ਬੈਤਾਲ ਪਚੀਸੀ
ਬੈਤਾਲ ਪਚੀਸੀ ਜਾਂ ਬੇਤਾਲ ਪੱਚੀਸੀ (ਸੰਸਕ੍ਰਿਤ: बेतालपञ्चविंशतिका - ਬੇਤਾਲਪੰਚਾਵਿੰਸ਼ਤਿਕਾ) ਪੱਚੀ ਕਥਾਵਾਂ ਵਾਲੀ ਇੱਕ ਪੁਸਤਕ ਹੈ। ਇਸ ਦੇ ਰਚਣਹਾਰ ਬੇਤਾਲ ਭੱਟ ਦੱਸੇ ਜਾਂਦੇ ਹਨ ਜੋ ਨਿਆਂ ਲਈ ਪ੍ਰਸਿੱਧ ਰਾਜਾ ਵਿਕਰਮ ਦੇ ਨੌਂ ਰਤਨਾਂ ਵਿੱਚੋਂ ਇੱਕ ਸਨ। ਉਹ ਜਿੰਦਗੀ ਦੀਆਂ ਮੂਲ ਪ੍ਰਵਿਰਤੀਆਂ ਦੀ ਸਮਝ ਰੱਖਦਾ ਸੀ। ਉਸ ਨੇ ਇਹਨਾਂ ਪ੍ਰਵਿਰਤੀਆਂ ਦੀ ਸੋਝੀ ਪੱਚੀ ਕਹਾਣੀਆਂ ਰਾਹੀਂ ਕਰਵਾਈ ਹੈ। ਇਹ ਕਥਾਵਾਂ ਰਾਜਾ ਵਿਕਰਮ ਦੀ ਨਿਆਂ-ਸ਼ਕਤੀ ਦਾ ਵੀ ਬੋਧ ਕਰਾਂਦੀਆਂ ਹਨ। ਪਤੀ ਕੀ ਹੁੰਦਾ ਹੈ? ਪਤਨੀ ਕੌਣ ਹੰਦੀ ਹੈ? ਵਫਾਦਾਰੀ ਕੀ ਹੁੰਦੀ ਹੈ? ਲਾਲਚ ਕਿਵੇ ਮਨੁੱਖ ਨੂੰ ਖਾਂਦਾ ਹੈ? ਰਾਜ ਧਰਮ ਕੀ ਹੁੰਦਾ ਹੈ? ਆਦਿ ਸਵਾਲਾਂ ਵਿੱਚੋਂ ਇੱਕ ਇੱਕ ਨੂੰ ਲੈ ਕੇ ਬੇਤਾਲ ਨਿੱਤ ਇੱਕ ਕਹਾਣੀ ਸੁਣਾਉਂਦਾ ਹੈ ਅਤੇ ਅਖੀਰ ਵਿੱਚ ਰਾਜਾ ਨੂੰ ਅਜਿਹਾ ਪ੍ਰਸ਼ਨ ਕਰ ਦਿੰਦਾ ਹੈ ਕਿ ਰਾਜਾ ਨੂੰ ਉਸ ਦਾ ਜਵਾਬ ਦੇਣਾ ਹੀ ਪੈਂਦਾ ਹੈ। ਉਸਨੇ ਸ਼ਰਤ ਲਗਾ ਰੱਖੀ ਹੈ ਕਿ ਜੇਕਰ ਰਾਜਾ ਬੋਲੇਗਾ ਤਾਂ ਉਹ ਉਸ ਨਾਲ ਰੁੱਸ ਕੇ ਫਿਰ ਤੋਂ ਦਰਖਤ ਉੱਤੇ ਜਾ ਲਮਕੇਗਾ। ਲੇਕਿਨ ਇਹ ਜਾਣਦੇ ਹੋਏ ਵੀ ਸਵਾਲ ਸਾਹਮਣੇ ਆਉਣ ਉੱਤੇ ਰਾਜੇ ਤੋਂ ਚੁਪ ਨਹੀਂ ਰਿਹਾ ਜਾਂਦਾ।
ਵੇਤਾਲ ਦੀਆਂ ਕਹਾਣੀਆਂ ਭਾਰਤ ਵਿੱਚ ਬਹੁਤ ਪ੍ਰਸਿੱਧ ਹਨ ਅਤੇ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ।[1] ਸੰਸਕ੍ਰਿਤ ਐਡੀਸ਼ਨ ਅਤੇ ਹਿੰਦੀ, ਤਾਮਿਲ, ਬੰਗਾਲੀ ਅਤੇ ਮਰਾਠੀ ਸੰਸਕਰਣਾਂ ਦੇ ਅਧਾਰ ਤੇ ਕਈ ਅੰਗਰੇਜ਼ੀ ਅਨੁਵਾਦ ਮੌਜੂਦ ਹਨ।[2] ਸ਼ਾਇਦ ਸਭ ਤੋਂ ਮਸ਼ਹੂਰ ਇੰਗਲਿਸ਼ ਸੰਸਕਰਣ ਸਰ ਰਿਚਰਡ ਫ੍ਰਾਂਸਿਸ ਬਰਟਨ ਦਾ ਹੈ ਜੋ ਹਾਲਾਂਕਿ, ਇੱਕ ਅਨੁਵਾਦ ਨਹੀਂ, ਬਲਕਿ ਇੱਕ ਬਹੁਤ ਖੁੱਲ੍ਹਾ ਰੂਪਾਂਤਰਨ ਹੈ।[3]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |