੋ

ਬੇਅੰਤ ਸਿੰਘ ਬਾਜਵਾ ਨੇ ਸਾਹਿਤ ਲਿਖਣ ਦੀ ਸ਼ੁਰੂਆਤ 2006 ਵਿਚ ਅਕਾਲ ਡਿਗਰੀ ਕਾਲਜ ਮਸਤੂਆਣਾ ਦੇ ਮੈਗਜ਼ੀਨ ਵਿਚ ਕਵਿਤਾ ਲਿਖ ਕੇ ਕੀਤੀ। ਹੁਣ ਤੱਕ ਇਸ ਲੇਖਕ ਦੇ ਸੈਂਕੜੇ ਲੇਖ ਕਹਾਣੀਆਂ ਅਤੇ ਕਵਿਤਾਵਾਂ ਵੱਖ-ਵੱਖ ਅਖ਼ਬਾਰਾਂ, ਮੈਗਜ਼ੀਨਾਂ ਵਿਚ ਛਪ ਚੁੱਕੀਆਂ ਹਨ। ਇੱਕ ਨਾਵਲ ਅਤੇ ਇੱਕ ਕਹਾਣੀ ਸੰਗ੍ਰਹਿ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ। ਭਾਰਤ ਸਰਕਾਰ ਦੇ ਕੇਂਦਰੀ ਸੱਭਿਆਚਾਰ ਮੰਤਰਾਲਾ ਤੋਂ ਸਰਕਾਰੀ ਫੈਲੋਸ਼ਿਪ ਪ੍ਰਾਪਤ ਕੀਤੀ ਹੈ।ਇਸ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਇੰਡੀਅਨ ਪੈਸ਼ਨ ਪੁਰਸਕਾਰ ਵੀ ਮਿਲਿਆ ਹੈ। [1]

ਰਚਨਾਵਾਂ ਸੋਧੋ

  • ਬੇਜ਼ਮੀਨੇ (ਨਾਵਲ)
  • ਪਿੱਪਲ ਪੱਤੀਆਂ (ਕਹਾਣੀ ਸੰਗ੍ਰਹਿ)
  • ਲੇਖ ਸੰਗ੍ਰਹਿ 
  •  ਬੇਜ਼ਮੀਨੇ (ਸ਼ਾਹਮੁਖੀ ਭਾਸ਼ਾ `ਚ  ਨਾਵਲ)
  • ਸਾਹੇ ਚਿੱਠੀ (ਪੰਜਾਬੀ ਸੱਭਿਆਚਾਰ ਦੀ ਕਿਤਾਬ) 
  • ਟੀਸੀ ਦਾ ਬੇਰ (ਸੰਪਾਦਿਤ)
  • ਬਘੇਲੋ ਸਾਧਣੀ (ਸੰਪਾਦਿਤ)
  • ਕਿਵੇਂ ਲੱਗਿਆ ਇੰਗਲੈਂਡ (ਸ਼ਫਰਨਾਮਾ)