ਊਠ

ਮਾਰੂਥਲ ਦਾ ਜਹਾਜ਼
(ਬੋਤਾ ਤੋਂ ਮੋੜਿਆ ਗਿਆ)

ਊਠ ਜਾਂ ਉੱਠ (Camelus) ਇੱਕ ਖੁਰਧਾਰੀ ਜੀਵ ਹੈ। ਅਰਬੀ ਊਠ ਦੇ ਇੱਕ ਢੁੱਠ ਜਦੋਂ ਕਿ ਬੈਕਟਰੀਅਨ ਊਠ ਦੇ ਦੋ ਢੁੱਠਾਂ ਹੁੰਦੀਆਂ ਹਨ। ਅਰਬੀ ਊਠ ਪੱਛਮੀ ਏਸ਼ੀਆ ਦੇ ਸੁੱਕੇ ਰੇਗਿਸਤਾਨ ਖੇਤਰਾਂ ਦੇ ਮੂਲ ਨਿਵਾਸੀ ਹਨ, ਜਦੋਂ ਕਿ ਬੈਕਟਰੀਅਨ ਊਠ ਮਧ ਅਤੇ ਪੂਰਬ ਏਸ਼ੀਆ ਦੇ। ਇਸਨੂੰ 'ਰੇਗਿਸਤਾਨ ਦਾ ਜਹਾਜ' ਵੀ ਕਹਿੰਦੇ ਹਨ। ਇਹ ਰੇਤੀਲੇ ਤਪਦੇ ਮੈਦਾਨਾਂ ਵਿੱਚ ਇੱਕੀ-ਇੱਕੀ ਦਿਨ ਤੱਕ ਬਿਨਾਂ ਪਾਣੀ ਜਿਉਂਦਾ ਰਹਿ ਸਕਦਾ ਹੈ।ਮਨੁੱਖ ਇਸ ਨੂੰ ਸਵਾਰੀ ਕਰਨ ਅਤੇ ਸਾਮਾਨ ਢੋਣ ਦੇ ਕੰਮ ਲਿਆਉਂਦਾ ਹੈ।

ਊਠ
ਇੱਕ ਢੁੱਠ ਵਾਲਾ ਊਠ
ਕੈਮੇਲੁਸ ਡਰੋਮਡੇਰਿਅਸ
ਕੈਮੇਲੁਸ ਬੈਕਟਰੀਅਨੁਸ
Scientific classification
Kingdom:
ਐਨੀਮਲੀਆ
Phylum:
ਕੋਰਡਾਟਾ
Class:
ਮੈਮਲੀਆ
Order:
ਆਰਟੀਓਡੈਕਟਾਈਲਾ
Family:
ਕੈਮੇਲੀਡਾਏ
Tribe:
ਕੈਮੇਲੀਨੀ
Genus:
ਕੈਮੇਲੁਸ

ਲਿਨਾਏਸ, 1758
ਪ੍ਰਜਾਤੀਆਂ

ਕੈਮੇਲੁਸ ਬੈਕਟਰੀਅਨੁਸ
ਕੈਮੇਲੁਸ ਡਰੋਮਡੇਰਿਅਸ
ਕੈਮੇਲੁਸ ਗੀਗਾਸ (ਪਥਰਾਟ)[1]
ਕੈਮੇਲੁਸ ਹੇਸਟਰਨੁਸ (ਪਥਰਾਟ)
ਕੈਮੇਲੁਸ ਸਿਵਾਲੇਨਸਿਸ (ਪਥਰਾਟ)[2]
ਕੈਮੇਲੁਸ ਮੋਰੇਲੀ (ਪਥਰਾਟ)

range of the dromedary

ਊਠ ਸ਼ਬਦ ਦੀ ਵਰਤੋਂ, ਮੋਟੇ ਤੌਰ ਉੱਤੇ ਊਠ ਪਰਿਵਾਰ ਦੇ ਛੇ ਊਠ ਵਰਗੇ ਪ੍ਰਾਣੀਆਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਇਨ੍ਹਾਂ ਵਿੱਚ ਦੋ ਅਸਲੀ ਊਠ, ਅਤੇ ਚਾਰ ਦੱਖਣ ਅਮਰੀਕੀ ਊਠ ਵਰਗੇ ਜੀਵ ਹਨ: ਲਾਮਾ, ਅਲਪਾਕਾ, ਗੁਆਨਾਕੋ, ਅਤੇ ਵਿਕੁਨਾ।[3]

ਇੱਕ ਊਠ ਦੀ ਔਸਤ ਉਮਰ ਚਾਲ੍ਹੀ ਤੋਂ ਪੰਜਾਹ ਸਾਲ ਹੁੰਦੀ ਹੈ। ਇੱਕ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਉੱਠ ਦੀ ਉੱਚਾਈ ਮੋਡੇ ਤੱਕ 1.85 ਮੀ ਅਤੇ ਢੁੱਠ ਤੱਕ 2.15 ਮੀ ਹੁੰਦੀ ਹੈ। ਢੁੱਠ ਸਰੀਰ ਤੋਂ ਲਗਭਗ ਤੀਹ ਇੰਚ ਉੱਪਰ ਤੱਕ ਵਧਦਾ ਹੈ।

ਜੀਵਾਸ਼ਮ ਗਵਾਹੀਆਂ ਤੋਂ ਪਤਾ ਚੱਲਦਾ ਹੈ ਕਿ ਆਧੁਨਿਕ ਊਠ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿੱਚ ਹੋਇਆ ਸੀ ਜੋ ਬਾਅਦ ਵਿੱਚ ਏਸ਼ੀਆ ਵਿੱਚ ਫੈਲ ਗਏ। ਲਗਭਗ 2000 ਈ ਪੂ ਵਿੱਚ ਪਹਿਲਾਂ ਪਹਿਲ ਮਨੁੱਖ ਨੇ ਊਠਾਂ ਨੂੰ ਪਾਲਤੂ ਬਣਾਇਆ ਸੀ। ਅਰਬੀ ਊਠ ਅਤੇ ਬੈਕਟਰਿਅਨ ਊਠ ਦੋਨਾਂ ਦੀ ਵਰਤੋਂ ਅਜੇ ਵੀ ਦੁੱਧ, ਮਾਸ, ਅਤੇ ਬੋਝ ਢੋਣ ਲਈ ਕੀਤੀ ਜਾਂਦੀ ਹੈ।[4]

ਰੇਗਿਸਥਾਨ ਦੇ ਕਬੀਲੇ ਉੱਠਣੀ ਦੇ ਦੁਧ ਤੇ ਇੱਕ ਮਹੀਨਾ ਤਕ ਕਟ ਲੇਂਦੇ ਹਨ।ਇਸ ਦੇ ਦੁਧ ਵਿੱਚ ਵਿਟਾਮੀਨ, ਮਿਨਰਲ ਅਤੇ ਪ੍ਰੋਟੀਨ ਹੁੰਦੇ ਹਨ। ਉੱਠਣੀ ਦੇ ਦੁਧ ਵਿੱਚ ਵਿਟਾਮੀਨ ਸੀ ਹੁੰਦਾ ਹੇ।

ਊਠ ਸਮੇਂ ਅਨੁਸਾਰ ਆਪਣੇ ਸਰੀਰ ਨੂ ਢਾਲ ਲੈਦਾ ਹੈ।ਊਠ ਆਪਣੀ ਠੁਡ (ਜਿਸ ਨੂ ਆਮ ਪੇਡੂ ਮਲਵੀ ਪੰਜਾਬੀ ਭਾਸ਼ਾ ਵਿੱਚ ਥੂ ) ਕਹਿੰਦੇ ਹਨ ਉਸ ਵਿੱਚ ਕਈ ਦਿਨਾ ਦਾ ਖਾਣਾ ਚਰਬੀ ਦੇ ਰੂਪ ਚ ਉਰਜਾ ਲਈ ਸਟੋਰ ਕਰ ਲੈਦਾ ਹੈ

ਊਠ

ਹਵਾਲੇ

ਸੋਧੋ
  1. "Camelus gigas". ZipcodeZoo. BayScience Foundation, Inc. Retrieved 7 December 2012.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
  3. Oxford English Dictionary, 2nd edition, entry camel (noun)
  4. Abu-Zidana, Fikri M.; Eida, Hani O.; Hefnya, Ashraf F.; Bashira, Masoud O.; Branickia, Frank (2011-12-18). "Camel bite injuries in United Arab Emirates: A 6 year prospective study". Injury. doi:10.1016/j.injury.2011.10.039. PMID 22186231. The male mature camel has a specialized inflatable diverticulum of the soft palate called the "Dulla". and During rutting the Dulla enlarges on filling with air from the trachea until it hangs out of the mouth of the camel and comes to resemble a pink ball. This occurs in only the one-humped camel. Copious saliva turns to foam covering the mouth as the male gurgles and makes metallic sounds. [6 cites to 5 references omitted] {{cite journal}}: |format= requires |url= (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.