ਬੈੱਲਬੇਰ ਕਿਲ੍ਹਾ
ਬੇਲਵੇਰ ਮਹਲ[2] (ਕਾਤਾਲਾਨ ਭਾਸ਼ਾ: Castell de Bellver) ਇੱਕ ਮਹਲ ਹੈ। ਇਹ ਗੋਥਿਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਹ ਇੱਕ ਪਹਾੜੀ ਤੇ ਸਥਿਤ ਹੈ ਜਿਹੜੀ ਕਿ ਪਾਲਮਾ ਤੋਂ ਤਿੰਨ ਕਿਲੋਮੀਟਰ ਉੱਤਰ ਪਛਮ ਵੱਲ ਸਥਿਤ ਹੈ।[3] ਇਹ ਕਿਲਾ ਮਜੋਰਿਕਾ ਬੈਲਰਿਕ ਦੀਪਸਮੂਹ ਸਪੇਨ ਵਿੱਚ ਸਥਿਤ ਹੈ। ਇਹ ਕਿਲਾ ਮੇਜੋਰਿਕਾ ਦੇ ਜੇਮਸ ਦੂਜੇ ਨੇ ਬਣਵਾਇਆ ਸੀ। ਇਸ ਤਰ੍ਹਾਂ ਦੇ ਗੋਲ ਅਕਾਰ ਦੇ ਕਿਲੇ ਸਪੇਨ ਅਤੇ ਯੂਰਪ ਵਿੱਚ ਬਹੁਤ ਘੱਟ ਮਿਲਦੇ ਹਨ। 18ਵੀ ਅਤੇ 20 ਵੀ ਸਦੀ ਦੌਰਾਨ ਇਸਨੂੰ ਇੱਕ ਸੈਨਿਕ ਜੇਲ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ। ਇੱਥੇ ਇੱਕ ਸਮੇਂ ਤੇ ਬਹੁਤ ਸਾਰੇ ਲੋਕਾਂ ਨੂੰ ਰੱਖਿਆ ਜਾ ਸਕਦਾ ਸੀ। ਹੁਣ ਇਹ ਪੂਰੇ ਰੂਪ ਵਿੱਚ ਸੈਨਿਕ ਰੱਖਿਆ ਅਧੀਨ ਹੈ।[4] ਇਹ ਕਿਲਾ ਪੂਰੇ ਦੀਪਸਮੂਹ ਵਿੱਚ ਯਾਤਰੀਆਂ ਦੁਆਰਾ ਸਭ ਤੋਂ ਵੱਧ ਵੇਖੀ ਜਾਣ ਵਾਲੇ ਥਾਂ ਹੈ। ਇਸਦੇ ਨਾਲ ਇਹ ਥਾਂ ਸ਼ਹਿਰ ਦੇ ਅਜਾਇਬਘਰ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ।
ਬੇਲਵੇਰ ਕਿਲਾ | |
---|---|
ਸਥਿਤੀ | ਪਾਲਮਾ ਦੇ ਮਲੋਰਕਾ, ਸਪੇਨ |
ਉਚਾਈ | 112 m |
ਬਣਾਇਆ | 1311 |
ਦੁਆਰਾ ਬਣਾਇਆ | Pere Salvà |
ਪ੍ਰਬੰਧਕ | Palma de Mallorca City Council |
Invalid designation | |
ਅਧਿਕਾਰਤ ਨਾਮ | Castillo Bellver |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 3 ਜੂਨ 1931[1] |
ਹਵਾਲਾ ਨੰ. | RI-51-0000411 |
ਕਿਲੇ ਦਾ ਨਿਰਮਾਣ
ਸੋਧੋਇਸ ਕਿਲੇ ਦੀ ਯੋਜਨਾ ਅਤੇ ਇਸਦੇ ਨਾਲ ਜੁੜੇ ਹੋਏ ਟਾਵਰਾਂ ਦੇ ਬਾਰੇ ਇੱਕ ਧਾਰਨਾ ਆਮ ਲੋਕਾਂ ਵਿੱਚ ਪ੍ਰਚਲਿਤ ਹੈ ਜਿਸਦੀ ਵਿਦਵਾਨ ਆਮ ਚਰਚਾ ਕਰਦੇ ਹਨ ਕਿ ਇਸਦੇ ਗੋਲੀਦਾਰ ਟਾਵਰ ਉਪਰੀ ਪਛਮੀ ਤਟ ਤੇ ਹੇਰਿਡੋ ਤੋਂ ਪ੍ਰਭਾਵਿਤ ਹੋ ਕਰ ਬਣਾਇਆ ਗਿਆ ਹੈ ਉਸਦੇ ਵੀ ਟਾਵਰ ਗੋਲੀਦਾਰ ਹਨ। ਉਸਦਾ ਵੀ ਇੱਕ ਵੱਡਾ ਟਾਵਰ ਹੈ ਅਤੇ ਤੋਂ ਛੋਟੇ ਟਾਵਰ ਹਨ। ਇਸ ਕਿਲੇ ਦੇ ਮੁੱਖ ਟਾਵਰ ਦੇ ਨਾਲ ਤਿੰਨ ਛੋਟੇ ਟਾਵਰ ਜੁੜੇ ਹੋਏ ਹਨ ਅਤੇ ਮੁੱਖ ਟਾਵਰ ਪੁੱਲ ਨਾਲ ਜੁੜਿਆ ਹੋਇਆ ਹੈ। ਇਸ ਕਿਲੇ ਦੇ ਮੁੱਖ ਭਾਗ ਦਾ ਨਿਰਮਾਣ ਉਸ ਸਮੇਂ ਦੇ ਪ੍ਰਸਿਧ ਆਰਕੀਟੇਕਟ ਪੇਰੇ ਸੇਲਵਾ ਨੇ ਕੀਤਾ ਸੀ। ਪੇਰੇ ਸਲੇਵ ਨੇ ਅਲਮੁਦਾਨਾ ਦੇ ਸ਼ਾਹੀ ਮਹਲ ਦੇ ਨਿਰਮਾਣ ਵਿੱਚ ਵੀ ਖਾਸ ਭੂਮਿਕਾ ਨਿਭਾਈ। ਇਹ ਕੰਮ ਉਸਦੇ ਸੈਕੜੇ ਮਜਦੂਰਾਂ ਦੀ ਮਦਦ ਨਾਲ 1300 ਤੋਂ 1311 ਈਪੂ. ਦੇ ਵਿਚਕਾਰ ਜੇਮਸ ਦੂਜੇ ਲਈ ਕੀਤਾ। ਇਸਦੇ ਨਿਰਮਾਣ ਲਈ ਉਸੇ ਪਹਾੜੀ ਤੋਂ ਪਥਰ ਲਿਆ ਗਿਆ। ਇਸਦੇ ਨਾਲ ਹੀ ਬਾਲਕੋਨੀ ਵਿੱਚ ਗੋਲਾ ਬਾਰੂਦ ਰੱਖਨ ਦਾ ਪ੍ਰਬੰਧ ਵੀ ਕੀਤਾ ਗਿਆ।
ਇਤਿਹਾਸ
ਸੋਧੋਇਹ ਕਿਲਾ ਮੁੱਖ ਰੂਪ ਵਿੱਚ ਮੇਲੋਰਿਕਾ ਦੇ ਰਾਜਿਆ ਦੇ ਰਹਿਣ ਲਈ ਵਰਤਿਆ ਜਾਂਦਾ ਸੀ ਜਦੋਂ ਉਹ ਮੱਧ ਯੂਰਪ ਵਿੱਚ ਨਹੀਂ ਰਹਿੰਦੇ ਸਨ ਤਾਂ ਇੱਥੇ ਆ ਕੇ ਕੁਝ ਦਿਨ ਬਤੀਤ ਕਰਦੇ ਸਨ। ਇਸ ਤੋਂ ਬਾਅਦ ਇਸਨੂੰ 17ਵੀਂ ਸਦੀ ਤੱਕ ਬਹੁਤ ਘੱਟ ਵਰਤਿਆ ਗਿਆ। ਇੱਥੇ ਕਦੇ ਕਦੇ ਵਾਇਸਰਾਏ ਰਹਿਣ ਲਈ ਆਉਂਦੇ ਸਨ। ਇਸਨੂੰ ਕਈ ਵਾਰ ਜੰਗ ਵਿੱਚ ਵਰਤਿਆ ਗਿਆ ਹੈ। ਮੱਧਕਾਲੀ ਸਮੇਂ ਵਿੱਚ ਦੋ ਵਾਰ ਪਹਿਲੀ ਵਾਰ 1343 ਵਿੱਚ ਅਰਗੋਨ ਦੇ ਪੀਟਰ ਚੋਥੇ ਦੇ ਅਰਗੋਨ ਦਾ ਸ਼ਾਸ਼ਨ ਪ੍ਰਾਪਤ ਕਰ ਵੇਲੇ ਦੂਜਾ 1391 ਵਿੱਚ ਸਾਮੀ ਕਿਸਾਨ ਬਗ਼ਾਵਤ ਰੋਕਣ ਲਈ। ਓਹ ਕਿਲਾ ਸਿਰਫ 1521 ਵਿੱਚ ਮਾਜੋਰਕਾ ਦੂਜੇ ਸੇ ਸਮੇਂ ਆਪਸੀ ਭਾਈਚਾਰੇ ਦੇ ਬਗਾਵਤ ਦੌਰਾਨ ਇਸ ਤੇ ਹਮਲਾਵਰ ਨੇ ਕਬਜ਼ਾ ਕੀਤਾ।
ਬਾਹਰੀ ਲਿੰਕ
ਸੋਧੋ- Imágenes del Castillo de Bellver Archived 2010-01-20 at the Wayback Machine.
- Castillo de Bellver en la página del Ayuntamiento de Palma de Mallorca Archived 2013-01-06 at Archive.is
- Artículo en MallorcaWeb (en mallorquín)
- Vista aérea del castillo en la página web del Ayuntamiento de Palma
- Vista del Castillo de Bellver en Google Maps
- Castillo de Bellver en castillosnet.org Archived 2010-01-24 at the Wayback Machine.
ਹਵਾਲੇ
ਸੋਧੋ- ↑ Database of protected buildings (movable and non-movable) of the Ministry of Culture of Spain (Spanish).
- ↑ "Bellver Castle, Spain". Archived from the original on 2007-09-02. Retrieved 2014-10-16.
{{cite web}}
: Unknown parameter|dead-url=
ignored (|url-status=
suggested) (help) - ↑ http://www.mallorcawebsite.com/balearik/bellver.html
- ↑ Bellver castle, NorthSouthGuides Archived 2014-12-17 at the Wayback Machine. Bellver Castle, Mallorca