ਬੇਬੇ ਨਾਨਕੀ ਜੀ ਦਾ ਜਨਮ ਸੰਮਤ 1521 ਸੰਨ 1464 ਈ. ਨੂੰ ਪਿੰਡ ਚਾਹਲ(ਬੇਬੇ ਨਾਨਕੀ ਜੀ ਦੇ ਨਾਨਕੇ ਪਿੰਡ) ਜਿਲ੍ਹਾ ਲਾਹੌਰ ਵਿਖੇ ਹੋਇਆ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਸਨ। ਬੇਬੇ ਨਾਨਕੀ ਜੀ ਪਹਿਲੇ ਗੁਰੂ ਸਿੱਖ ਵੀ ਸਨ। [1]

ਸੁਰੂਆਤੀ ਜੀਵਨ ਅਤੇ ਪਿਛੋਕੜ

ਸੋਧੋ

ਬੇਬੇ ਨਾਨਕੀ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ (ਕਲਿਆਣ ਦਾਸ)ਜੀ ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੇ ਨਾਨਾ ਜੀ ਦਾ ਨਾਂ ਰਾਮ ਜੀ ਅਤੇ ਨਾਨੀ ਭਿਰਾਈ ਜੀ ਅਤੇ ਮਾਮਾ ਕ੍ਰਿਸ਼ਨਾ ਜੀ ਸਨ। ਬੇਬੇ ਨਾਨਕੀ ਦਾ ਜਨਮ ਨਾਨਕੇ ਪਿੰਡ ਹੋਣ ਕਰਕੇ ਉਨ੍ਹਾਂ ਦਾ ਨਾਮ ਨਾਨਕੀ ਹੀ ਪੈ ਗਿਆ। ਉਨ੍ਹਾਂ ਦਾ ਵਿਆਹ 12 ਸਾਲ ਦੀ ਉਮਰ ਵਿੱਚ ਭਾਈਆ ਜੈ ਰਾਮ ਜੀ ਨਾਲ ਹੋਇਆ ਜੋ ਕਿ ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਂ ਪਾਸ ਨੌਕਰੀ


ਵੰਡੀ ਜਿਲ੍ਹਾ ਸ਼ੇਖੁਪੁਰਾ (ਅੱਜ-ਕੱਲ ਨਨਕਾਣਾ ਸਾਹਿਬ) ਤੋਂ ਜਿਸ ਅਸਥਾਨ ਉੱਪਰ ਆਇਆ ਉਸ ਥਾਂ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

ਅੰਤਿਮ ਸਮਾਂ

ਸੋਧੋ

1518 ਈ: ਵਿੱਚ ਜਦ ਆਖਰੀ ਉਦਾਸੀ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਆਏ ਤਾਂ ਗੁਰੂ ਜੀ ਬੇਬੇ ਜੀ ਦਾ ਅੰਤ ਸਮਾਂ ਜਾਣ ਕੇ ਸੁਲਤਾਨਪੁਰ ਹੀ ਰੁਕ ਗਏ। ਕੁਝ ਦਿਨ ਬੀਤਣ ਬਾਅਦ ਬੇਬੇ ਨਾਨਕੀ ਜੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਆਪਣੀ 54 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾ ਗਏ। ਗੁਰੂ ਜੀ ਨੇ ਆਪਣੀ ਪਿਆਰੀ ਭੈਣ ਦਾ ਸੰਸਕਾਰ ਵੀ ਆਪਣੀ ਹੱਥੀ ਹੀ ਕੀਤਾ।[2]

ਹਵਾਲੇ

ਸੋਧੋ
  1. "Bebe Nanaki Gurdwara". Retrieved 2011-11-09.
  2. "Sikh Women Now". Retrieved 2011-11-09.

ਜੀਵਨੀ

ਸੋਧੋ