ਬੇਤਜੁਰਬਾ ਲਿਖਾਵਟ
ਬੇਤਜੁਰਬਾ ਲਿਖਾਵਟ ਨੂੰ ਅੰਗ੍ਰੇਜ਼ੀ ਵਿੱਚ unaccustomed handwriting ਕਹਿੰਦੇ ਹਨ। ਅਸੀਂ ਬਚਪਨ ਤੋਂ ਹੀ ਲਿਖਣਾ ਸਿੱਖਦੇ ਹਾਂ ਅਤੇ ਸਾਡੀ ਇੱਛਾ ਅਨੁਸਾਰ ਖੱਬਾ ਜਾਂ ਸੱਜਾ ਹੱਥ ਵਰਤਦੇ ਹਾਂ। ਜੇਕਰ ਕੋਈ ਇਨਸਾਨ ਜੋ ਕਿ ਉਂਝ ਤਾਂ ਸੱਜੇ ਹੱਥ ਨਾਲ ਲਿੱਖਦਾ ਹੋਵੇ ਪਰ ਕਿਸੇ ਹਲਾਤ ਵਿੱਚ ਖੱਬੇ ਹੱਥ ਨਾਲ ਲਿਖੇ ਤਾਂ ਅਜਿਹੀ ਲਿਖਾਵਟ ਨੂੰ ਬੇਤਜੁਰਬਾ ਲਿਖਾਵਟ ਕਹਿੰਦੇ ਹਨ। ਉਦਾਂ ਤਾਂ ਅਜਿਹਾ ਕਿਸੇ ਸਥਾਨਕ ਬਿਮਾਰੀ ਕਰ ਕੇ ਜਾਂ ਸੱਟ ਵਾਜ੍ਜਾਂ ਕਰ ਕੇ ਕੀਤਾ ਜਾ ਸਕਦਾ ਹੈ ਪਰ ਕਈ ਵਾਰ ਕਿਸੇ ਮਾਮਲੇ ਵਿੱਚ ਆਪਣੀ ਪਛਾਣ ਨੂੰ ਛੁਪਾਉਣ ਲਈ ਅਤੇ ਆਪਣੇ ਆਪ ਨੂੰ ਬਚਾਉਣ ਲਈ ਇਨਸਾਨ ਇਸ ਤਰੀਕੇ ਦਾ ਇਸਤੇਮਾਲ ਕਰਦਾ ਹੈ। ਉਂਝ ਤਾਂ ਆਮ ਤੌਰ 'ਤੇ ਵੇਖਣ ਤੇ ਇੱਦਾਂ ਦੀ ਲਿਖਾਵਟ ਇਨਸਾਨ ਦੀ ਆਮ ਲਿਖਾਵਟ ਤੋਂ ਅਲੱਗ ਹੁੰਦੀਆਂ ਹਨ ਪਰ ਧਿਆਨ ਨਾਲ ਮੁਆਇਨਾ ਕਰਨ ਤੇ ਇਨ੍ਹਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਸਾਡੀ ਲਿਖਾਵਟ ਸਾਡੇ ਦਿਮਾਗ ਅਤੇ ਮਾਸਪੇਸ਼ੀਆਂ ਦਾ ਅਚੇਤਨ ਕੰਮ ਹੈ ਇਸ ਲਈ ਲਿਖਣ ਦਾ ਤਰੀਕਾ, ਅੱਖਰ ਵਾਹੁਣ ਦਾ ਤਰੀਕਾ, ਸ਼ਬਦਾਂ ਦਾ ਆਕਾਰ ਆਦਿ ਇੱਕੋ ਜਿਹਾ ਰਹਿੰਦਾ ਹੈ ਜਿਸਤੋਂ ਲਿਖਾਵਟ ਦੀ ਪਛਾਣ ਪੱਕੇ ਤੌਰ 'ਤੇ ਕੀਤੀ ਜਾ ਸਕਦੀ ਹੈ।